ਕਸ਼ਮੀਰ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਮੋਦੀ ਨੂੰ ਸਨਮਾਨਿਤ ਕਰਨਗੇ ਬਿਲ ਗੇਟਸ 
Published : Sep 17, 2019, 1:20 pm IST
Updated : Sep 17, 2019, 1:22 pm IST
SHARE ARTICLE
Bill Gates With Narender Modi
Bill Gates With Narender Modi

ਵਿਵਾਦਿਤ ਕਸ਼ਮੀਰ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੇ ਕਥਿਤ ਤੌਰ 'ਤੇ ਉਲੰਘਣਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਬਿੱਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਭਾਰਤ ਦੇ...

ਅਮਰੀਕਾ- ਵਿਵਾਦਿਤ ਕਸ਼ਮੀਰ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੇ ਕਥਿਤ ਤੌਰ 'ਤੇ ਉਲੰਘਣਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਬਿੱਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ। "ਜਸਟਿਸ ਫਾਰ ਆਲ" ਨਾਲ ਜੁੜੇ ਦਰਜਨ ਲੋਕਾਂ ਨੇ, ਜਿਨ੍ਹਾਂ ਵਿਚੋਂ ਕੁਝ ਨੇ "ਫਰੀ ਕਸ਼ਮੀਰ" ਲਿਖੀਆ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।

Bill GatesBill Gates

ਸੋਮਵਾਰ ਨੂੰ ਗੇਟਸ ਫਾਊਂਡੇਸ਼ਨ ਦੇ ਸੀਐਟਲ ਸਥਿਤ ਮੁੱਖ ਦਫ਼਼ਤਰ ਨੂੰ 100,000 ਬੇਨਤੀ ਕਰਨ ਵਾਲਿਆਂ ਦੇ ਦਸਤਖ਼ਤ ਵਾਲੇ ਪੱਤਰ ਸੌਂਪੇ। ਜਿਸ ਵਿਚ ਉਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਨਿੱਜੀ ਅਤੇ ਗੈਰ-ਲਾਭਕਾਰੀ ਸੰਸਥਾ ਨਾਲ ਮੋਦੀ ਨੂੰ ਭਾਰਤ ਦੀ ਇਕ ਸਵੱਛਤਾ ਪਹਿਲ 'ਸਵੱਛ ਭਾਰਤ ਮਿਸ਼ਨ' ਦੇ ਲਈ ਸਨਮਾਨਿਤ ਨਾ ਕਰਨ ਦੀ ਅਪੀਲ ਕੀਤੀ। ਸੀਐਟਲ ਵਿਚ ਇਕ ਪ੍ਰਦਰਸ਼ਨਕਾਰੀ ਜਾਵੇਦ ਸਿਕੰਦਰ, ਜਿਸਦਾ ਕਹਿਣਾ ਹੈ ਕਿ ਉਹ ਮਾਈਕ੍ਰੋਸਾਫਟ ਦਾ ਇਕ ਸਾਬਕਾ ਕਰਮਚਾਰੀ ਹਨ।

ਉਸਨੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਫਾਊਂਡੇਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਇੱਕ ਪ੍ਰੇਰਣਾ ਦੱਸਿਆ। ਸਿਕੰਦਰ ਨੇ ਕਿਹਾ, “ਇਹੀ ਕਾਰਨ ਹੈ ਕਿ ਅਸੀਂ ਇੰਨੇ ਨਿਰਾਸ਼ ਹਾਂ ਕਿ ਫਾਉਂਡੇਸ਼ਨ ਉਸ ਵਿਅਕਤੀ ਦਾ ਸਨਮਾਨ ਕਰੇਗੀ ਜੋ ਭਾਰਤ ਵਿੱਚ ਸਪੱਸ਼ਟ ਤੌਰ‘ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ”ਗੇਟਸ ਫਾਉਂਡੇਸ਼ਨ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਬਿਨੈਕਾਰਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹੈ, ਪਰ ਅਸੀਂ ਮੋਦੀ ਨੂੰ ਭਾਰਤ ਵਿਚ 50 ਕਰੋੜ ਲੋਕਾਂ ਨੂੰ ਸਵੱਛਤਾ ਪ੍ਰਦਾਨ ਕਰਨ ਲਈ ਆਪਣਾ ਸਾਲਾਨਾ 'ਗੋਲਕੀਪਰਜ਼ ਗਲੋਬਲ ਗੋਲਸ' ਪੁਰਸਕਾਰ ਭੇਟ ਕਰਾਂਗੇ।

Narender ModiNarender Modi

ਗੇਟਸ ਫਾਉਂਡੇਸ਼ਨ ਦੇ ਬਿਆਨ ਵਿਚ ਕਿਹਾ ਗਿਆ ਹੈ, “ਅਸੀਂ ਉਨ੍ਹਾਂ ਖਾਸ ਮੁੱਦਿਆਂ‘ ਤੇ ਕੰਮ ਕਰਦੇ ਹਾਂ, ਜਿੱਥੇ ਸਾਨੂੰ ਲੱਗਦਾ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਗਰੀਬ ਲੋਕਾਂ ਦੇ ਜੀਵਨ ਵਿਚ ਸਭ ਤੋਂ ਜ਼ਿਆਦਾ ਬਦਲਾਅ ਲਿਆ ਸਕਦੇ ਹਾਂ। ਮੋਦੀ ਅਗਲੇ ਹਫ਼ਤੇ ਅਮਰੀਕਾ ਵਿਚ ਫਾਊਂਡੇਸ਼ਨ ਦਾ ਪੁਰਸਕਾਰ ਲੈਣਗੇ।  ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹਿਊਸਟਨ ਵਿਚ ਇੱਕ ਰੈਲੀ ਵਿਚ ਵੀ ਭਾਗ ਲੈਣਗੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement