
ਸਿੱਖ ਵਿਅਕਤੀਆਂ ਦੀ ਹਿੰਮਤ ਨੇ ਬੱਚੀ ਮਰੀਜ਼ ਦੀ ਜਾਨ
ਸਿੱਖਾਂ ਨੇ ਹਮੇਸ਼ਾ ਆਪਣੀ ਸੇਵਾ ਭਾਵਨਾ ਅਤੇ ਉਚੇ ਸੁੱਚੇ ਰੁਤਬੇ ਸਦਕਾ ਦੁਨੀਆ 'ਚ ਸਿੱਖ ਕੌਮ ਦਾ ਨਾਮ ਚਮਕਾਇਆ ਹੈ। ਇਕ ਹੋਰ ਵੀਡੀਉ ਸਾਹਮਣੇ ਆਈ ਹੈ ਜਿਸ ਨਾਲ ਸਾਰਿਆਂ ਦੇ ਦਿਲਾਂ ਵਿਚ ਸਿੱਖ ਕੌਮ ਲਈ ਲਈ ਪਿਆਰ ਸਤਿਕਾਰ ਤੇ ਮਾਣ ਦੂਣਾ ਚੌਣਾ ਹੋ ਜਾਵੇਗਾ।
Photo
ਦਰਅਸਲ ਇਹ ਐਂਬੂਲੈਂਸ ਇੱਕ ਮਰੀਜ਼ ਨੂੰ ਹਸਪਤਾਲ ਲੈਕੇ ਜਾ ਰਹੀ ਸੀ ਜੋ ਕਿ 20 ਕਿਲੋਮੀਟਰ ਦੂਰ ਸੀ ਪਰ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਇਹ ਐਂਬੂਲੈਂਸ ਰਸਤੇ ਵਿਚ ਖਰਾਬ ਹੋ ਗਈ ਅਤੇ ਰੁਕ ਗਈ ਪਰ ਉਸੇ ਸਮੇਂ ਇਹ ਦੋ ਸਿੱਖ ਆਪਣੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ।
Photo
ਐਂਬੂਲੈਂਸ ਬਾਰੇ ਪਤਾ ਲੱਗਣ ਤੇ ਇਨ੍ਹਾਂ ਦੋਵਾਂ ਨੇ ਆਪਣੇ ਪੈਰਾਂ ਦੇ ਸਹਾਰੇ ਐਂਬੂਲੈਂਸ ਨੂੰ ਮੋਟਰਸਾਈਕਲਾਂ ਤੇ ਬੈਠ ਕੇ ਧਕੇਲਿਆ ਅਤੇ 20 ਕਿਲੋਮੀਟਰ ਦੂਰ ਹਸਪਤਾਲ ਐਂਬੂਲੈਂਸ ਨੂੰ ਲਿਜਾ ਕੇ ਛੱਡਿਆ ਜਿਸ ਨਾਲ ਮਰੀਜ਼ ਦੀ ਜਾਨ ਬਚ ਗਈ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਿੱਖ ਵਿਅਕਤੀਆਂ ਦਾ ਧੰਨਵਾਦ ਕੀਤਾ।
Photo
ਇਹ ਵੀਡੀਓ ਕਿਸ ਜਗ੍ਹਾ ਦੀ ਹੈ ਇਸ ਬਾਈ ਹਾਲੇ ਪਤਾ ਨਹੀਂ ਚਲ ਸਕਿਆ ਪਰ ਮਰੀਜ਼ ਦੇ ਕੁਝ ਜਾਣਕਾਰ ਐਂਬੂਲੈਂਸ ਦੇ ਪਿਛੇ ਆ ਰਹੀ ਗੱਡੀ ਵਿਚ ਸਵਾਰ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨੀਅਤ ਅਜੇ ਵੀ ਕਾਇਮ ਹੈ। ਜਿਨ੍ਹਾਂ ਨੇ ਇਸ ਮੌਕੇ ਵੀਡੀਓ ਬਣਾਈ ਅਤੇ ਵਿਚ ਬੋਲ ਕੇ ਸਾਰੀ ਜਾਕਾਰੀ ਦਿੰਦੇ ਹੋਏ ਸਿੱਖਾਂ ਦੀ ਸ਼ਲਾਘਾ ਵੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਇਹ ਐਂਬੂਲੈਂਸ ਰਾਸਤੇ ਵਿਚ ਬੰਦ ਹੋ ਗਈ ਸੀ। ਇਹਨਾਂ ਸਿੰਘਾਂ ਵੱਲੋਂ ਐਂਬੂਲੈਂਸ ਨੂੰ ਹਸਪਤਾਲ ਪਹੁੰਚਿਆ ਗਿਆ। ਸਿੱਖ ਕੌਮ ਦੁਨੀਆ ਦੇ ਕਿਸੇ ਕੋਨੇ ਵਿਚ ਜਾ ਕੇ ਰਹੇ, ਉਥੇ ਆਉਣ ਝੰਡਾ ਆਪਣਾ ਨਾਮ ਦਿਨ ਦੁਖੀਆਂ ਦੇ ਹੱਕ ’ਚ ਖੜ੍ਹ ਕੇ ਉਨ੍ਹਾਂ ਲਈ ਜ਼ੁਲਮ ਅੱਗੇ ਅੜਕੇ ਬੁਲੰਦ ਕਰ ਹੀ ਲੈਂਦੀ ਹੈ ਕਉਂਕਿ ਰਹਿੰਦੀ ਦੁਨੀਆ ਤੱਕ ਸਿੱਖ ਅਤੇ ਸਿੱਖ ਕੌਮ ਸੇਵਾ ਭਾਵਨਾ ਨਿਭਾਉਂਦੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।