ਅਰੁਣਾਚਲ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਬਜ਼ਾਰ 'ਚ ਅੱਗ ਦਾ ਤਾਂਡਵ, ਘੱਟੋ-ਘੱਟ 700 ਦੁਕਾਨਾਂ ਸੜ ਕੇ ਸੁਆਹ
Published : Oct 25, 2022, 2:09 pm IST
Updated : Oct 25, 2022, 2:11 pm IST
SHARE ARTICLE
Arunachal Pradesh: 700 shops gutted as massive fire ravages market in Itanagar
Arunachal Pradesh: 700 shops gutted as massive fire ravages market in Itanagar

ਪੁਲਿਸ ਨੇ ਕਿਹਾ ਕਿ ਇਹ ਸੂਬੇ ਦਾ ਸਭ ਤੋਂ ਪੁਰਾਣਾ ਬਜ਼ਾਰ ਹੈ ਅਤੇ ਈਟਾਨਗਰ ਤੋਂ ਲਗਭਗ 14 ਕਿਲੋਮੀਟਰ ਦੂਰ ਨਾਹਰਲਾਗੁਨ ਵਿਖੇ ਫ਼ਾਇਰ ਸਟੇਸ਼ਨ ਦੇ ਨੇੜੇ ਸਥਿਤ ਹੈ।

ਈਟਾਨਗਰ - ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਨੇੜੇ ਨਾਹਰਲਗੁਨ ਦੈਨਿਕ ਬਜ਼ਾਰ ਵਿੱਚ ਮੰਗਲਵਾਰ ਤੜਕੇ ਅੱਗ ਲੱਗਣ ਕਾਰਨ ਘੱਟੋ-ਘੱਟ 700 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 4 ਵਜੇ ਦੇ ਕਰੀਬ ਮਿਲੀ। ਪੁਲਿਸ ਨੇ ਕਿਹਾ ਕਿ ਇਹ ਸੂਬੇ ਦਾ ਸਭ ਤੋਂ ਪੁਰਾਣਾ ਬਜ਼ਾਰ ਹੈ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਲਗਭਗ 14 ਕਿਲੋਮੀਟਰ ਦੂਰ ਨਾਹਰਲਾਗੁਨ ਵਿਖੇ ਫ਼ਾਇਰ ਸਟੇਸ਼ਨ ਦੇ ਨੇੜੇ ਸਥਿਤ ਹੈ।

ਇਹ ਅੱਗ ਦੀਵਾਲੀ ਦੌਰਾਨ ਪਟਾਕੇ ਜਾਂ ਦੀਵੇ ਬਾਲਣ ਕਾਰਨ ਲੱਗੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅੱਗ ਬੁਝਾਊ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ, ਪਰ ਦੁਕਾਨਾਂ ਬਾਂਸ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਸਨ ਅਤੇ ਸੁੱਕੇ ਸਮਾਨ ਨਾਲ ਭਰੀਆਂ ਹੋਈਆਂ ਸਨ, ਜਿਸ ਕਰਕੇ ਅੱਗ ਤੇਜ਼ੀ ਨਾਲ ਫ਼ੈਲਦੀ ਚਲੀ ਗਈ।

ਘਬਰਾਏ ਦੁਕਾਨਦਾਰਾਂ ਨੇ ਜੋ ਬਚ ਸਕਦਾ ਸੀ ਉਸ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਿਲੰਡਰਾਂ ਦੇ ਧਮਾਕੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਅੱਗ ਬੁਝਾਉਣ ਲਈ ਤਿੰਨ ਅੱਗ ਬੁਝਾਊ ਵਾਹਨਾਂ ਨੂੰ ਲਗਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਈਟਾਨਗਰ ਤੋਂ ਮੰਗਵਾਉਣਾ ਪਿਆ, ਅਤੇ ਘੰਟਿਆਂ ਬੱਧੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਪਰ ਖ਼ਦਸ਼ਾ ਹੈ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਫ਼ਾਇਰ ਵਿਭਾਗ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।ਦੁਕਾਨਦਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਨੇੜਲੇ ਫ਼ਾਇਰ ਸਟੇਸ਼ਨ ’ਤੇ ਪੁੱਜੇ, ਪਰ ਉਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਫ਼ਾਇਰ ਫ਼ਾਈਟਰਜ਼ ਪਹੁੰਚੇ ਤਾਂ ਅੱਗ ਬੁਝਾਉਣ ਵਾਲੀ ਗੱਡੀ ਵਿੱਚ ਪਾਣੀ ਵੀ ਨਹੀਂ ਸੀ।

ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਪਾਣੀ ਭਰਨ ਲਈ ਦੂਰ ਜਾਣਾ ਪਿਆ ਅਤੇ ਉਹ 5 ਵਜੇ ਹੀ ਵਾਪਸ ਪਰਤ ਸਕੇ, ਜਿਸ ਸਮੇਂ ਤੱਕ ਮਾਰਕੀਟ ਦਾ ਜ਼ਿਆਦਾਤਰ ਹਿੱਸਾ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ। ਮਾਰਕੀਟ ਵੈਲਫ਼ੇਅਰ ਕਮੇਟੀ ਦੇ ਚੇਅਰਮੈਨ ਨੇ ਕਿਹਾ, “ਪੁਲਿਸ ਨੇ ਵੀ ਕਾਰਵਾਈ ਨਹੀਂ ਕੀਤੀ। ਹਰ ਇੱਕ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹਿਣ ਲਈ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।"

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement