
ਗੁਰੁਗਰਾਮ 'ਚ ਦਾਦਾ - ਪੋਤੀ ਅਤੇ ਭਰਾ - ਭੈਣ ਦੇ ਪਵਿਤਰ ਰਿਸ਼ਤੇ ਨੂੰ ਦਾਗਦਾਰ ਕਰਨ ਦਾ ਇਕ ਭਿਆਨਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ...
ਗੁਰੁਗਰਾਮ : (ਭਾਸ਼ਾ) ਗੁਰੁਗਰਾਮ 'ਚ ਦਾਦਾ - ਪੋਤੀ ਅਤੇ ਭਰਾ - ਭੈਣ ਦੇ ਪਵਿਤਰ ਰਿਸ਼ਤੇ ਨੂੰ ਦਾਗਦਾਰ ਕਰਨ ਦਾ ਇਕ ਭਿਆਨਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀਡ਼ਤ ਲੜਕੀ ਬਚਪਨ ਤੋਂ ਹੀ ਮੁਲਜ਼ਮਾਂ ਦੇ ਹੱਥੋਂ ਯੋਨ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਸੀ। ਜਾਣਕਾਰੀ ਦੇ ਮੁਤਾਬਕ, ਸੂਰਤ ਨਗਰ ਵਿਚ ਰਹਿਣ ਵਾਲੀ ਇਕ ਲੜਕੀ ਨੇ ਅਪਣੇ ਸਕੇ ਭਰਾ ਅਤੇ ਦਾਦੇ ਵਿਰੁਧ ਲੰਮੇ ਸਮੇਂ ਤੋਂ ਕੁਕਰਮ ਕਰਨ ਦਾ ਇਲਜ਼ਾਮ ਲਗਾਇਆ ਹੈ। ਪਿਛਲੇ ਦਿਨੀਂ ਆਰੋਪੀਆਂ ਦੇ ਇਸ ਕਾਰਨਾਮੇ ਦੀ ਵਜ੍ਹਾ ਨਾਲ ਉਹ ਗਰਭਵਤੀ ਹੋ ਗਈ।
Rape
ਇਸ ਦੀ ਜਾਣਕਾਰੀ ਹੋਣ 'ਤੇ ਉਸ ਦੀ ਮਾਂ ਨੇ ਪੂਰੀ ਗੱਲ ਪੁੱਛੀ। ਮਾਂ ਦੀ ਮਦਦ ਨਾਲ ਲੜਕੀ ਨੇ ਪੁਲਿਸ ਵਿਚ ਆ ਕੇ ਅਪਣੇ ਭਰਾ ਅਤੇ ਦਾਦੇ ਦੇ ਖਿਲਾਫ ਕੁਕਰਮ ਦਾ ਮਾਮਲਾ ਦਰਜ ਕਰਾਇਆ ਹੈ। ਲੜਕੀ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਿਸ ਸਿਵਲ ਲਾਈਨਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਲੜਕੀ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਬਚਪਨ 'ਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਉਸ ਦੇ ਦਾਦਾ ਹੀ ਉਸ ਦਾ ਪਾਲਣ ਪੋਸ਼ਣ ਕਰ ਰਹੇ ਹਨ। ਲਗਭੱਗ ਪੰਜ ਸਾਲ ਪਹਿਲਾਂ ਜਦੋਂ ਉਹ ਸਿਰਫ਼ 13 ਜਾਂ 14 ਸਾਲ ਦੀ ਸੀ। ਉਸ ਦੇ ਦਾਦਾ ਨੇ ਉਸ ਦੇ ਨਾਲ ਕੁਕਰਮ ਕੀਤਾ।
Rape Case
ਇਸ ਤੋਂ ਬਾਅਦ ਉਸ ਦੇ ਵੱਡੇ ਭਰਾ ਨੇ ਵੀ ਕਈ ਵਾਰ ਉਸ ਦੇ ਨਾਲ ਕੁਕਰਮ ਕੀਤਾ। ਹਰ ਵਾਰ ਵਾਰਦਾਤ ਤੋਂ ਬਾਅਦ ਦੋਨਾਂ ਆਰੋਪੀ ਦੁਨੀਆਂ 'ਚ ਹੋਣ ਵਾਲੀ ਬਦਨਾਮੀ ਦਾ ਹਵਾਲਾ ਦੇ ਕੇ ਉਸ ਨੂੰ ਚੁਪ ਕਰਾ ਦਿੰਦੇ ਸਨ। ਪੁਲਿਸ ਦੇ ਮੁਤਾਬਕ ਲੜਕੀ ਦੀ ਸ਼ਿਕਾਇਤ 'ਤੇ ਦੋਨਾਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਜੁਡ਼ੇ ਸਾਰੇ ਪਹਿਲੂਆਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਹੋਰ ਗੱਲਾਂ ਉਤੇ ਵੀ ਧਿਆਨ ਦਿਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੁਣੇ ਕਈ ਲੋਕਾਂ ਤੋਂ ਪੁੱਛਗਿਛ ਕੀਤੀ ਜਾਵੇਗੀ।