
ਕਠੂਆ ਗੈਂਗਰੇਪ ਮਾਮਲੇ ਦੀ ਸੀਬੀਆਈ ਜਾਂਚ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ਼ ਕਰ ਦਿੱਤਾ ਹੈ...
ਨਵੀਂ ਦਿੱਲੀ : ਕਠੂਆ ਗੈਂਗਰੇਪ ਮਾਮਲੇ ਦੀ ਸੀਬੀਆਈ ਜਾਂਚ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ਼ ਕਰ ਦਿੱਤਾ ਹੈ। ਸ਼ੁਕਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਜੇਕਰ ਪੁਲਿਸ ਦੀ ਜਾਂਚ ‘ਚ ਕੋਈ ਕਮੀ ਸੀ ਤਾਂ ਇਹ ਮਾਮਲਾ ਹੇਠਲੀ ਅਦਾਲਤ ‘ਚ ਹੀ ਉਠਾਇਆ ਜਾਣਾ ਚਾਹੀਦਾ ਸੀ। ਕੋਰਟ ਨੇ ਟ੍ਰਾਇਲ 'ਤੇ ਰੋਕ ਲਗਾਉਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਦੀ ਜਾਂਚ ‘ਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਕੇਸ ਦੀ ਜਾਂਚ ਸੀਬੀਆਈ ਨੂੰ ਟ੍ਰਾਂਸਫਰ ਕਰਨ ਦਾ ਕੋਈ ਅਧਾਰ ਨਹੀਂ ਹੈ।
Kathua Rape Case
ਜੇਕਰ ਦੋਸ਼ੀ ਨੂੰ ਲਗਦਾ ਹੈ ਕਿ ਜੰਮੂ ਕਸ਼ਮੀਰ ਪੁਲੀਸ ਨੇ ਮਾਮਲੇ ਦੀ ਠੀਕ ਤਰ੍ਹਾਂ ਜਾਂਚ ਨਹੀਂ ਕੀਤੀ ਹੈ ਤਾਂ ਉਸ ਨੂੰ ਟ੍ਰਾਇਲ ਦੇ ਦੌਰਾਨ ਹੀ ਇਸ ਗੱਲ ਨੂੰ ਸਾਬਤ ਕਰਨਾ ਹੋਵੇਗਾ। ਕਠੂਆ ਗੈਂਗਰੇਪ ਦੇ ਮਾਮਲੇ ‘ਚ ਦੋਸ਼ੀ ਪ੍ਰਵੇਸ਼ ਕੁਮਾਰ ਨੇ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਦੋਸ਼ੀ ਦਾ ਕਹਿਣਾ ਹੈ ਕਿ ਉਸ ‘ਤੇ ਜਿਹੜੇ ਕਥਿਤ ਤੌਰ ‘ਤੇ ਦੋਸ਼ ਲਗਾਏ ਗਏ ਹਨ। ਉਹ ਗਲਤ ਹਨ। ਕੋਰਟ ‘ਚ ਅਪਣਾ ਪੱਖ ਰੱਖਦੇ ਹੋਏ। ਦੋਸ਼ੀ ਨੇ ਕਿਹਾ ਕਿ ਉਹ ਨਿਆ ਦੇ ਲਈ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦੇ ਹਨ।
Kathua Rape Case
ਜਾਂਚ ਦੇ ਮੁਤਾਬਿਕ ਖਜੂਰਿਆ ਮੌਕੇ ‘ਤੇ ਪਹੁੰਚ ਗਿਆ, ਅਤੇ ਉਹਨਾਂ ਨੂੰ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਉਹ ਬੱਚੀ ਦੀ ਹੱਤਿਆ ਤੋਂ ਪਹਿਲਾਂ ਉਸ ਦੇ ਨਾਲ ਫਿਰ ਤੋਂ ਬਲਾਤਕਾਰ ਕਰਨਾ ਚਾਹੁੰਦਾ ਸੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਬੱਚੀ ਨਾਲ ਇਕ ਵਾਰ ਫਿਰ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ, ਅਤੇ ਬਾਅਦ ‘ਚ ਕਿਸ਼ੋਰ ਨੇ ਉਸ ਦੀ ਹੱਤਿਆ ਕਰ ਦਿਤੀ ਅਤੇ ਇਸ ਵਿਚ ਕਿਹਾ ਗਿਆ ਹੈ ਕਿ ਕਿਸ਼ੋਰ ਨੇ ਬੱਚੀ ਦੇ ਸਿਰ ‘ਚ ਦੋ ਵਾਰ ਪੱਥਰ ਮਾਰ ਕੇ ਮਾਰ ਮੁਕਾਇਆ ਅਤੇ ਉਸ ਦੀ ਲਾਸ਼ ਨੂੰ ਜੰਗਲ ‘ਚ ਸੁੱਟ ਦਿਤਾ ਦਰਅਸਲ, ਵਾਹਨ ਦਾ ਇੰਤਜ਼ਾਮ ਨਾ ਹੋਣ ‘ਤੇ ਲਾਸ਼ ਨੂੰ ਨਹਿਰ ਵਿਚ ਸੁੱਟਣ ਦੀ ਯੋਜਨਾ ਨਾਕਾਮ ਹੋ ਗਈ ਸੀ। ਲਾਸ਼ ਦਾ ਪਤਾ ਚੱਲਣ ਤੋਂ ਕਰੀਬ ਹਫਤੇ ਬਾਅਦ 23 ਜਨਵਰੀ ਨੂੰ ਸਰਕਾਰ ਨੇ ਇਹ ਮਾਮਲਾ ਅਪਰਾਧ ਸ਼ਾਖਾ ਨੂੰ ਸੋਂਪਿਆ ਸੀ