
ਰਾਜੌਰੀ ਵਿਚ ਸ਼ਹੀਦ ਹੋਏ ਆਗਰਾ ਦੇ ਕੈਪਟਨ ਸ਼ੁਭਮ ਗੁਪਤਾ
Captain Shubham Gupta Mother: ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਦੇਹਾਂ ਉਨ੍ਹਾਂ ਦੇ ਘਰ ਭੇਜ ਦਿਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਦੇ ਪ੍ਰਵਾਰਾਂ ਦੀਆਂ ਕੁੱਝ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਅਤੇ ਕਹਾਣੀਆਂ ਸਾਹਮਣੇ ਆਈਆਂ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਯੋਗੇਂਦਰ ਉਪਾਧਿਆਏ ਆਗਰਾ ਵਿਚ ਕੈਪਟਨ ਸ਼ੁਭਮ ਗੁਪਤਾ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਦੀ ਮਾਂ ਨੂੰ 50 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦਿੰਦੇ ਹੋਏ ਫੋਟੋ ਖਿਚਵਾਉਣੀ ਸ਼ੁਰੂ ਕਰ ਦਿਤੀ। ਇਸ 'ਤੇ ਕੈਪਟਨ ਦੀ ਮਾਂ ਨੇ ਰੋਂਦੇ ਹੋਏ ਕਿਹਾ- ਪ੍ਰਦਰਸ਼ਨੀ ਨਾ ਲਗਾਉ, ਮੈਨੂੰ ਮੇਰਾ ਪੁੱਤਰ ਚਾਹੀਦਾ ਹੈ, ਉਸ ਨੂੰ ਵਾਪਸ ਲਿਆਓ।
ਇਸ ਦੀ ਵੀਡੀਉ ਵੀ ਸਾਹਮਣੇ ਆਈ ਹੈ, ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਕੈਪਟਨ ਸ਼ੁਭਮ ਗੁਪਤਾ ਦੀ ਮਾਂ ਨੂੰ ਮੁਆਵਜ਼ੇ ਦਾ ਚੈੱਕ ਸੌਂਪਣ ਸਮੇਂ ਅਸੰਵੇਦਨਸ਼ੀਲਤਾ ਦਿਖਾਈ ਅਤੇ ਮੌਕੇ ਦੀ ਵਰਤੋਂ 'ਫੋਟੋ ਖਿਚਵਾਉਣ' ਲਈ ਕੀਤੀ। ਅਜਿਹਾ ਕਰਨ ਲਈ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ।
The B in BJP should stand for Besharm and P for Publicity.
Captain Shubham Gupta made the ultimate sacrifice in the line of duty during an encounter in the Rajouri sector. His mother is grieving and eagerly awaiting her son's mortal remains. In the midst of her inconsolable… pic.twitter.com/IXUX0a3Iu1
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਮੌਕੇ ਨੂੰ "ਫੋਟੋ-ਖਿਚਾਉਣ" ਵਜੋਂ ਵਰਤਣ ਲਈ ਮੰਤਰੀ ਦੀ ਆਲੋਚਨਾ ਕੀਤੀ। ਕਾਂਗਰਸ ਨੇ ਅਪਣੇ ਅਧਿਕਾਰਤ ਅਕਾਊਂਟ 'ਤੇ ਵੀਡੀਓ ਸਾਂਝਾ ਕੀਤਾ ਹੈ। ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਅਤੇ ਰਾਜ ਸਭਾ ਵਿਚ ਉਪ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਵੀਡੀਉ ਨੂੰ ਸਾਂਝਾ ਕਰਦੇ ਹੋਏ ਇਸ ਨੂੰ "ਬੇਸ਼ਰਮ, ਅਸੰਵੇਦਨਸ਼ੀਲ" ਕਿਹਾ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, "ਭਾਜਪਾ ਵਿਚ ਬੀ ਦਾ ਮਤਲਬ ਬੇਸ਼ਰਮ ਹੋਣਾ ਚਾਹੀਦਾ ਹੈ ਅਤੇ ਪੀ ਦਾ ਮਤਲਬ ਪ੍ਰਚਾਰ ਹੋਣਾ ਚਾਹੀਦਾ ਹੈ।" ਉਨ੍ਹਾਂ ਕਿਹਾ, “ਕੈਪਟਨ ਸ਼ੁਭਮ ਗੁਪਤਾ ਨੇ ਰਾਜੌਰੀ ਸੈਕਟਰ ਵਿਚ ਮੁਕਾਬਲੇ ਦੌਰਾਨ ਡਿਊਟੀ ਦੀ ਲਾਈਨ ਵਿਚ ਸਰਬੋਤਮ ਕੁਰਬਾਨੀ ਦਿਤੀ। ਉਸ ਦੀ ਮਾਂ ਉਦਾਸ ਹੈ ਅਤੇ ਬੇਸਬਰੀ ਨਾਲ ਅਪਣੇ ਪੁੱਤਰ ਦੇ ਮ੍ਰਿਤਕ ਸਰੀਰ ਦਾ ਇੰਤਜ਼ਾਰ ਕਰ ਰਹੀ ਹੈ।” ਵੀਡੀਉ ਨੂੰ ਸਾਂਝਾ ਕਰਦੇ ਹੋਏ ਚੱਢਾ ਨੇ ਪੋਸਟ ਵਿਚ ਕਿਹਾ, “ਉਸ ਦੀ ਮਾਂ ਵਲੋਂ ਅਪਣੇ ਦੁੱਖ ਦਾ ਤਮਾਸ਼ਾ ਨਾ ਬਣਾਉਣ ਦੀ ਅਪੀਲ ਦੇ ਬਾਵਜੂਦ, ਯੂਪੀ ਸਰਕਾਰ ਦੇ ਮੰਤਰੀ ਯੋਗੇਂਦਰ ਉਪਾਧਿਆਏ ਬੇਸ਼ਰਮੀ ਨਾਲ ਅਪਣੀ ਪਬਲੀਸਿਟੀ ਲਈ ਇਕ ਤਸਵੀਰ ਖਿੱਚਣ 'ਤੇ ਅੜੇ ਹੋਏ ਹਨ। ਇਹ ਸ਼ਰਮਨਾਕ ਹੈ।'' ਫੌਜ ਦੇ ਕੁੱਝ ਸਾਬਕਾ ਉੱਚ ਅਧਿਕਾਰੀਆਂ ਨੇ ਵੀ ਆਗੂ ਦੇ ਵਤੀਰੇ 'ਤੇ ਨਾਖੁਸ਼ੀ ਜ਼ਾਹਰ ਕੀਤੀ।
(For more news apart from Rajouri martyr Shubham Gupta's mother breaks down , stay tuned to Rozana Spokesman)