
ਸਾਬਕਾ ਪ੍ਰਧਾਨ ਮੰਤਰੀ ਸਵਰਗੀਏ ਅਟਲ ਬਿਹਾਰੀ ਵਾਜਪਾਈ ਦੀ ਸਮਾਧੀ.....
ਨਵੀਂ ਦਿੱਲੀ (ਭਾਸ਼ਾ): ਸਾਬਕਾ ਪ੍ਰਧਾਨ ਮੰਤਰੀ ਸਵਰਗੀਏ ਅਟਲ ਬਿਹਾਰੀ ਵਾਜਪਾਈ ਦੀ ਸਮਾਧੀ ਥਾਂ ਮੰਗਲਵਾਰ ਨੂੰ ਰਾਸ਼ਟਰ ਨੂੰ ਸਮਰਪਿਤ ਕਰ ਦਿਤਾ ਗਿਆ। 25 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ਉਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨਮੰਤਰੀ ਨਰੇਂਦਰ ਮੋਦੀ, ਸਾਬਕਾ ਪੀਐਮ ਮਨਮੋਹਨ ਸਿੰਘ, ਬੀਜੇਪੀ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਸੰਸਦਾਂ ਦੀ ਹਾਜ਼ਰੀ ਵਿਚ ਸਾਬਕਾ ਪੀਐਮ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਆਮ ਜਨਤਾ ਲਈ ਇਸ ਨੂੰ ਖੋਲ ਦਿਤਾ ਗਿਆ।
Atal Bihari Vajpayee
ਇਹ ਸਮਾਧੀ ਥਾਂ ਉਸੀ ਜਗ੍ਹਾ ਉਤੇ ਬਣਾਇਆ ਗਿਆ ਹੈ ਜਿਥੇ ਇਸ ਸਾਲ 17 ਅਗਸਤ ਨੂੰ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਇਸ ਸਮਾਧੀ ਥਾਂ ਨੂੰ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਦੇ ਵਿਚਾਰਾਂ ਦੇ ਆਧਾਰ ਉਤੇ ਬਣਾਇਆ ਗਿਆ ਹੈ। ਇਥੇ ਕੁਲ ਨੌਂ ਦੀਵਾਰਾਂ ਹਨ ਜਿਨ੍ਹਾਂ ਉਤੇ ਵਾਜਪਾਈ ਦੀਆਂ ਕਵਿਤਾਵਾਂ ਦੀਆਂ ਕੁਝ ਲਾਈਨਾਂ ਲਿਖੀਆਂ ਗਈਆਂ ਹਨ। ਇਹ ਕਵਿਤਾਵਾਂ ਉਨ੍ਹਾਂ ਨੇ ਅਪਣੇ ਜੀਵਨ ਦੇ ਵੱਖ-ਵੱਖ ਸਮੇਂ ਦੇ ਦੌਰਾਨ ਵੱਖ-ਵੱਖ ਮਜ਼ਮੂਨਾਂ ਉਤੇ ਲਿਖੀਆਂ ਸਨ।
PM Modi
ਇਨ੍ਹਾਂ ਦੀਵਾਰਾਂ ਦੇ ਵਿਚ ਉਹ ਥਾਂ ਹੈ ਜਿਥੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਇਸ ਦੇ ਵਿਚ ਕਮਲ ਦੀ ਕਲੀ ਦੇ ਸਰੂਪ ਦਾ ਇਕ ਸਟਰਕਚਰ ਬਣਾਇਆ ਗਿਆ ਹੈ ਜੋ ਕਿ ਚਿੱਟੇ ਰੰਗ ਦਾ ਹੈ ਅਤੇ ਇਹ ਹਮੇਸ਼ਾ ਚਮਕਦਾ ਰਹੇਗਾ। ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ਸੀਪੀਡਬਲਿਊਡੀ ਦੀ ਨਿਗਰਾਨੀ ਵਿਚ 4 ਮਹੀਨੇ ਦੇ ਅੰਦਰ ਇਸ ਸਮਾਰਕ ਨੂੰ ਤਿਆਰ ਕੀਤਾ ਗਿਆ।