
1999 ਦੀਆਂ ਚੋਣਾਂ ਵਿਚ ਵਾਜਪਾਈ ਪਿਛਲੀ ਵਾਰ ਦੇ ਮੁਕਾਬਲੇ ਸਥਿਰ ਗਠਜੋੜ ਸਰਕਾਰ ਦੇ ਮੁਖੀ ਬਣੇ।
ਨਵੀਂ ਦਿੱਲੀ, ( ਭਾਸ਼ਾ) : 25 ਦਸੰਬਰ 1924 ਨੂੰ ਗਵਾਲੀਅਰ ਦੇ ਕ੍ਰਿਸ਼ਣ ਬਿਹਾਰੀ ਵਾਜਪਾਈ ਦੇ ਘਰ ਅਟਲ ਬਿਹਾਰੀ ਵਾਜਪਾਈ ਦਾ ਜਨਮ ਹੋਇਆ। ਹੇਠਲੇ ਮੱਧ ਵਰਗੀ ਪੜ੍ਹੇ-ਲਿਖੇ ਪਰਵਾਰ ਵਿਚ ਅਟਲ ਦਾ ਸ਼ੁਰੂਆਤੀ ਜੀਵਨ ਆਸਾਨ ਨਹੀਂ ਸੀ। ਪਰ ਸਖ਼ਤ ਮਿਹਨਤ ਨਾਲ ਉਹ ਭਾਰਤੀ ਰਾਜਨੀਤੀ ਦੇ ਸਿਖਰ ਤੱਕ ਜਾ ਪੁੱਜੇ। 1977 ਵਿਚ ਜਨਤਾ ਸਰਕਾਰ ਵਿਚ ਵਿਦੇਸ਼ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਅਟਲ ਬਿਹਾਰੀ ਵਾਜਪਾਈ ਨੇ ਸੰਯੁਕਤ ਰਾਸ਼ਟਰ ਸੰਘ ਵਿਚ ਅਪਣਾ ਪਹਿਲਾ ਭਾਸ਼ਣ ਹਿੰਦੀ ਵਿਚ ਦਿਤਾ।
Atal Bihari Vajpayee
ਅਜ਼ਾਦੀ ਦੀ ਲੜਾਈ ਦੌਰਾਨ ਹੀ ਉਹ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੰਪਰਕ ਵਿਚ ਆਏ। 1951 ਵਿਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਅਤੇ ਵਖਰੀ ਪਛਾਣ ਬਣਾਈ। ਸੰਗਠਨ ਨੂੰ ਮਜ਼ਬੂਤ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ। 1957 ਵਿਚ ਦੂਜੀ ਲੋਕਸਭਾ ਲਈ ਬਲਰਾਮਪੁਰ ਸੀਟ ਤੋਂ ਸੰਸਦ ਮੰਤਰੀ ਬਣੇ। ਪਹਿਲੀ ਵਾਰ ਉਹ 1957 ਵਿਚ ਸੰਸਦ ਦੇ ਮੈਂਬਰ ਦੇ ਤੌਰ 'ਤੇ ਚੁਣੇ ਗਏ। ਸਾਲ 1950 ਦੇ ਦਹਾਕੇ ਦੀ ਸ਼ੁਰੂਆਤ ਵਿਚ ਆਰਐਸਐਸ ਦਾ ਰਸਾਲਾ ਚਲਾਉਣ ਲਈ ਵਾਜਪਾਈ ਨੇ ਕਾਨੂੰਨ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿਤੀ।
Lok Sabha elections
ਰਾਜਨੀਤੀ ਵਿਚ ਵਾਜਪਾਈ ਦੀ ਸ਼ੁਰੂਆਤ 1942-45 ਦੇ ਭਾਰਤ ਛੱਡੋ ਅੰਦੋਲਨ ਦੌਰਾਨ ਅਜ਼ਾਦੀ ਘੁਲਾਟੀਏ ਦੇ ਤੌਰ 'ਤੇ ਹੋਈ ਸੀ। ਉਹਨਾਂ ਨੇ ਕੌਮਨਿਸਟ ਦੇ ਤੌਰ 'ਤੇ ਸ਼ੁਰੂਆਤ ਕੀਤੀ ਪਰ ਉਹ ਹਿੰਦੂਤਵ ਦਾ ਝੰਡਾ ਬੁਲੰਦ ਕਰਨ ਵਾਲੇ ਰਾਸ਼ਟਰੀ ਸਵੈ-ਸੇਵੀ ਸੰਘ ਦਾ ਮੈਂਬਰ ਬਣਨ ਲਈ ਕਮਿਊਨਿਜ਼ਮ ਨੂੰ ਛੱਡ ਦਿਤਾ। ਸੰਘ ਨੂੰ ਭਾਰਤੀ ਰਾਜਨੀਤੀ ਵਿਚ ਦੱਖਣਪੰਥੀ ਮੰਨਿਆ ਜਾਂਦਾ ਹੈ। ਅਟਲ ਬਿਹਾਰੀ ਵਾਜਪਾਈ 1951 ਤੋਂ ਭਾਰਤੀ ਰਾਜਨੀਤੀ ਦਾ ਹਿੱਸਾ ਬਣੇ। ਉਹਨਾਂ ਨੇ 1955 ਵਿਚ ਪਹਿਲੀ ਵਾਰ ਲੋਕਸਭਾ ਦੀ ਚੋਣ ਲੜੀ ਪਰ ਹਾਰ ਗਏ।
Former PM
ਇਸ ਤੋਂ ਬਾਅਦ 1957 ਵਿਚ ਉਹ ਸੰਸਦ ਮੰਤਰੀ ਬਣੇ। ਅਟਲ ਬਿਹਾਰੀ ਵਾਜਪਾਈ ਕੁਲ 10 ਵਾਰ ਲੋਕਸਭਾ ਦੇ ਸੰਸਦ ਮੰਤਰੀ ਰਹੇ। 1962 ਅਤੇ 1986 ਵਿਚ ਉਹ ਰਾਜਸਭਾ ਦੇ ਸੰਸਦ ਮੰਤਰੀ ਵੀ ਰਹੇ। ਇਸ ਦੌਰਾਨ ਅਟਲ ਨੇ ਉਤਰ ਪ੍ਰਦੇਸ਼, ਨਵੀਂ ਦਿੱਲੀ ਅਤੇ ਮੱਧ ਪ੍ਰਦੇਸ਼ ਵਿਚ ਲੋਕਸਭਾ ਦੀ ਚੋਣ ਲੜੀ ਅਤੇ ਜਿੱਤ ਗਏ। ਇਥੋਂ ਹੀ ਉਹ ਗੁਜਰਾਤ ਤੋਂ ਰਾਜਸਭਾ ਪੁੱਜੇ ਸਨ। ਭਾਜਪਾ ਵਿਚ ਚਾਰ ਦਹਾਕਿਆਂ ਤੱਕ ਵਿਰੋਧੀ ਦਲ ਵਿਚ ਬਣੇ ਰਹਿਣ ਤੋਂ ਬਾਅਦ
Vajpayee sworn in
ਵਾਜਪਾਈ 1996 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਪਰ ਮੈਂਬਰਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਉਹਨਾਂ ਦੀ ਸਰਕਾਰ 13 ਦਿਨਾਂ ਵਿਚ ਹੀ ਡਿੱਗ ਗਈ। ਇਸ ਤੋਂ ਬਾਅਦ ਵੀ 1999 ਦੀ ਸ਼ੁਰੂਆਤ ਵਿਚ ਉਹਨਾਂ ਦੀ ਅਗਵਾਈ ਵਾਲੀ ਦੂਜੀ ਸਰਕਾਰ ਵੀ ਬਹੂਮਤ ਨਾ ਹੋਣ ਕਾਰਨ 13 ਮਹੀਨੇ ਬਾਅਦ ਹੀ ਡਿੱਗ ਗਈ। ਪਰ 1999 ਦੀਆਂ ਚੋਣਾਂ ਵਿਚ ਵਾਜਪਾਈ ਪਿਛਲੀ ਵਾਰ ਦੇ ਮੁਕਾਬਲੇ ਸਥਿਰ ਗਠਜੋੜ ਸਰਕਾਰ ਦੇ ਮੁਖੀ ਬਣੇ।