
ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਇਸ ਵਿਵਾਦ ਦੀ ਵਜ੍ਹਾ ਉਨ੍ਹਾਂ ਦਾ ਇਕ ਵਾਇਰਲ ਵੀਡੀਓ...
ਕਰਨਾਟਕ (ਭਾਸ਼ਾ) : ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਇਸ ਵਿਵਾਦ ਦੀ ਵਜ੍ਹਾ ਉਨ੍ਹਾਂ ਦਾ ਇਕ ਵਾਇਰਲ ਵੀਡੀਓ ਬਣਿਆ ਹੈ। ਇਸ ਵੀਡੀਓ ਵਿਚ ਉਹ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀ ਨੂੰ ਨਿਰਦਈ ਤਰੀਕੇ ਨਾਲ ਮਾਰਨ ਦਾ ਆਦੇਸ਼ ਦਿੰਦੇ ਸੁਣੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜਨਤਾ ਦਲ ਸੈਕੁਲਰ ਦੇ ਸਥਾਨਕ ਨੇਤਾ ਦੀ ਹੱਤਿਆ ਤੋਂ ਬਾਅਦ ਮੁੱਖ ਮੰਤਰੀ ਕੁਮਾਰਸਵਾਮੀ ਨੇ ਇਹ ਆਦੇਸ਼ ਕਿਸੇ ਪੁਲਿਸ ਅਧਿਕਾਰੀ ਦਿਤੇ ਹਨ। ਵੀਡੀਓ ਵਿਚ ਕੁਮਾਰਸਵਾਮੀ ਕੰਨੜ ਭਾਸ਼ਾ ਵਿਚ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ''ਪ੍ਰਕਾਸ਼ ਇਕ ਚੰਗਾ ਵਿਅਕਤੀ ਸੀ।
ਮੈਂ ਨਹੀਂ ਜਾਣਦਾ ਉਸ ਨੂੰ ਇਸ ਤਰ੍ਹਾਂ ਕਿਸ ਨੇ ਮਾਰਿਆ, ਕਾਤਲ ਨੂੰ ਬੇਰਹਿਮੀ ਨਾਲ ਮਾਰੋ, ਕੋਈ ਵਿਵਾਦ ਨਹੀਂ ਹੋਵੇਗਾ।'' ਇਹ ਵੀਡੀਓ ਇਕ ਸਥਾਨਕ ਪੱਤਰਕਾਰ ਨੇ ਰਿਕਾਰਡ ਕੀਤਾ ਹੈ। ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਾਅਦ ਵਿਚ ਮੁੱਖ ਮੰਤਰੀ ਕੁਮਾਰਸਵਾਮੀ ਨੇ ਇਸ 'ਤੇ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਉਹ ਅਪਣੇ ਪਾਰਟੀ ਦੇ ਸਥਾਨਕ ਨੇਤਾ ਦੀ ਹੱਤਿਆ ਤੋਂ ਸਦਮੇ ਵਿਚ ਸਨ। ਭਾਵਨਾਵਾਂ ਵਿਚ ਵਹਿ ਕੇ ਉਨ੍ਹਾਂ ਨੇ ਅਜਿਹਾ ਆਖ ਦਿਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਤੌਰ 'ਤੇ ਮੈਂ ਕੋਈ ਆਦੇਸ਼ ਨਹੀਂ ਦਿਤਾ।
ਦਸ ਦਈਏ ਕਿ ਜਨਤਾ ਦਲ ਸੈਕੁਲਰ ਦੇ ਨੇਤਾ ਪ੍ਰਕਾਸ਼ ਦਾ ਕੁੱਝ ਗੁੰਡਿਆਂ ਨੇ ਸੋਮਵਾਰ ਸ਼ਾਮ ਨੂੰ ਦੱਖਣੀ ਕਰਨਾਟਕ ਦੇ ਮਾਂਡਿਆ ਵਿਚ ਕਤਲ ਕਰ ਦਿਤਾ ਗਿਆ ਸੀ। ਮੁੱਖ ਮੰਤਰੀ ਕੁਮਾਰਸਵਾਮੀ ਦੀ ਵਾਇਰਲ ਵੀਡੀਓ ਤੋਂ ਬਾਅਦ ਵਿਰੋਧੀਆਂ ਨੇ ਵੀ ਕੁਮਾਰਸਵਾਮੀ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿਤੇ ਹਨ, ਭਾਵੇਂ ਕਿ ਮੁੱਖ ਮੰਤਰੀ ਨੇ ਇਸ ਸਬੰਧੀ ਸਪੱਸ਼ਟੀਕਰਨ ਦੇ ਦਿਤਾ ਹੈ ਪਰ ਦੇਖਣਾ ਹੋਵੇਗਾ ਕਿ ਕੁਮਾਰਸਵਾਮੀ ਦੇ ਸਪੱਸ਼ਟੀਕਰਨ ਤੋਂ ਵਿਰੋਧੀ ਕਿੰਨੇ ਕੁ ਸੰਤੁਸ਼ਟ ਹੁੰਦੇ ਹਨ।