
ਜੇਕਰ ਤੁਸੀਂ ਆਪਣੇ ਜ਼ਿਆਦਾ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ......
ਨਵੀਂ ਦਿੱਲੀ (ਭਾਸ਼ਾ): ਜੇਕਰ ਤੁਸੀਂ ਆਪਣੇ ਜ਼ਿਆਦਾ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹੁਣ ਛੇਤੀ ਹੀ ਤੁਹਾਡੇ ਘਰ ਬਿਜਲੀ ਦਾ ਬਿੱਲ ਨਹੀਂ ਆਵੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਸਾਲ ਅਪ੍ਰੈਲ 2019 ਵਿਚ ਹੋਵੇਗੀ। ਮੋਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਲੈਂਦੇ ਹੋਏ ਬਿਜਲੀ ਮੰਤਰਾਲਾ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਉਹ ਦੇਸ਼-ਭਰ ਵਿਚ ਬਿਜਲੀ ਦੇ ਸਾਰੇ ਮੀਟਰਾਂ ਨੂੰ ਸਮਾਰਟ ਪ੍ਰੀਪੇਡ ਵਿਚ ਬਦਲੇਗੀ।
Electricity Bill
ਬਿਜਲੀ ਮੰਤਰਾਲਾ ਦੇ ਇਸ ਫੈਸਲੇ ਦਾ ਮਕਸਦ ਬਿਜਲੀ ਦੇ ਟ੍ਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਵਿਚ ਹੋਣ ਵਾਲੇ ਨੁਕਸਾਨ ਵਿਚ ਕਮੀ ਲਿਆਉਣ ਹੈ ਅਤੇ ਨਾਲ ਹੀ ਇਸ ਤੋਂ ਵੰਡੀਆਂ ਕੰਪਨੀਆਂ ਦੀ ਹਾਲਤ ਚੰਗੀ ਹੋਵੇਗੀ। ਕਾਗਜੀ ਬਿੱਲ ਦੀ ਵਿਵਸਥਾ ਖਤਮ ਹੋਣ ਦੇ ਨਾਲ ਬਿੱਲ ਭੁਗਤਾਉਣ ਵਿਚ ਵੀ ਅਸ਼ਾਨੀ ਹੋਵੋਗੀ। ਸਰਕਾਰ ਦੇ ਮੁਤਾਬਕ, ਸਮਾਰਟ ਮੀਟਰ ਗਰੀਬਾਂ ਦੇ ਹਿੱਤਾਂ ਲਈ ਹੈ ਕਿਉਂਕਿ ਗਾਹਕਾਂ ਨੂੰ ਪੂਰੇ ਮਹੀਨੇ ਦਾ ਬਿੱਲ ਇਕ ਵਾਰ ਵਿਚ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਦੀ ਬਜਾਏ ਉਹ ਅਪਣੀਆਂ ਜਰੂਰਤਾਂ ਦੇ ਅਨੁਸਾਰ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ ਵੱਡੇ ਪੈਮਾਨੇ ਉਤੇ ਸਮਾਰਟ ਪ੍ਰੀਪੇਡ ਮੀਟਰ ਦੇ ਨਿਰਮਾਣ ਨਾਲ ਯੁਵਾਵਾਂ ਲਈ ਰੋਜਗਾਰ ਵੀ ਪੈਦਾ ਹੋਣਗੇ।