
ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ - ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਝੂਠ ਫੈਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਐਮਐਸਪੀ ਤੇ ਮੰਡੀ ਸਬੰਧੀ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਾਨੂੰਨਾਂ ਨੂੰ ਲਾਗੂ ਹੋਇਆਂ ਕਈ ਮਹੀਨੇ ਹੋ ਗਏ ਹਨ ਪਰ ਕੀ ਕਿਸੇ ਨੂੰ ਕੋਈ ਨੁਕਸਾਨ ਹੋਇਆ?
PM Modi
ਪੀਐਮ ਮੋਦੀ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ ਹਨ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਖੇਤੀ ਕਾਨੂੰਨਾਂ ਨੂੰ ਤੋੜਨ ‘ਤੇ ਕਿਸਾਨਾਂ ਨੂੰ ਪਨੈਲਟੀ ਲੱਗਦੀ ਸੀ ਪਰ ਹੁਣ ਸਾਡੀ ਸਰਕਾਰ ਨੇ ਅਜਿਹੀ ਪਨੈਲਟੀ ਨੂੰ ਖਤਮ ਕੀਤਾ ਹੈ। ਹੁਣ ਖਰੀਦਦਾਰ ਨੂੰ ਕਿਸਾਨਾਂ ਨੂੰ ਰਸੀਦ ਵੀ ਦੇਣੀ ਹੋਵੇਗੀ ਤੇ ਤਿੰਨ ਦਿਨ ਵਿਚ ਫਸਲ ਦੇ ਪੈਸੇ ਵੀ ਦੇਣੇ ਪੈਣਗੇ।
Farmer protest
ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਲੋਕ-ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨੇ ਲੋਕ ਅੱਜ ਅੰਦੋਲਨ ਚਲਾ ਰਹੇ ਹਨ, ਉਹ ਉਸੇ ਸਰਕਾਰ ਦੇ ਨਾਲ ਸੀ, ਜਿਸ ਨੇ ਸਵਾਮੀਨਾਥਨ ਰਿਪੋਰਟ ਨੂੰ ਦਬਾ ਕੇ ਰੱਖਿਆ ਸੀ। ਉਹਨਾਂ ਕਿਹਾ ਕੁਝ ਲੋਕ ਚਰਚਾ ਵਿਚ ਆਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
Farmer Protest
ਉਹਨਾਂ ਕਿਹਾ ਜੋ ਲੋਕ ਬੰਗਾਲ ਦੇ ਹਾਲ ‘ਤੇ ਚੁੱਪ ਸੀ, ਉਹ ਹੁਣ ਕਿਸਾਨਾਂ ਨੂੰ ਵਰਗਲਾ ਰਹੇ ਹਨ। ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਕਿਸਾਨ ਬਰਬਾਦ ਹੋਇਆ ਹੈ। ਸਾਡੀ ਸਰਕਾਰ ਨੇ ਅਧੁਨਿਕ ਖੇਤੀ ਨੂੰ ਬਲ ਦਿੱਤਾ ਹੈ। 2014 ਤੋਂ ਸਾਡੀ ਸਰਕਾਰ ਨੇ ਨਵੇਂ ਜੋਸ਼ ਨਾਲ ਕਿਸਾਨਾਂ ਲਈ ਕੰਮ ਕੀਤਾ।
PM modi
ਬੰਗਾਲ ਸਰਕਾਰ ‘ਤੇ ਬਰਸੇ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਕੋਈ ਹੇਰਾਫੇਰੀ ਨਹੀਂ ਹੁੰਦੀ। ਦਿੱਲੀ ਤੋਂ ਪੈਸੇ ਸਿੱਧਾਂ ਗਰੀਬਾਂ ਦੇ ਖਾਤਿਆਂ ਵਿਚ ਜਾ ਰਹੇ ਹਨ। ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਪਰ ਬੰਗਾਲ ਦੀ ਸਰਕਾਰ ਨੇ 70 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ ਫਾਇਦਾ ਰੋਕਿਆ ਹੈ।
Mamta benarjee
ਦੇਸ਼ ਦੇ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ‘ਚ 18 ਹਜ਼ਾਰ ਕਰੋੜ ਤੋਂ ਜ਼ਿਆਦਾ ਰਕਮ ਜਮ੍ਹਾਂ ਹੋਈ। ਬੰਗਾਲ ਨੂੰ ਬਰਬਾਦ ਕਰਨ ਵਾਲਿਆਂ ਦੀ ਵਿਚਾਰਧਾਰਾ ਦੇ ਲੋਕ ਦਿੱਲੀ ਵਿਚ ਅੰਦੋਲਨ ਕਰਵਾ ਰਹੇ ਹਨ। ਪੀਐਮ ਮੋਦੀ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਦਿੱਲੀ ਨੂੰ ਘੇਰਿਆ ਹੈ, ਉਹਨਾਂ ਨੂੰ ਕੇਰਲ ਕਿਉਂ ਨਹੀਂ ਦਿਖ ਰਿਹਾ ? ਕੇਰਲ ਵਿਚ ਵੀ ਏਪੀਐਮਸੀ, ਮੰਡੀ ਨਹੀਂ ਹੈ, ਉੱਥੇ ਅੰਦੋਲਨ ਕਿਉਂ ਨਹੀਂ ਹੁੰਦਾ।