
'ਆਤਮ-ਨਿਰਭਰ ਭਾਰਤ' ਮੁਹਿੰਮ, ਵਿਸ਼ਵ ਭਲਾਈ ਲਈ ਭਾਰਤ ਦਾ ਕਲਿਆਣ ਦਾ ਮਾਰਗ: ਮੋਦੀ
ਕਿਹਾ, ਆਤਮ-ਨਿਰਭਰ ਭਾਰਤ ਮੁਹਿੰਮ ਟੈਗੋਰ ਦੇ ਦਿ੍ਸ਼ਟੀਕੋਣ ਦਾ ਸਾਰ
ਸ਼ਾਂਤੀਨੀਕੇਤਨ (ਕੋਲਕਾਤਾ), 24 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 'ਆਤਮ-ਨਿਰਭਰ ਭਾਰਤ' ਮੁਹਿੰਮ ਨੂੰ ਵਿਸ਼ਵ ਭਲਾਈ ਦਾ ਰਾਹ ਦੱਸਦਿਆਂ ਕਿਹਾ ਕਿ ਇਹ ਭਾਰਤ ਨੂੰ ਸਸ਼ਕਤ ਕਰਨ ਅਤੇ ਵਿਸ਼ਵ ਦੀ ਖ਼ੁਸ਼ਹਾਲੀ ਲਿਆਉਣ ਦੀ ਮੁਹਿੰਮ ਹੈ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਤਮ-ਨਿਰਭਰ ਭਾਰਤ' ਮੁਹਿੰਮ ਨੂੰ ਗੁਰਦੇਵ ਰਬਿੰਦਰਨਾਥ ਟੈਗੋਰ ਦੇ ਦਿ੍ਸ਼ਟੀਕੋਣ ਦਾ ਸਾਰ ਦਸਿਆ |
ਪਛਮੀ ਬੰਗਾਲ ਦੇ ਸ਼ਾਂਤੀਨੀਕੇਤਨ ਵਿਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਸੰਦੇਸ਼ ਅੱਜ ਦੁਨੀਆਂ ਭਰ ਵਿਚ ਪਹੁੰਚ ਰਿਹਾ ਹੈ¢
ਉਨ੍ਹਾਂ ਕਿਹਾ ਕਿ ਭਾਰਤ ਅੱਜ 'ਕÏਮਾਂਤਰੀ ਸੋਲਰ ਅਲਾਇੰਸ' ਰਾਹੀਂ ਵਾਤਾਵਰਣ ਦੀ ਸੰਭਾਲ ਵਿਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ, ਇਸ ਲਈ ਅੱਜ ਇਹ ਇਕੱਲਾ ਪ੍ਰਮੁੱਖ ਦੇਸ਼ ਹੈ ਜੋ ਪੈਰਿਸ ਸਮਝÏਤੇ ਦੇ ਵਾਤਾਵਰਣਕ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਹੀ ਰਸਤੇ 'ਤੇ ਹੈ¢
ਸਮਾਗਮ ਦÏਰਾਨ ਪਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਵੀ ਮÏਜੂਦ ਸਨ¢
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਦਾਂ ਤੋਂ ਵਿਵੇਕਾਨੰਦ ਤਕ ਭਾਰਤ ਦੀ ਚਿੰਤਨ ਦੀ ਧਾਰਾ ਗੁਰੂਦੇਵ ਰਬਿੰਦਰਨਾਥ ਟੈਗੋਰ ਵਲੋਂ 'ਰਾਸ਼ਟਰਵਾਦ' ਦੀ ਸੋਚ ਵਿਚ ਆਵਾਜ਼ ਬੁਲੰਦ ਸੀ¢
ਉਨ੍ਹਾਂ ਕਿਹਾ ਕਿ ਵਿਸ਼ਵ ਭਾਰਤੀ ਪ੍ਰਤੀ ਗੁਰੂਦੇਵ ਦੀ ਨਜ਼ਰ ਵੀ ਆਤਮ-ਨਿਰਭਰ ਭਾਰਤ ਦਾ ਨਿਚੋੜ ਹੈ¢ ਆਤਮ-ਨਿਰਭਰ ਭਾਰਤ ਮੁਹਿੰਮ ਵਿਸ਼ਵ ਭਲਾਈ ਲਈ ਭਾਰਤ ਦੀ ਭਲਾਈ ਦਾ ਮਾਰਗ ਵੀ ਹੈ¢ ਇਹ ਮੁਹਿੰਮ ਭਾਰਤ ਦੇ ਸਸ਼ਕਤੀਕਰਨ ਦੀ ਮੁਹਿੰਮ ਹੈ, ਵਿਸ਼ਵ ਦੀ ਖ਼ੁਸ਼ਹਾਲੀ ਤੋਂ ਦੁਨੀਆਂ ਤਕ ਖ਼ੁਸ਼ਹਾਲੀ ਲਿਆਉਣ ਦੀ ਮੁਹਿੰਮ¢
ਵਿਸ਼ਵ ਭਾਰਤੀ, ਰਬਿੰਦਰਨਾਥ ਟੈਗੋਰ ਵਲੋਂ 1921 ਵਿਚ ਸਥਾਪਤ ਕੀਤੀ ਗਈ, ਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ¢ ਨੋਬਲ ਪੁਰਸਕਾਰ ਜੇਤੂ ਟੈਗੋਰ ਪਛਮੀ ਬੰਗਾਲ ਦੇ ਪ੍ਰਮੁੱਖ ਹਸਤੀਆਂ ਵਿਚ ਗਿਣੇ ਜਾਂਦੇ ਹਨ¢ ਅਗਲੇ ਸਾਲ ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ¢
ਸਾਲ 1951 ਵਿਚ, ਵਿਸ਼ਵ-ਭਾਰਤੀ ਨੂੰ ਇਕ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿਤਾ ਗਿਆ ਅਤੇ ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਵਿਚ ਸ਼ਾਮਲ ਕੀਤਾ ਗਿਆ¢ (ਪੀਟੀਆਈ)