
72ਵੇਂ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ...
ਨਵੀਂ ਦਿੱਲੀ: 72ਵੇਂ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ ਵੱਖ-ਵੱਖ ਬਾਰਡਰਾਂ ਤੋਂ ਰਾਜਧਾਨੀ ਦਿੱਲੀ ਵਿਚ ਹੋਏ ਸਨ। ਵੱਖ ਵੱਖ ਹਿਸਿਆਂ ਤੋਂ ਕਿਸਾਨ ਅਤੇ ਪੁਲਿਸ ਵਿਚਕਾਰ ਝੜਪਾਂ ਅਤੇ ਜਬਰਨ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਹੀ ਲਈਆਂ ਹੋਣਗੀਆਂ।
Farmer in Red fort Delhe
ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਅਤੇ ਕੁਝ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਲਾਲ ਕਿਲੇ ਵਿਚ ਦਖਲ ਹੋ ਕੇ ਕਿਲੇ ਦੇ ਉਤੇ ਕਿਸਾਨੀ ਝੰਡਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ। ਕੁਝ ਕਿਸਾਨਾਂ ਵੱਲੋਂ ਇਸ ਹਰਕਤ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਲਾਲ ਕਿਲੇ ਉਤੇ ਕੋਈ ਹੋਰ ਝੰਡਾ ਲਹਿਰਾਉਂਦਾ ਦੇਖ ਲੋਕ ਹੈਰਾਨ ਰਹਿ ਗਏ।
Letter
ਦਿੱਲੀ ਦੀਆਂ ਸਰਹੱਦਾਂ ਉਤੇ ਬੈਰੀਕੇਡ ਵੀ ਤੋੜੇ ਗਏ। ਇਸਨੂੰ ਲੈ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਕਿ ਸਭ ਤੋਂ ਦੁਖਦਾਇਕ, ਮੈਂ ਸ਼ੁਰੂਆਤ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ ਪਰ ਮੈਂ ਦੇਸ਼ ਦੇ ਵਿਰੁਧ ਨਹੀਂ ਜਾ ਸਕਦਾ। ਗਣਤੰਤਰ ਦਿਵਸ ਦੇ ਦਿਨ ਕੋਈ ਹੋਰ ਝੰਡਾ ਨਹੀਂ, ਕੇਵਲ ਤਿਰੰਗਾ ਹੀ ਲਾਲ ਕਿਲੇ ਉਤੇ ਲਹਿਰਾਉਣਾ ਚਾਹੀਦਾ ਹੈ।
A law student has written a letter to the #CJI, requesting the #SupremeCourt to take suo motu cognisance of the #RedFort incident & destruction of public properties today during the #FarmersProstests. pic.twitter.com/GJLtn5DQQn
— Utkarsh Anand (@utkarsh_aanand) January 26, 2021
ਉਥੇ ਹੀ ਮੁੰਬਈ ਤੋਂ ਇਕ ਲਾਅ ਦੇ ਵਿਦਿਆਰਥੀ ਉਤਕਰਸ਼ ਆਨੰਦ ਵੱਲੋਂ ਤਿਰੰਗੇ ਦੀ ਥਾਂ ਕੋਈ ਹੋਰ ਝੰਡਾ ਲਹਿਰਾਉਣ ‘ਤੇ ਕਿਸਾਨਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖਿਆ ਗਿਆ ਹੈ ਕਿ ਦੇਸ਼ ਦੇ ਝੰਡੇ ਤਿਰੰਗੇ ਦਾ ਅਪਮਾਨ ਹੋਇਆ ਹੈ, ਇਸਦੀ ਡੂੰਘਾਈ ਤੋਂ ਜਾਂਚ ਹੋਈ ਚਾਹੀਦੀ ਹੈ।