
ਜੇ ਅਸੀਂ ਇਹ ਕੰਮ ਕਰਨਾ ਹੁੰਦਾ ਤਾਂ ਦੋ ਮਹੀਨੇ ਸ਼ਾਂਤਮਈ ਅੰਦੋਲਨ ਕਿਉਂ ਚਲਾਉਣਾ ਸੀ...
ਚੰਡੀਗੜ੍ਹ: ਲਾਲ ਕਿਲ੍ਹੇ ‘ਤੇ ਅੱਜ ਗਣਤੰਤਰਤਾ ਦਿਵਸ ਵਾਲੇ ਦਿਨ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਦੇ ਆਸਾਰ ਬਣ ਗਏ ਹਨ। ਲਾਲ ਕਿਲੇ ‘ਤੇ ਕੇਸਰੀ ਝੰਡਾ ਚੜਾਉਣ ਸਮੇਂ ਵੱਡੇ ਹਜੂਮ ਦੀ ਅਗਵਾਈ ਕਰਨ ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਨੂੰ ਮੱਟ ਸ਼ੇਰੋਵਾਲਾ ਵੱਲੋਂ ਰੱਜ ਕੇ ਲਾਹਨਤਾਂ ਪਾਈਆਂ ਗਈਆਂ ਹਨ।
ਸ਼ੇਰੋਵਾਲਾ ਨੇ ਕਿਹਾ ਕਿ ਇਹ ਅੰਦੋਲਨ ਕਿਸੇ ਧਰਮ ਦਾ ਨਹੀਂ ਹੈ ਕਿਉਂਕਿ ਜਿਸ ਕੋਲ ਜ਼ਮੀਨ ਹੈ, ਉਹ ਵਿਅਕਤੀ ਕਿਸਾਨ ਹੈ, ਚਾਹੇ ਉਹ ਮੁਸਲਿਮ, ਹਿੰਦੂ, ਸਿੱਖ, ਇਸਾਈ ਕਿਸੇ ਵੀ ਕੌਮ ਦਾ ਹੋਵੇ ਪਰ ਦੀਪ ਸਿੱਧੂ ਵੱਲੋਂ ਲਾਲ ਕਿਲੇ ਉਤੇ ਤਿਰੰਗੇ ਨੂੰ ਉਤਾਰ ਕੇ ਚੜਾਏ ਕੇਸਰੀ ਝੰਡੇ ਦਾ ਮੈਂ ਜਮ ਕੇ ਵਿਰੋਧ ਕਰਦਾ ਹਾਂ ਕਿਉਂਕਿ ਸਾਡੀ ਲੜਾਈ ਮੋਦੀ ਸਰਕਾਰ ਨਾਲ ਹੈ ਨਾ ਕਿ ਕੇਸਰੀ ਝੰਡੇ ਨਾਲ ਹੈ।
ਮੱਟ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਸਾਡੇ ਬਜ਼ੁਰਗਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਸੀ ਪਰ ਦੀਪ ਸਿੱਧੂ ਨੇ ਲਾਲ ਕਿਲੇ ਉਤੇ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਝੰਡਾ ਝੜਾ ਕੇ ਦੋ ਮਹੀਨੇ ਦੀ ਮਿਹਨਤ ਉਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਕੌਮ ਦਾ ਗਦਾਰ ਹੈ ਕਿਉਂਕਿ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਕਈਂ ਦਿਨਾਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਕਿ ਦਿੱਲੀ ਵਿੱਚ ਟਰੈਕਟਰ ਪਰੇਡ ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਕਰਨੀ ਹੈ ਤੇ ਪੁਲਿਸ ਵੱਲੋਂ ਦੱਸੇ ਗਏ ਰਸਤਿਆਂ ਉਤੋਂ ਹੀ ਜਾਣਾ ਹੈ ਪਰ ਕਈਂ ਨੌਜਵਾਨਾਂ ਅਤੇ ਦੀਪ ਸਿੱਧੂ ਨੇ ਲਾਲ ਕਿੱਲੇ ਉਤੇ ਝੰਡਾ ਝੜਾ ਕੇ ਬਹੁਤ ਹੀ ਗਲਤ ਕੰਮ ਕਰ ਦਿੱਤਾ ਹੈ।
Red Fort Delhi
ਉਨ੍ਹਾਂ ਕਿਹਾ ਦੀਪ ਸਿੱਧੂ ਨੂੰ ਲਾਲ ਕਿਲੇ ਉਤੇ ਜਾਣਾ, ਜਾਂ ਲਾਲ ਕਿਲੇ ਵੱਲ ਜਾਣਾ ਨਹੀਂ ਬਣਦਾ ਸੀ ਪਰ ਜੇ ਸਿੱਧੂ ਚਲਿਆ ਵੀ ਗਿਆ ਸੀ ਤਾਂ ਉਸਨੂੰ ਲਾਲ ਕਿਲੇ ਉੱਤੇ ਤਿਰੰਗਾ ਝੰਡੇ ਨੂੰ ਉਤਾਰ ਕੇ ਕੇਸਰੀ ਝੰਡਾ ਨਹੀਂ ਝੜਾਉਣਾ ਚਾਹੀਦਾ ਸੀ ਕਿਉਂਕਿ ਸਰਕਾਰ ਵੱਲੋਂ ਸਾਡੇ ਉਤੇ ਪਹਿਲਾਂ ਹੀ ਖਾਲਿਸਤਾਨੀ ਅਤਿਵਾਦੀ ਹੋਣ ਦਾ ਆਰੋਪ ਲਗਾਇਆ ਜਾਂਦਾ ਹੈ।
Red Fort Delhi
ਮੱਟ ਨੇ ਕਿਹਾ ਕਿ ਅਦਾਕਾਰ ਬੰਦਾ ਇੰਨੀ ਜਲਦੀ ਲਾਲ ਕਿਲੇ ਉਤੇ ਕਿਵੇਂ ਚਲਾ ਗਿਆ ਕਿਉਂਕਿ ਅਦਾਕਾਰ ਨੂੰ ਲੋਕ ਫੋਟੋਆਂ ਲੈਣ ਲਈ ਰੋਕਦੇ ਰਹਿੰਦੇ ਹਨ ਤੇ ਉਹ ਅੱਗੇ ਨਹੀਂ ਜਾ ਸਕਦਾ ਪਰ ਦੀਪ ਸਿੱਧੂ ਉਥੇ ਕਿਵੇਂ, ਕਿਉਂ ਗਿਆ ਦਾਲ ਵਿਚ ਕੁਝ ਕਾਲਾ ਹੈ। ਮੱਟ ਨੇ ਕਿਹਾ ਦੀਪ ਸਿੱਧੂ ਪੰਜਾਬ ਵਿਚ ਆਉਣਾ ਬੰਦ ਹੋਣਾ ਚਾਹੀਦਾ ਹੈ, ਇਹ ਕੌਮ ਦਾ ਗਦਾਰ ਹੈ ਤੇ ਇਸਦਾ ਸਾਨੂੰ ਬਾਇਕਾਟ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਹਿੰਸਾ ਹੀ ਕਰਨੀ ਹੁੰਦੀ ਤਾਂ ਅਸੀਂ ਦੋ ਮਹੀਨੇ ਸ਼ਾਂਤਮਈ ਅੰਦੋਲਨ ਕਿਉਂ ਕਰਨਾ ਸੀ ਤਾਂ ਦੋ ਦਿਨਾਂ ਬਾਅਦ ਹੀ ਇਹ ਕੰਮ ਦਿੰਦੇ।