ਜਾਣੋ ਕੀ ਹੈ 'ਫਸਟ ਲੇਡੀ' ਦੀ ਪਰਿਭਾਸ਼ਾ
Published : Feb 26, 2020, 6:11 pm IST
Updated : Feb 26, 2020, 6:11 pm IST
SHARE ARTICLE
File Photo
File Photo

ਕੀ ਰਾਸ਼ਟਰਪਤੀ ਦੀ ਪਤਨੀ ਹੀ ਹੁੰਦੀ ਹੈ 'ਫਸਟ ਲੇਡੀ'? ਕੀ ਹੁੰਦੀਆਂ ਨੇ 'ਫਸਟ ਲੇਡੀ' ਦੀਆਂ ਜ਼ਿੰਮੇਵਾਰੀਆਂ?

ਨਵੀਂ ਦਿੱਲੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਦੋ ਦਿਨਾ ਦੌਰੇ 'ਤੇ ਭਾਰਤ ਆਏ ਹੋਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਆਈ ਹੋਈ ਸੀ। ਮੇਲਾਨੀਆ ਅਮਰੀਕਾ ਦੀ ਫਸਟ ਲੇਡੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਹੁੰਦੀ ਹੈ ਫਸਟ ਲੇਡੀ ਦੀ ਪਰਿਭਾਸ਼ਾ ਅਤੇ ਕੀ ਹੁੰਦੀਆਂ ਨੇ ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ?

File PhotoFile Photo

ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਉਨ੍ਹਾਂ ਦੀ ਪਤਨੀ ਦੇਸ਼ ਦੀ ਪਹਿਲੀ ਮਹਿਲਾ ਹੁੰਦੀ ਹੈ ਪਰ ਜੇਕਰ ਰਾਸ਼ਟਰਪਤੀ ਸ਼ਾਦੀਸ਼ੁਦਾ ਨਾ ਹੋਵੇ ਤਾਂ ਉਨ੍ਹਾਂ ਦੀ ਕੋਈ ਹੋਰ ਕਰੀਬੀ ਰਿਸ਼ਤੇਦਾਰ ਇਹ ਜ਼ਿੰਮੇਵਾਰੀ ਉਠਾ ਸਕਦੀ ਹੈ। ਜਿਵੇਂ ਭਾਰਤ ਵਿਚ ਜਦੋਂ ਪ੍ਰਣਬ ਮੁਖ਼ਰਜੀ ਦੇਸ਼ ਦੇ ਰਾਸ਼ਟਰਪਤੀ ਸਨ ਤਾਂ ਉਨ੍ਹਾਂ ਦੀ ਪਤਨੀ ਸੁਵਰਾ ਮੁਖ਼ਰਜੀ ਦੇਸ਼ ਦੀ ਫਸਟ ਲੇਡੀ ਸੀ ਪਰ ਜਦੋਂ ਸੁਵਰਾ ਮੁਖ਼ਰਜੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਤਾਂ ਉਨ੍ਹਾਂ ਦੀ ਬੇਟੀ ਸ਼ਰਮਿਸ਼ਠਾ ਮੁਖ਼ਰਜੀ ਉਨ੍ਹਾਂ ਦੇ ਨਾਲ ਆਫੀਸ਼ੀਅਲ ਪ੍ਰੋਗਰਾਮ ਹੋਸਟ ਕਰਦੀ ਸੀ।

File PhotoFile Photo

ਅਮਰੀਕਾ ਦੇ ਤੀਜੇ ਰਾਸ਼ਟਰਪਤੀ ਥਾਮਸ ਜੈਫਰਸਨ ਦੀ ਬੇਟੀ ਮਾਰਥਾ ਜੈਫਰਸਨ ਨੇ ਵੀ ਅਮਰੀਕਾ ਵਿਚ ਫਸਟ ਲੇਡੀ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਂਝ ਭਾਰਤ ਵਿਚ ਫਸਟ ਲੇਡੀ ਦੀ ਕੋਈ ਆਫੀਸ਼ੀਅਲ ਪੋਸਟ ਨਹੀਂ ਹੈ ਪਰ ਅਮਰੀਕਾ ਵਿਚ ਹੁੰਦੀ ਹੈ। ਕਿੱਥੋਂ ਆਇਆ ਇਹ ਸ਼ਬਦ 'ਫਸਟ ਲੇਡੀ, ਆਓ ਤੁਹਾਨੂੰ ਇਸ ਬਾਰੇ ਵੀ ਦੱਸਦੇ ਹਾਂ। ਅਮਰੀਕਾ ਤੋਂ ਹੀ ਇਸ ਸ਼ਬਦ ਦੀ ਸ਼ੁਰੂਆਤ ਹੋਈ ਸੀ। ਪਹਿਲਾਂ ਇਸ ਦੀ ਥਾਂ 'ਤੇ ਲੇਡੀ ਪ੍ਰੈਜੀਡੈਂਟ ਜਾਂ ਮਿਸੇਜ਼ ਪ੍ਰੈਜੀਡੈਂਟ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬਾਅਦ ਵਿਚ 'ਫਸਟ ਲੇਡੀ' ਦਾ ਰੁਝਾਨ ਹੋ ਗਿਆ।

File PhotoFile Photo

ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਸਨ ਤਾਂ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ ਅਮਰੀਕਾ ਦੀ ਫਸਟ ਲੇਡੀ ਸੀ। ਜਦੋਂ ਹਿਲੇਰੀ ਨੇ ਵੀ ਸਰਕਾਰੀ ਦਫ਼ਤਰ ਜੁਆਇਨ ਕਰ ਲਿਆ ਸੀ ਤਾਂ ਉਨ੍ਹਾਂ ਦੀ ਬੇਟੀ ਚੇਲਸੀ ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ ਸੰਭਾਲਦੀ ਸੀ। ਆਓ ਹੁਣ ਜਾਣਦੇ ਆਂ ਕਿ ਕੀ ਹੁੰਦੀਆਂ ਨੇ ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ?

 

ਫਸਟ ਲੇਡੀ ਰਾਸ਼ਟਰਪਤੀ ਦੇ ਨਾਲ ਜਾਂ ਉਨ੍ਹਾਂ ਤੋਂ ਬਿਨਾਂ ਅਧਿਕਾਰਕ ਪ੍ਰੋਗਰਾਮ ਹੋਸਟ ਕਰਦੀ ਹੈ। ਇਸ ਵਿਚ ਆਫੀਸ਼ੀਅਲ ਸਟੇਟ ਲੰਚ ਅਤੇ ਡਿਨਰ ਸ਼ਾਮਲ ਹਨ। ਬਾਹਰ ਤੋਂ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਲਈ ਪ੍ਰੋਗਰਾਮ ਸ਼ਡਿਊਲ ਕਰਨਾ ਵੀ ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ ਵਿਚ ਸ਼ਾਮਲ ਹੈ। ਫਸਟ ਲੇਡੀ ਮਹੱਤਵਪੂਰਨ ਮੌਕਿਆਂ 'ਤੇ ਰਾਸ਼ਟਰਪਤੀ ਦੇ ਨਾਲ ਮੌਜੂਦ ਹੁੰਦੀ ਹੈ, ਇਨ੍ਹਾਂ ਵਿਚ ਵਿਦੇਸ਼ੀ ਦੌਰੇ ਵੀ ਸ਼ਾਮਲ ਹਨ।

File PhotoFile Photo

ਰਾਜਨੀਤੀ ਵਿਚ ਮਹੱਤਵਪੂਰਨ ਮੁੱਦਿਆਂ ਵਿਚੋਂ ਕੋਈ ਇਕ ਮੁੱਦਾ ਚੁਣ ਕੇ ਉਸ ਨੂੰ ਪ੍ਰਮੋਟ ਕਰਨਾ ਫਸਟ ਲੇਡੀ ਦਾ ਕੰਮ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ, ਪਰ ਪਿਛਲੇ ਕੁੱਝ ਸਮੇਂ ਤੋਂ ਫਸਟ ਲੇਡੀਜ਼ ਨੇ ਇਸ ਮਾਮਲੇ ਵਿਚ ਕੁੱਝ ਜ਼ਿਆਦਾ ਹੀ ਸਰਗਰਮੀ ਦਿਖਾਈ ਹੈ। ਜਿਵੇਂ ਕਿ ਵਾਤਾਵਰਣ ਨਾਲ ਜੁੜੇ ਮੁੱਦਿਆਂ 'ਤੇ ਕੰਮ ਕਰਨਾ। ਫ਼ੌਜੀ ਪਰਿਵਾਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਗੱਲ ਕਰਨਾ।

File PhotoFile Photo

ਕਈ ਮਾਮਲਿਆਂ ਵਿਚ ਫਸਟ ਲੇਡੀ ਨੂੰ ਇਕ ਸਿਆਸੀ ਸੈਲੀਬ੍ਰਿਟੀ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਪਤਨੀ ਜੈਕੀ ਕੈਨੇਡੀ ਨੂੰ ਫੈਸ਼ਨ ਅਤੇ ਸਲੀਕੇ ਦੇ ਮਾਮਲਿਆਂ ਵਿਚ ਆਈਕਾਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਅਮਰੀਕਾ ਵਿਚ ਫਸਟ ਲੇਡੀ ਮੀਡੀਆ ਦੀ ਨਜ਼ਰ ਵਿਚ ਜ਼ਿਆਦਾ ਰਹਿੰਦੀ ਹੈ।

Melania Trump Melania Trump

ਅਮਰੀਕਾ ਵਿਚ ਫਸਟ ਲੇਡੀ ਲਈ ਖ਼ਾਸ ਤੌਰ 'ਤੇ ਆਫਿਸ ਆਫ਼ ਫਸਟ ਲੇਡੀ ਵੀ ਬਣਾਇਆ ਗਿਆ ਹੈ। ਇਹ ਵਾਈਟ ਹਾਊਸ ਦੇ ਪੂਰਬੀ ਵਿੰਗ ਵਿਚ ਸਥਿਤ ਹੈ। ਇਕ ਵੱਡਾ ਸਟਾਫ਼ ਫਸਟ ਲੇਡੀ ਦੇ ਲਈ ਹਮੇਸ਼ਾ ਡੈਡੀਕੇਟਡ ਰਹਿੰਦਾ ਹੈ।ਫਸਟ ਲੇਡੀ ਲਈ ਇਹ ਜ਼ਿੰਮੇਵਾਰੀਆਂ ਅਤੇ ਸਹੂਲਤਾਂ ਸਿਰਫ਼ ਅਮਰੀਕਾ ਵਿਚ ਹੀ ਨਹੀਂ ਬਲਕਿ ਹੋਰ ਕਈ ਮੁਲਕਾਂ ਵਿਚ ਅਜਿਹਾ ਕੀਤਾ ਜਾਂਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement