ਹਿਮਾਚਲ ਪ੍ਰਦੇਸ਼ ਅਸੈਂਬਲੀ ਨੇ ਕਾਂਗਰਸ ਦੇ ਪੰਜ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਕੀਤਾ ਮੁਅੱਤਲ
Published : Feb 26, 2021, 3:26 pm IST
Updated : Feb 26, 2021, 4:00 pm IST
SHARE ARTICLE
The Himachal Pradesh Assembly
The Himachal Pradesh Assembly

ਮਾਮਲਾ- ਵਿਧਾਨ ਸਭਾ ਦੇ ਉਪ ਸਪੀਕਰ ਹੰਸਰਾਜ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਕਰਾਰ ਦਾ ।

ਸ਼ਿਮਲਾਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚ ਕਾਂਗਰਸ ਵਿਧਾਇਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਕਾਂਗਰਸ  ਵਿਚਕਾਰ ਧੱਕਾਮੁੱਕੀ  ਉਪਰੰਤ ਕਾਂਗਰਸ ਦੇ ਪੰਜ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ । ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਮਹਿੰਗਾਈ ਦਾ ਸਵਾਲ ਉਠਾਇਆ ਸੀ। 

photophotoਬਜਟ ਸੈਸ਼ਨ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਵਿਰੋਧੀ ਧਿਰ ਨੇ ਸੰਬੋਧਨ ਦੌਰਾਨ ਹੰਗਾਮਾ ਕੀਤਾ । ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਰਾਜ ਭਵਨ ਜਾਣਾ ਸ਼ੁਰੂ ਕੀਤਾ । ਇਸ ਸਮੇਂ ਦੌਰਾਨ,ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਕੌਂਸਲ ਚੈਂਬਰ ਗੇਟ ਵਿਖੇ ਰਾਜਪਾਲ ਦੀ ਕਾਰ ਦੇ ਅੱਗੇ ਖੜੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮਾਮਲਾ ਇੰਨਾ ਗਰਮ ਹੋ ਗਿਆ ਕਿ ਵਿਧਾਨ ਸਭਾ ਦੇ ਉਪ ਸਪੀਕਰ ਹੰਸਰਾਜ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਕਰਾਰ ਹੋ ਗਈ।

photophotoਸਦਨ ਨੂੰ ਪਹਿਲਾਂ ਸੋਮਵਾਰ ਨੂੰ ਸਵੇਰੇ 11.16 ਵਜੇ ਸਵੇਰੇ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਪਰ 12.50 ਵਜੇ ਅਚਾਨਕ ਸੈਸ਼ਨ ਬੁਲਾਇਆ ਗਿਆ ਸੀ । ਨਿਯਮ ਦੀ ਵਿਵਸਥਾ ਦੇ ਤਹਿਤ ਸਪੀਕਰ ਸਦਨ ਨੂੰ ਕਿਸੇ ਮਹੱਤਵਪੂਰਨ ਵਿਸ਼ੇ 'ਤੇ ਦੁਬਾਰਾ ਬੁਲਾ ਸਕਦਾ ਹੈ, ਸਦਨ ਨੂੰ ਫਿਰ ਨਿਯਮ 346 ਦੇ ਤਹਿਤ ਬੁਲਾਇਆ ਗਿਆ ਹੈ। ਵਿਧਾਨ ਸਭਾ ਦੇ ਸਪੀਕਰ ਵਿਪਨ ਪਰਮਾਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਅਤੇ ਸਾਥੀਆਂ ਨੇ ਰਾਜਪਾਲ ਦਾ ਰਸਤਾ ਰੋਕ ਦਿੱਤਾ ਅਤੇ ਸੰਬੋਧਨ ਦੀਆਂ ਕਾਪੀਆਂ ਉਨ੍ਹਾਂ ‘ਤੇ ਸੁੱਟ ਗਈਆਂ।

photophotoਵਿਰੋਧੀ ਧਿਰ ਨੇ ਰਾਜਪਾਲ ਨੂੰ ਰੋਕਿਆ ਅਤੇ ਉਸ 'ਤੇ ਸਰੀਰਕ ਹਮਲਾ ਕੀਤਾ । ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਭਾਰਦਵਾਜ ਨੇ ਸਦਨ ਵਿੱਚ ਪ੍ਰਸਤਾਵ ਪੇਸ਼ ਕੀਤਾ ਕਿ ਰਾਜਪਾਲ ਦੇ ਰਸਤੇ ਨੂੰ ਰੋਕਣ ‘ਤੇ ਕਾਂਗਰਸੀ ਵਿਧਾਇਕ ਮੁਕੇਸ਼ ਅਗਨੀਹੋਤਰੀ, ਹਰਸ਼ ਵਰਧਨ ਚੌਹਾਨ, ਸਤਪਾਲ ਸਿੰਘ ਰਾਇਜ਼ਾਦਾ,ਸੁੰਦਰ ਸਿੰਘ ਠਾਕੁਰ ਅਤੇ ਵਿਨੈ ਕੁਮਾਰ ਨੂੰ ਮੁਅੱਤਲ ਕੀਤਾ ਜਾਵੇ । ਮਤਾ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿੱਚ ਪਾਸ ਕੀਤਾ ਗਿਆ। ਵਿਧਾਨ ਸਭਾ ਦੇ ਸਪੀਕਰ ਵਿਪਨ ਪਰਮਾਰ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ,ਹਰਸ਼ਵਰਧਨ ਚੌਹਾਨ,ਸਤਪਾਲ ਸਿੰਘ ਰਾਇਜ਼ਾਦਾ, ਸੁੰਦਰ ਸਿੰਘ ਠਾਕੁਰ ਅਤੇ ਵਿਨੈ ਸਿੰਘ ਨੂੰ 20 ਮਾਰਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement