
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਨੁਮਾਇੰਦਿਆਂ ਅਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ 15 ਅਗੱਸਤ ਤੋਂ 30 ਅਗੱਸਤ ਤਕ ਦੇਸ਼ ਭਰ ਵਿਚ ਵਿਸ਼ੇਸ਼
ਨਵੀਂ ਦਿੱਲੀ, 10 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਨੁਮਾਇੰਦਿਆਂ ਅਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ 15 ਅਗੱਸਤ ਤੋਂ 30 ਅਗੱਸਤ ਤਕ ਦੇਸ਼ ਭਰ ਵਿਚ ਵਿਸ਼ੇਸ਼ ਸਮਾਗਮ ਕਰਵਾਏ ਜਾਣ। ਪ੍ਰਧਾਨ ਮੰਤਰੀ ਨੇ 2022 ਤਕ 'ਨਵੇਂ ਭਾਰਤ' ਦਾ ਸੁਪਨਾ ਪੂਰਾ ਕਰਨ ਲਈ ਵਚਨਬੱਧ ਹੋ ਕੇ ਕੰਮ ਕਰਨ ਦਾ ਸੱਦਾ ਵੀ ਦਿਤਾ। ਭਾਜਪਾ ਪਾਰਲੀਮਾਨੀ ਬੋਰਡ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 1942 ਵਿਚ ਜਿਸ ਤਰ੍ਹਾਂ ਦੇਸ਼ ਆਜ਼ਾਦੀ ਪ੍ਰਾਪਤ ਕਰਨ ਲਈ ਉਠ ਖੜਾ ਹੋਇਆ ਸੀ ਅਤੇ 1947 ਵਿਚ ਆਜ਼ਾਦੀ ਮਿਲ ਵੀ ਗਈ ਸੀ, ਉਸੇ ਤਰ੍ਹਾਂ 2017 ਤੋਂ 2022 ਤਕ ਦਾ ਸਮਾਂ ਨਵੇਂ ਭਾਰਤ ਦੇ ਸੁਪਨੇ ਲਈ ਬੇਹੱਦ ਮਹੱਤਵਪੂਰਨ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ।
ਬੈਠਕ ਮਗਰੋਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨੰਤ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਰਾਜ ਸਭਾ ਲਈ ਚੁਣੇ ਗਏ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਸਵਾਗਤ ਕੀਤਾ ਅਤੇ ਪਿਛਲੇ ਤਿੰਨ ਸਾਲ ਦੌਰਾਨ ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕੀਤੀ। ਮੋਦੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣਾ ਵੀ ਕੋਈ ਸੌਖਾ ਕੰਮ ਨਹੀਂ ਹੈ ਅਤੇ ਅਮਿਤ ਸ਼ਾਹ ਨੇ ਅਪਣੀ ਸਖ਼ਤ ਮਿਹਨਤ ਨੀ ਪਾਰਟੀ ਦਾ ਜਥੇਬੰਦਕ ਪੱਧਰ 'ਤੇ ਸਫ਼ਲਤਾ ਨਾਲ ਵਿਸਤਾਰ ਕੀਤਾ। (ਪੀਟੀਆਈ)