ਜੇਡੀਯੂ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੇ ਮਹਾਂਗਠਬੰਧਨ ਤੋਂ ਵੱਖ ਹੋਣ ਦੇ ਬਾਅਦ ਹੀ ਬਾਗੀ ਹੋਏ ਸ਼ਰਦ ਯਾਦਵ 'ਤੇ ਨੀਤਿਸ਼ ਨੇ ਵੱਡੀ ਕਾਰਵਾਈ ਕੀਤੀ ਹੈ।
ਜੇਡੀਯੂ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੇ ਮਹਾਂਗਠਬੰਧਨ ਤੋਂ ਵੱਖ ਹੋਣ ਦੇ ਬਾਅਦ ਹੀ ਬਾਗੀ ਹੋਏ ਸ਼ਰਦ ਯਾਦਵ 'ਤੇ ਨੀਤਿਸ਼ ਨੇ ਵੱਡੀ ਕਾਰਵਾਈ ਕੀਤੀ ਹੈ। ਸ਼ਰਦ ਯਾਦਵ ਨੂੰ ਰਾਜ ਸਭਾ 'ਚ ਪਾਰਟੀ ਸੰਸਦੀ ਦਲ ਦੇ ਨੇਤਾ ਦੇ ਪਦ ਤੋਂ ਹਟਾ ਦਿੱਤਾ ਹੈ।
ਇਸ ਸੰਬੰਧ 'ਚ ਰਾਜ ਸਭਾ ਦੇ ਸਭਾਪਤੀ ਨੂੰ ਲਿਖੇ ਪੱਤਰ 'ਚ ਸ਼ਰਦ ਯਾਦਵ ਦੀ ਜਗ੍ਹਾਂ ਸੀਨੀਅਰ ਨੇਤਾ ਆਰਸੀਪੀ ਸਿੰਘ ਨੂੰ ਸਦਨ 'ਚ ਪਾਰਟੀ ਦਾ ਨੇਤਾ ਬਣਾਉਣ ਦੀ ਗੱਲ ਕਹੀ ਗਈ ਹੈ। ਉਥੇ ਹੀ ਜੇਡੀਯੂ ਨੇਤਾ ਵਸ਼ਿਸ਼ਟ ਨਰਾਇਣ ਸਿੰਘ ਨੇ ਦੱਸਿਆ ਕਿ ਸ਼ਰਦ ਯਾਦਵ ਨੂੰ ਹਟਾਇਆ ਨਹੀਂ ਗਿਆ, ਸਗੋਂ ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਦਿੱਤੀ ਗਈ ਹੈ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਰਾਜ ਸਭਾ ਸਾਂਸਦ ਅਲੀ ਅਨਵਰ 'ਤੇ ਵੀ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਸੰਸਦੀ ਦਲ ਤੋਂ ਮੁਅੱਤਲ ਕਰ ਦਿੱਤਾ ਸੀ। ਅਨਵਰ ਨੂੰ ਸ਼ਰਦ ਦੇ ਬੇਹੱਦ ਕਰੀਬ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਸ਼ਰਦ ਯਾਦਵ ਨੇ ਕਿਹਾ ਹੈ ਕਿ ਨੀਤੀਸ਼ ਬੀਜੇਪੀ ਨਾਲ ਹੱਥ ਮਿਲਾਉਣ ਵਾਲੇ ਹਨ ਇਸਦੀ ਸਕਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਨੀਤਿਸ਼ ਨੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰ ਵੀ ਗੱਲ ਨਹੀਂ ਕੀਤੀ।
ਨਵੀਂ ਪਾਰਟੀ ਬਣਾਉਣ 'ਤੇ ਸ਼ਰਦ ਕਹਿ ਚੁੱਕੇ ਹਨ ਕਿ ਉਹ ਇਸਦਾ ਫੈਸਲਾ ਜਨਤਾ 'ਤੇ ਛੱਡ ਰਹੇ ਹੈ। ਮਹਾਂਗਠਬੰਧਨ ਟੁੱਟਣ ਦੇ ਬਾਅਦ ਉਹ ਬਿਹਾਰ ਦੌਰੇ 'ਤੇ ਹਨ । ਜਿੱਥੇ ਅਗਲੇ ਤਿੰਨ ਦਿਨਾਂ ਤੱਕ ਉਹ ਸੱਤ ਜ਼ਿਲਿਆਂ 'ਚ ਘੁੰਮ ਕੇ ਲੋਕਾਂ ਨਾਲ ਸੰਵਾਦ ਕਰ ਰਹੇ ਹਨ, ਜਿਸਦੇ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।