
ਐਮ.ਵੈਂਕਈਆ ਨਾਇਡੂ ਨੇ ਅੱਜ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਦੇ ਦਰਬਾਰ ਹਾਲ ਵਿਚ ਇਕ ਸਾਦੇ..
ਨਵੀਂ ਦਿੱਲੀ, 11 ਅਗੱਸਤ : ਐਮ.ਵੈਂਕਈਆ ਨਾਇਡੂ ਨੇ ਅੱਜ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਦੇ ਦਰਬਾਰ ਹਾਲ ਵਿਚ ਇਕ ਸਾਦੇ ਸਮਾਗਮ ਦੌਰਾਨ ਨਾਇਡੂ (68) ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਗਮ ਵਿਚ ਸਾਰੀਆਂ ਰਾਜਸੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ।
ਨਾਇਡੂ ਜਿਨ੍ਹਾਂ ਨੇ ਹਿੰਦੀ ਵਿਚ ਸਹੁੰ ਚੁੱਕੀ, ਦੇਸ਼ ਦੇ 15ਵੇਂ ਉਪ-ਰਾਸ਼ਟਰਪਤੀ ਹਨ ਅਤੇ ਇਸ ਸੰਵਿਧਾਨਕ ਅਹੁਦੇ 'ਤੇ ਸੇਵਾਵਾਂ ਦੇਣ ਵਾਲੇ 13ਵੇਂ ਵਿਅਕਤੀ ਹਨ। ਉਨ੍ਹਾਂ ਤੋਂ ਪਹਿਲਾਂ ਹਾਮਿਦ ਅੰਸਾਰੀ ਅਤੇ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਐਸ.ਰਾਧਾਕ੍ਰਿਸ਼ਨਨ ਨੇ ਲਗਾਤਾਰ ਦੋ ਕਾਰਜਕਾਲ ਤਕ ਅਹੁਦਾ ਸੰਭਾਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕਈ ਕੇਂਦਰੀ ਮੰਤਰੀਆਂ, ਗਵਰਨਰਾਂ ਅਤੇ ਮੁੱਖ ਮੰਤਰੀਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ, ਐਨ.ਸੀ.ਪੀ. ਦੇ ਤਾਰਿਕ ਅਨਵਰ, ਸੀ.ਪੀ.ਐਮ. ਦੇ ਡੀ.ਰਾਜਾ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਅਤੇ ਅੰਨਾ ਡੀ.ਐਮ.ਕੇ ਦੇ ਓ. ਪਨੀਰਸੇਲਵਮ ਵੀ ਸਮਾਗਮ ਵਿਚ ਨਜ਼ਰ ਆਏ। ਨਾਇਡੂ ਦੀ ਪਤਨੀ ਐਮ. ਊਸ਼ਾ ਵੀ ਇਸ ਮੌਕੇ ਹਾਜ਼ਰ ਸਨ।
(ਪੀ.ਟੀ.ਆਈ.)
ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿਚ ਇਕ ਕਿਸਾਨ ਪਰਵਾਰ ਵਿਚ ਜਨਮੇ ਨਾਇਡੂ ਨੇ ਭਾਜਪਾ ਪ੍ਰਧਾਨ, ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।