
ਚੰਡੀਗੜ੍ਹ ਛੇੜਛਾੜ ਮਾਮਲੇ 'ਚ ਦੋਸ਼ੀ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਅਸ਼ੀਸ਼ ਨੂੰ 25 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਚੰਡੀਗੜ੍ਹ ਛੇੜਛਾੜ ਮਾਮਲੇ 'ਚ ਕੋਰਟ ਨੇ ਦੋਵੇਂ ਦੋਸ਼ੀ ਵਿਕਾਸ ਬਰਾਲਾ ਅਤੇ ਆਸ਼ੀਸ਼ ਕੁਮਾਰ ਨੂੰ 25 ਅਗਸਤ ਤੱਕ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋ ਦਿਨ ਦੇ ਪੁਲਿਸ ਰਿਮਾਂਡ ਦੇ ਬਾਅਦ ਸ਼ਨੀਵਾਰ ਨੂੰ ਪੁਲਿਸ ਦੋਵੇਂ ਦੋਸ਼ੀਆਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਥਾਣਾ ਪੁਲਿਸ ਨੇ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਵੀਰਵਾਰ ਰਾਤ ਦੋਵੇਂ ਦੋਸ਼ੀਆਂ ਨੂੰ ਨਾਲ ਲੈ ਕੇ ਕਰਾਇਮ ਸੀਨ ਨੂੰ ਰੀਕਰੀਏਟ ਕਰਵਾਇਆ ਸੀ। ਪੁਲਿਸ ਦੋਵੇਂ ਦੋਸ਼ੀਆਂ ਨੂੰ ਕਾਰ 'ਚ ਉਸੀ ਰਸਤੇ ਲੈ ਗਈ। ਜਿੱਥੇ ਵਾਰਦਾਤ ਵਾਲੇ ਦਿਨ ਦੋਵੇਂ ਵਰਣਿਕਾ ਦੇ ਪਿੱਛੇ ਪਿੱਛੇ ਗਏ ਸਨ। ਦੇਰ ਰਾਤ ਹੋਏ ਸੀਨ ਰੀਕਰੀਏਟ ਦੇ ਦੌਰਾਨ ਪੁਲਿਸ ਨੇ ਮੀਡੀਆ ਨੂੰ ਦੇਖ ਦੋਵੇਂ ਦੋਸ਼ੀਆਂ ਦਾ ਚਿਹਰਾ ਲੁਕਾਈ ਰੱਖਿਆ।