
ਭਾਰਤੀ ਜਨਤਾ ਪਾਰਟੀ ਵੱਲੋਂ ਰਾਹੁਲ ਦੀ ਪ੍ਰੈਸ ਕਾਨਫਰੈਂਸ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀ ਲੜਾਈ ਇਸ ਵਾਰ ਡਿਜੀਟਲ ਪਲੇਟਫਾਰਮ ’ਤੇ ਵੀ ਜੋਰਾਂ ਨਾਲ ਲੜੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸੋਸ਼ਲ ਮੀਡੀਆ ’ਤੇ ਆਹਮਣੇ ਸਾਹਮਣੇ ਹਨ। ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਨਵਾਈਏਵਾਈ ਯੋਜਨਾ ਦਾ ਐਲਾਨ ਕੀਤਾ ਅਤੇ ਲੋਕ ਸਭਾ ਚੋਣਾ ਲਈ ਸਭ ਤੋਂ ਵੱਡਾ ਦਾਵ ਚੱਲ ਰਿਹਾ ਹੈ। ਇਸ ਪ੍ਰੈਸ ਕਾਨਫਰੈਂਸ ਵਿਚ ਜਦੋਂ ਰਾਹੁਲ ਗਾਂਧੀ ਤੋਂ ਅਰਥਵਿਵਸਥਾ ’ਤੇ ਪੈਣ ਵਾਲੇ ਇਸ ਦੇ ਅਸਰ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ, “ਮੈਂ ਰਾਫੇਲ ’ਤੇ ਜਵਾਬ ਨਹੀਂ ਦੇਵਾਂਗਾ।”
सवाल सब्सिडी, जवाब राफेल!
— BJP (@BJP4India) 25 March 2019
राफेल... राहुल गांधी के लिए एक मानसिक अवस्था है। pic.twitter.com/WTHbKEXDgp
ਭਾਰਤੀ ਜਨਤਾ ਪਾਰਟੀ ਵੱਲੋਂ ਰਾਹੁਲ ਦੀ ਪ੍ਰੈਸ ਕਾਨਫਰੈਂਸ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਸਵਾਲ ਸਬਸਿਡੀ ਤੇ ਕੀਤੇ ਗਏ ਤਾਂ ਜਵਾਬ ਰਾਫੇਲ ’ਤੇ ਦਿੱਤੇ ਗਏ। ਰਾਫੇਲ ਰਾਹੁਲ ਗਾਂਧੀ ਲਈ ਇਕ ਮਾਨਸਿਕ ਅਵਸਥਾ ਹੈ। ਵੀਡੀਓ ਵਿਚ ਪੱਤਰਕਾਰ ਸਵਾਲ ਪੁੱਛ ਰਿਹਾ ਹੈ, “ਇਹ ਜੋ ਦੌਰ ਚਲ ਰਿਹਾ ਹੈ ਅਰਥਵਿਵਸਥਾ ਵਿਚ ਪਿਛਲੇ ਕੁਝ ਸਾਲਾਂ ਵਿਚ ਜੋ ਵੀ ਸਬਸਿਡੀ ਹੈ ਜਾਂ ਫਿਰ ਇਸ ਤਰ੍ਹਾਂ ਦੀ ਸਕੀਮ ਹੈ ਉਸ ਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਉਹ ਪੈਸਾ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਸ ਨਾਲ ਅਰਥਵਿਵਸਥਾ ’ਤੇ ਬੋਝ ਪੈਂਦਾ ਹੈ।”
Classic Congress style volte-face within 24 hours. They are misleading the people of this country and can never be trusted. pic.twitter.com/5haS5LYPhX
— BJP (@BJP4India) 26 March 2019
ਇਸ ’ਤੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ.. “ਅੱਜ ਮੈਂ ਨਿਆਂ ਦੀ ਗੱਲ ਕੀਤੀ ਤਾਂ ਤੁਸੀਂ ਮੈਨੂੰ ਰਾਫੇਲ ’ਤੇ ਸਵਾਲ ਪੁੱਛ ਰਹੇ ਹੋ... ਮੈਂ ਰਾਫੇਲ ’ਤੇ ਜਾਂ ਇਹਨਾਂ ਚੀਜਾਂ ’ਤੇ ਅੱਜ ਗੱਲ ਨਹੀਂ ਕਰਨਾ ਚਾਹੁੰਦਾ।” ਬੀਜੇਪੀ ਦਾ ਇਹ ਟਵੀਟ ਹੁਣ ਤਕ 9 ਹਜ਼ਾਰ ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਇਸ ਵੀਡੀਓ ਤੋਂ ਇਲਾਵਾ ਮੰਗਲਵਾਰ ਨੂੰ ਵੀ ਭਾਜਪਾ ਦੇ ਟਵਿਟਰ ਤੇ ਐਨਵਾਈਏਵਾਈ ਯੋਜਨਾ ਵਿਚ ਕਾਂਗਰਸ ਦੇ ਧੋਖੇ ’ਤੇ ਇਕ ਵੀਡੀਓ ਪਾਇਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ, “ਕਾਂਗਰਸ 24 ਘੰਟੇ ਵਿਚ ਹੀ ਅਪਣੇ ਵਾਅਦੇ ਤੋਂ ਪਲਟ ਗਈ ਹੈ”,....
....ਸੋਮਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ, “ਇਸ ਸਕੀਮ ਤਹਿਤ ਗਰੀਬਾਂ ਦੀ ਆਮਦਨ ਨੂੰ 12 ਹਜ਼ਾਰ ਰੁਪਏ ਤਕ ਕੀਤਾ ਜਾਵੇਗਾ ਮਤਲਬ ਉਹਨਾਂ ਦੀ ਆਮਦਨ 12 ਹਜ਼ਾਰ ਤੋਂ ਜਿੰਨੀ ਘੱਟ ਹੋਵੇਗੀ ਉੰਨੇ ਹੀ ਰੁਪਏ ਸਰਕਾਰ ਵੱਲੋਂ ਦਿੱਤਾ ਜਾਵੇਗਾ।” ਦੂਜੇ ਪਾਸੇ ਅੱਜ ਰਣਦੀਪ ਸੁਰਜੇਵਾਲਾ ਨੇ ਅਪਣੀ ਪ੍ਰੈਸ ਕਾਨਫਰੈਂਸ ਵਿਚ ਦਾਅਵਾ ਕੀਤਾ ਕਿ ਕੋਈ ਟਾਪ ਅਪ ਸਕੀਮ ਨਹੀਂ ਹੈ, ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਪ੍ਰਤੀ ਸਾਲ ਮਿਲੇਗਾ।