
ਇਸ ਅਧਿਕਾਰ ਦਾ ਇਸਤੇਮਾਲ ਗਾਹਕ 'ਯੋਨੋਸਬੀ ਐਪ' ਦੇ ਜ਼ਰੀਏ ਕਰ ਸਕਦੇ ਹਨ।
ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ ਗਾਹਕਾਂ ਦੀ ਸਹੂਲਤ ਲਈ ਨਵੀਆਂ ਨਵੀਆਂ ਸੇਵਾਵਾਂ ਜਾਰੀ ਕਰ ਰਿਹਾ ਹੈ। ਇਸ ਕੜੀ ਵਿਚ ਐਸਬੀਆਈ ਨੇ ਅਪਣੇ ਗਾਹਕਾਂ ਨੂੰ ਪਹਿਲੀ ਵਾਰ ਅਜਿਹਾ ਅਧਿਕਾਰ ਦਿੱਤਾ ਹੈ ਜਿਸ ਦੇ ਤਹਿਤ ਤੁਸੀਂ ਅਪਣੇ ਡੈਬਿਟ ਕਾਰਡ ਲਈ ਖੁਦ ਨਿਯਮ ਤੈਅ ਕਰ ਸਕਦੇ ਹੋ। ਇਸ ਅਧਿਕਾਰ ਦਾ ਇਸਤੇਮਾਲ ਗਾਹਕ 'ਯੋਨੋਸਬੀ ਐਪ' ਦੇ ਜ਼ਰੀਏ ਕਰ ਸਕਦੇ ਹਨ।
State Bank of India
ਐਸਬੀਆਈ ਵੱਲੋਂ ਕੀਤੇ ਗਏ ਟਵੀਟ ਮੁਤਾਬਕ ਇਹ ਤੁਹਾਡਾ ਅਪਣਾ ਡੈਬਿਟ ਕਾਰਡ ਹੈ ਤਾਂ ਅਸੀਂ ਨਿਯਮ ਕਿਉਂ ਤੈਅ ਕਰੀਏ? ਐਸਬੀਆਈ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਅਪਣੇ ਡੈਬਿਟ ਕਾਰਡ ਦੀ ਵਰਤੋਂ ਦਾ ਆਪ ਪ੍ਰਬੰਧ ਕਰੋ ਅਤੇ 'ਯੋਨੋਸਬੀ ਐਪ' 'ਤੇ ਆਪ ਲਿਮਟ ਤੈਅ ਕਰਨਾ ਹੋਵੇਗਾ। ਲਿਮਟ ਤੈਅ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਅਪਣੇ ਮੋਬਾਇਲ ਫੋਨ ਵਿਚ 'ਯੋਨੋਸਬੀ ਐਪ' ਡਾਉਨਲੋਡ ਕਰਨਾ ਪਵੇਗਾ।
It’s your debit card, so why should we set the rules? SBI gives you the power to manage your debit card usage and limits on #YONOSBI. Use this power wisely and stay clear of fraudulent activities. Download: https://t.co/yjDSsjkoWj#PowerToCustomer #SBIDebitCard #SetYourOwnRules pic.twitter.com/HP1AuebHCC
— State Bank of India (@TheOfficialSBI) 18 January 2019
ਡਾਉਨਲੋਡ ਕਰਨ ਤੋਂ ਬਾਅਦ ਇਸ ਐਪ ਵਿਚ ਲਾਗਿਨ ਕਰੋ ਫਿਰ ਮੀਨੂ ਤੋਂ ਸਰਵਿਸ ਰਿਕੁਐਸਟ ਸਲੈਕਟ ਕਰੋ। ਏਟੀਐਮ ਡੈਬਿਟ ਕਾਰਡ ਨੂੰ ਸਿਲੈਕਟ ਕਰਨ ਤੋਂ ਬਾਅਦ ਮੈਨੇਜ ਕਾਰਡ 'ਤੇ ਕਲਿਕ ਕਰੋ। ਇੱਥੇ ਤੁਸੀਂ ਲਿਮਿਟ ਤੈਅ ਕਰੋ ਅਤੇ ਕਾਰਡ ਯੂਸੇਜ਼ ਨੂੰ ਕੰਟਰੋਲ ਕਰਨਾ ਹੋਵੇਗਾ। ਐਸਬੀਆਈ ਮੁਤਾਬਿਕ ਇਸ ਅਧਿਕਾਰ ਨੂੰ ਸਮਝਦਾਰੀ ਨਾਲ ਇਸਤੇਮਾਲ ਕਰਨਾ ਹੋਵੇਗਾ ਅਤੇ ਧੋਖਾਧੜੀ ਗਤੀਵਿਧੀਆਂ ਤੋਂ ਬਚ ਕੇ ਰਹਿਣਾ ਪਵੇਗਾ।