
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਐਤਵਾਰ ਨੂੰ ਸਥਿਰਤਾ ਦੀ ਬੜਾਵਾ ਦੇਣ ਲਈ ਆਪਣੇ ਸਲਾਨਾ ਪ੍ਰੋਗਰਾਮ 'ਐਸਬੀਆਈ ਗ੍ਰੀਨ ਮੈਰਾਥਾਨ' ਦੇ......
ਚੰਡੀਗੜ੍ਹ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਐਤਵਾਰ ਨੂੰ ਸਥਿਰਤਾ ਦੀ ਬੜਾਵਾ ਦੇਣ ਲਈ ਆਪਣੇ ਸਲਾਨਾ ਪ੍ਰੋਗਰਾਮ 'ਐਸਬੀਆਈ ਗ੍ਰੀਨ ਮੈਰਾਥਾਨ' ਦੇ ਦੂਜੇ ਅਧਿਆਏ ਦੀ ਘੁੰਡ ਚੁਕਾਈ ਕੀਤੀ। ਸ੍ਰੀ ਸੰਜੇ ਬਨੀਵਾਲ (ਆਈਪੀਐਸ), ਡੀਜੀਪੀ, ਚੰਡੀਗੜ੍ਹ ਅਤੇ ਸ੍ਰੀ ਰਾਣਾ ਆਸ਼ੂਤੋਸ਼ ਕੁਮਾਰ ਸਿੰਘ, ਸੀਜੀਐਮ, ਚੰਡੀਗੜ੍ਹ ਏਰੀਆ, ਨੇ ਇਸ ਦੀ ਚੰਗੀਗੜ੍ਹ ਵਿਖੇ ਸ਼ੁਰੂਆਤ ਕੀਤੀ, ਇਸ ਦੌਰਾਨ 3000 ਤੋਂ ਜ਼ਿਆਦਾ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਏਅਰ ਅਫ਼ਸਰ ਕਮਾਂਡਿੰਗ, ਏਅਰ ਫ਼ੋਰਸ ਸਟੇਸ਼ਨ, ਚੰਡੀਗੜ੍ਹ ਏਅਰ ਕਮਾਂਡਰ ਐਸ. ਸ੍ਰੀਨਿਵਾਸਨ,
ਏਵੀਐਸਐਮ ਮਿਸ. ਨੀਲਬੰਰੀ ਜਗਦੇਲ (ਆਈਪੀਐਸ), ਐਸਐਸਪੀ, ਚੰਡੀਗੜ੍ਹ, ਸ੍ਰੀ ਸ਼ਸ਼ਾਂਕ ਅਨੰਦ (ਆਈਪੀਐਸ) ਐਸਐਸਪੀ ਟ੍ਰੈਫ਼ਿਕ, ਚੰਡੀਗੜ੍ਹ ਅਤੇ ਸ੍ਰੀ ਦੇਬਿੰਦਰਾ ਦਲਾਈ, ਡਾਇਰੈਕਟਰ ਵਾਤਾਵਰਣ ਵਿਭਾਗ, ਚੰਡੀਗੜ੍ਹ, ਆਦਿ ਵੀ ਹਾਜ਼ਰ ਸਨ। ਐਤਵਾਰ ਦੀ ਸਵੇਰ ਚੰਡੀਗੜ੍ਹ ਕਲੱਬ ਵਿਖੇ ਹਰੇ ਭਵਿੱਖ ਦੀ ਸੁੰਹ ਖ਼ਾਂਦਿਆਂ ਮੈਰਾਥਾਨ ਵਿਚ ਭਾਗ ਲੈਣ ਵਾਲਿਆਂ ਨੇ 5,10,21 ਕਿਲੋਮੀਟਰ ਤਕ ਦੌੜ ਲਾਈ। ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ 'ਰਨ ਫ਼ਾਰ ਗ੍ਰੀਨ' ਥੀਮ ਅਤੇ ਮੈਰਾਥਾਨ 'ਚ ਹਿੱਸਾ ਲਿਆ ਅਤੇ ਸਾਰੇ ਦੌੜਾਕਾਂ ਨੂੰ ਆਰਗੈਨਿਕ ਟੀ-ਸ਼ਰਟਾਂ ਵੀ ਵੰਡੀਆਂ ਗਈਆਂ।