ਮੰਤਰੀ ਨੇ ‘ਗੂਗਲ ਟਰਾਂਸਲੇਟ’ ਰਾਹੀਂ ਜਵਾਬ ਸੰਸਦ ’ਚ ਕਰ ਦਿਤੇ ਪੇਸ਼, ਰਾਜ ਸਭਾ ’ਚ ਮਚਿਆ ਹੰਗਾਮਾ
Published : Mar 26, 2025, 10:39 pm IST
Updated : Mar 26, 2025, 10:39 pm IST
SHARE ARTICLE
ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’
ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’

ਅੰਗਰੇਜ਼ੀ ਤੋਂ ਹਿੰਦੀ ਕਰਨ ਲਈ ਗੂਗਲ ਟਰਾਂਸਲੇਟ ਦਾ ਪ੍ਰਯੋਗ ਕਰਦੇ ਨੇ ਸਰਕਾਰੀ ਵਿਭਾਗ : ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ 

ਨਵੀਂ ਦਿੱਲੀ : ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’ ਨੇ ਪ੍ਰਗਟਾਵਾ  ਕੀਤਾ ਹੈ ਕਿ ਸਰਕਾਰੀ ਵਿਭਾਗ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਲਈ ‘ਗੂਗਲ ਟਰਾਂਸਲੇਟ’ ਦੀ ਵਰਤੋਂ ਕਰਦੇ ਹਨ, ਜਿਸ ’ਤੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਸੰਸਦ ਮੈਂਬਰ ਅਖਿਲੇਸ਼ ਪ੍ਰਸਾਦ ਸਿੰਘ ਨੇ ਦੁੱਧ ਉਤਪਾਦਨ ਬਾਰੇ ਲਲਨ ਦੇ ਮੰਤਰਾਲੇ ਦੇ ਜਵਾਬ ਦੇ ਹਿੰਦੀ ਸੰਸਕਰਣ ’ਚ ਫ਼ਰਕ ਵਲ  ਇਸ਼ਾਰਾ ਕੀਤਾ। 

ਅਖਿਲੇਸ਼ ਪ੍ਰਸਾਦ ਸਿੰਘ ਨੇ ਮੰਤਰੀ ਦੀ ਆਲੋਚਨਾ ਕਰਦਿਆਂ ਕਿਹਾ, ‘‘ਤੁਹਾਡਾ ਮੰਤਰਾਲਾ ਸੰਸਦ ਨੂੰ ਜਵਾਬ ਦੇਣ ’ਚ ਇੰਨੀ ਲਾਪਰਵਾਹੀ ਵਰਤ ਰਿਹਾ ਹੈ।’’ ਉਨ੍ਹਾਂ ਨੇ ਮੰਤਰਾਲੇ ਦੇ ਜਵਾਬਾਂ ’ਚ ਗਲਤੀਆਂ ਨੂੰ ਉਜਾਗਰ ਕੀਤਾ, ਜਿਵੇਂ ਕਿ ਹਿੰਦੀ ਸ਼ਬਦ ‘ਵਿਆਏ’ ਦੀ ਵਰਤੋਂ ‘ਖਰਚੇ’ ਅਤੇ ‘ਵਰਤੋਂ’ ਦੋਹਾਂ  ਲਈ ਕੀਤੀ ਜਾ ਰਹੀ ਹੈ ਅਤੇ ਹਿੰਦੀ ਪ੍ਰਤੀਕਿਰਿਆ ਵਿਚ ਕਈ ਲਾਈਨਾਂ ਗੁੰਮ ਹੋ ਗਈਆਂ ਹਨ। 

ਇਸ ਦੇ ਜਵਾਬ ’ਚ ਲਲਨ ਸਿੰਘ ਨੇ ਗੂਗਲ ਟਰਾਂਸਲੇਟ ਦੀ ਵਰਤੋਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅੰਗਰੇਜ਼ੀ ਤੋਂ ਹਿੰਦੀ ਅਨੁਵਾਦਾਂ ਲਈ ਭਾਰਤ ਸਰਕਾਰ ਦੇ ਅਧੀਨ ਇਕ  ਮਿਆਰੀ ਅਭਿਆਸ ਹੈ। ਹਾਲਾਂਕਿ, ਇਸ ਸਪੱਸ਼ਟੀਕਰਨ ਨੇ ਵਿਰੋਧੀ ਬੈਂਚਾਂ ਤੋਂ ਹੰਗਾਮਾ ਸ਼ੁਰੂ ਕਰ ਦਿਤਾ। ਲਲਨ ਸਿੰਘ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ’ਤੇ  ਮੋਹਰੀ ਦੁੱਧ ਉਤਪਾਦਕ ਹੈ, ਪਰ ਗਊਆਂ ’ਚ ਮੂੰਹ-ਖੁਰ ਦੀ ਬਿਮਾਰੀ ਦੇ ਫੈਲਣ ਕਾਰਨ ਨਿਰਯਾਤ ਨਹੀਂ ਕਰ ਸਕਦਾ।

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement