ਆਨਲਾਈਨ ਚਾਈਲਡ ਪੋਰਨ ਟ੍ਰੈਫਿਕ ਵਿਚ 95% ਵਾਧਾ, NCPCR ਨੇ ਗੂਗਲ ਅਤੇ ਫੇਸਬੁੱਕ ਨੂੰ ਭੇਜਿਆ ਨੋਟਿਸ!
Published : Apr 26, 2020, 1:38 pm IST
Updated : Apr 26, 2020, 2:28 pm IST
SHARE ARTICLE
National commission for protection of child rights
National commission for protection of child rights

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਗੂਗਲ, ਟਵਿੱਟਰ ਅਤੇ ਫੇਸਬੁੱਕ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਦੌਰਾਨ ਆਨਲਾਈਨ ਚਾਈਲਡ ਪੋਰਨ ਟ੍ਰੈਫਿਕ ਵਿਚ 95 ਫ਼ੀਸਦੀ ਤਕ ਵਾਧਾ ਹੋਇਆ ਹੈ। ਇਸ ਦਾ ਖੁਲਾਸਾ ਇਕ ਰਿਸਰਚ ਵਿਚ ਕੀਤਾ ਗਿਆ ਹੈ। ਇਸ ਨੂੰ ਲੈ ਕੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਿੱਗ਼ਜ਼ ਸਰਚ ਇੰਜਨ ਗੂਗਲ, ਸੋਸ਼ਲ ਮੀਡੀਆ ਵੈਬਸਾਈਟ ਟਵਿੱਟਰ ਅਤੇ ਫੇਸਬੁੱਕ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।

FacebookFacebook

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਗੂਗਲ, ਟਵਿੱਟਰ ਅਤੇ ਫੇਸਬੁੱਕ ਤੋਂ ਚਾਈਲਡ ਸੈਕਸੁਅਲ ਐਬਿਊਜ਼ ਮਟੀਰੀਅਲ ਅਤੇ ਪੋਰਨੋਗ੍ਰਾਫੀ ਮਟੀਰੀਅਲ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਣਕਾਰੀ ਵੀ ਦੇਣ ਨੂੰ ਕਿਹਾ ਹੈ। ਨਾਲ ਹੀ ਗੂਗਲ, ਟਵਿੱਟਰ ਅਤੇ ਫੇਸਬੁੱਕ ਤੋਂ ਪੁੱਛਿਆ ਹੈ ਕਿ ਆਖਿਰ ਪੋਰਨੋਗ੍ਰਾਫੀ ਨਾਲ ਨਜਿੱਠਣ ਲਈ ਉਹ ਕਿਸ ਤਰ੍ਹਾਂ ਦੀ ਪਾਲਿਸੀ ਦਾ ਪਲਾਨ ਬਣਾ ਰਹੇ ਹਨ।

Phone Phone

ਇਸ ਤੋਂ ਪਹਿਲਾਂ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਲਾਕਡਾਊਨ ਦੌਰਾਨ ਪੋਰਨ ਦੇਖਣ ਵਿਚ ਦੁਨੀਆਭਰ ਦੇ ਦੇਸ਼ਾਂ ਵਿਚੋਂ ਭਾਰਤ ਸਭ ਤੋਂ ਅੱਗੇ ਹੈ। ਲਾਕਡਾਊਨ ਵਧਣ ਕਾਰਨ ਭਾਰਤ ਐਡਲਟ ਸਾਈਟਸ ਤੇ ਜਾਣ ਵਾਲਿਆਂ ਦਾ ਟ੍ਰੈਫਿਕ 95 ਫ਼ੀਸਦੀ ਵਧਿਆ ਹੈ। ਅੰਕੜੇ ਦਸਦੇ ਹਨ ਕਿ ਭਾਰਤ ਵਿਚ ਮਾਰਚ ਦੇ ਅਖੀਰ ਤਕ ਪਾਬੰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੋਰਨ ਕੰਟੈਂਟ ਦੇਖਣ ਵਾਲਿਆਂ ਦੀ ਗਿਣਤੀ ਵਿਚ 20 ਫ਼ੀਸਦੀ ਦਾ ਇਜ਼ਾਫਾ ਹੋਇਆ ਸੀ।

FacebookFacebook

ਦਸ ਦਈਏ ਕਿ ਮੋਦੀ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 24 ਮਾਰਚ ਨੂੰ 14 ਅਪ੍ਰੈਲ ਤਕ ਲਾਕਡਾਊਨ ਦਾ ਐਲਾਨ ਕੀਤਾ ਸੀ। ਬਾਅਦ ਵਿਚ ਲਾਕਡਾਊਨ ਨੂੰ 3 ਮਈ ਤਕ ਵਧਾ ਦਿੱਤਾ ਗਿਆ। ਇਸ ਤਰ੍ਹਾਂ 25 ਮਾਰਚ ਤੋਂ ਹਿੰਦੂਸਤਾਨ ਵਿਚ ਲਾਕਡਾਊਨ ਜਾਰੀ ਹੈ। ਇਸ ਦੇ ਚਲਦੇ ਲੋਕ ਘਰਾਂ ਵਿਚ ਕੈਦ ਹੋ ਗਏ ਹਨ।

FacebookFacebook

ਸਕੂਲ, ਬਜ਼ਾਰ, ਕਲੱਬ, ਮਾਲ, ਮਿਊਜ਼ੀਅਮ ਸਮੇਤ ਕਈ ਸਰਵਜਨਿਕ ਥਾਵਾਂ ਖਾਲ੍ਹੀ ਹੋ ਗਈਆਂ ਹਨ। ਇਹਨਾਂ ਦੇ ਸਭ ਦੇ ਬਾਵਜੂਦ ਭਾਰਤ ਸਮੇਤ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹੁਣ ਤਕ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 24 ਹਜ਼ਾਰ 941 ਤੋਂ ਪਾਰ ਹੋ ਗਿਆ ਹੈ।

Twitter Twitter

ਇਹਨਾਂ ਵਿਚੋਂ 779 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5210 ਲੋਕ ਠੀਕ ਹੋ ਚੁੱਕੇ ਹਨ। ਵਿਸ਼ਵਭਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2,85,485 ਤੋਂ ਜ਼ਿਆਦਾ ਹੋ ਚੁੱਕੀ ਹੈ ਜਿਹਨਾਂ ਵਿਚੋਂ 1,99, 870 ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ। ਇਸ ਖਤਰਨਾਕ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਨੁਕਸਾਨ ਹੋਇਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement