
ਨਿਮੋਨੀਆ ਤੋਂ ਪੀੜਤ 78 ਸਾਲਾ ਔਰਤ ਸਟ੍ਰੈਚਰ 'ਤੇ ਲੇਟ ਕੇ ਵੋਟ ਪਾਉਣ ਪਹੁੰਚੀ
Lok Sabha Election 2024 : ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਬੈਂਗਲੁਰੂ ਦੀ ਇਕ 78 ਸਾਲਾ ਬਜ਼ੁਰਗ ਔਰਤ ਵੱਲੋਂ ਸਟ੍ਰੈਚਰ 'ਤੇ ਲੇਟ ਕੇ ਵੋਟ ਪਾਉਣ ਦਾ ਵੀਡੀਓ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਨਿਮੋਨੀਆ ਤੋਂ ਪੀੜਤ ਹੋਣ ਦੇ ਬਾਵਜੂਦ ਬਜ਼ੁਰਗ ਔਰਤ ਕਲਾਵਤੀ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ। ਉਸ ਦੀ ਕਾਰਗੁਜ਼ਾਰੀ ਦੇਖ ਕੇ ਹਰ ਪਾਸੇ ਉਸ ਦੀ ਤਾਰੀਫ ਹੋ ਰਹੀ ਹੈ ਅਤੇ ਲੋਕ ਵੋਟ ਪਾਉਣ ਲਈ ਪ੍ਰੇਰਿਤ ਹੋ ਰਹੇ ਹਨ।