ਅਗਲੇ ਚਾਰ ਦਿਨਾਂ 'ਚ ਕੇਰਲ ਪਹੁੰਚ ਸਕਦੈ ਮਾਨਸੂਨ, ਦੇਸ਼ ਦੇ ਕੁੱਝ ਹਿੱਸੇ ਰਹਿ ਸਕਦੇ ਨੇ ਸੁੱਕੇ
Published : May 26, 2018, 10:24 am IST
Updated : May 26, 2018, 10:24 am IST
SHARE ARTICLE
monsoon likely to hit kerala in 4 days
monsoon likely to hit kerala in 4 days

ਭਿਆਨਕ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਪਾਰਾ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ...

ਨਵੀਂ ਦਿੱਲੀ : ਭਿਆਨਕ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਪਾਰਾ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਇਸ ਭਿਆਨਕ ਗਰਮੀ ਤੋਂ ਰਾਹਤ ਦੀ ਉਮੀਦ ਲਗਾਏ ਬੈਠੇ ਲੋਕਾਂ ਖ਼ਾਸ ਕਰ ਕੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਦਸਿਆ ਹੈ ਕਿ ਦੱਖਣ-ਪੱਛਮ ਮਾਨਸੂਨ ਸ਼ੁਕਰਵਾਰ ਨੂੰ ਦਖਣ ਅੰਡੇਮਾਨ ਸਾਗਰ ਵਿਚ ਪਹੁੰਚ ਗਿਆ ਅਤੇ ਇਸ ਦੇ ਅਗਲੇ ਚਾਰ ਦਿਨਾਂ ਵਿਚ ਕੇਰਲ ਪਹੁੰਚਣ ਦੀ ਸੰਭਾਵਨਾ ਹੈ।

keralakerala

ਜੇਕਰ ਇਹ ਭਵਿੱਖਬਾਣੀ ਬਰਕਰਾਰ ਰਹਿੰਦੀ ਹੈ ਤਾਂ ਇਸ ਸਾਲ ਮਾਨਸੂਨ ਅਪਣੀ ਆਮ ਤਰੀਕ ਤੋਂ ਘੱਟ ਤੋਂ ਘੱਟ 3 ਦਿਨ ਪਹਿਲਾਂ ਆਏਗਾ।  ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅਗਲੇ ਮਹੀਨੇ ਦੇ ਸ਼ੁਰੂ ਵਿਚ ਦੱਖਣ ਭਾਰਤੀ ਦੇ ਕਈ ਹਿੱਸਿਆਂ ਵਿਚ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਮੌਸਮ ਦੀ ਭਵਿੱਖਬਾਣੀ ਕਰਨ ਵਾਲੀਆਂ ਆਜ਼ਾਦ ਏਜੰਸੀਆਂ ਦਾ ਕਹਿਣਾ ਹੈ ਕਿ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹ ਅਤੇ ਸੋਕਾ ਪੈਣ ਦਾ ਸ਼ੱਕ ਵਧ ਗਿਆ ਹੈ। ਖ਼ਾਸ ਤੌਰ 'ਤੇ ਖੇਤੀ ਦੇ ਲਿਹਾਜ ਨਾਲ ਮਹੱਤਵਪੂਰਨ ਜੁਲਾਈ ਅਤੇ ਅਗੱਸਤ ਦੇ ਮਹੀਨਿਆਂ ਵਿਚ ਇਸ ਦਾ ਖ਼ਤਰਾ ਜ਼ਿਆਦਾ ਹੈ। 

monsoon keralamonsoon kerala

ਪ੍ਰਾਈਵੇਟ ਫਾਰਕਾਸਟਰ ਨੇ ਭਲੇ ਹੀ ਚੌਕਸ ਰਹਿਣ ਲਈ ਕਿਹਾ ਹੋਵੇ ਪਰ ਆਈਐਮਡੀ ਦੇ ਨਿਦੇਸ਼ਕ ਡੀ ਐਸ ਪਈ ਦਾ ਕਹਿਣਾ ਹੈ ਕਿ ਮਾਨਸੂਨੀ ਬਾਰਿਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਿਵੇਂ ਹੋਵੇਗੀ, ਇਸ ਦੀ ਭਵਿੱਖਬਾਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਅਮਰੀਕਾ ਸਥਿਤ ਕਮਰਸ਼ਲ ਫਾਰਕਾਸਟਰ ਨੇ ਕਿਹਾ ਕਿ ਮਿਡ ਸੀਜ਼ਨ ਬਾਰਿਸ਼ ਅਨਿਯਮਤ ਹੋਵੇਗੀ। ਆਸਮਾਨ ਤੋਂ ਸੋਕਾ ਅਤੇ ਹੜ੍ਹ ਦਾ ਖ਼ਤਰਾ ਰਹੇਗਾ। 

keralakerala

ਏਜੰਸੀ ਦੇ ਮੁਖੀ ਸੰਸਾਰਕ ਮੌਸਮ ਵਿਗਿਆਨੀ ਜੇਸਨ ਨਿਕਾਲਸ ਨੇ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਦੱਖਣ ਪੱਛਮ ਮਾਨਸੂਨ ਜੁਲਾਈ ਅਤੇ ਅਗੱਸਤ ਦੇ ਮਹੀਨੇ ਜ਼ਿਆਦਾ ਅਸਥਿਰ ਹੋਵੇਗਾ। ਜੇਸਨ ਨੇ ਭਵਿੱਖਬਾਣੀ ਕੀਤੀ ਹੈ ਕਿ ਓਡੀਸ਼ਾ, ਪੱਛਮ ਬੰਗਾਲ ਅਤੇ ਯੂਪੀ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਵੀ ਆ ਸਕਦਾ ਹੈ। 

keralakerala

ਏਜੰਸੀ ਦੀ ਮੰਨੀਏ ਤਾਂ ਜੋ ਉਤਰ ਪੱਛਮ ਅਤੇ ਦੱਖਣ ਪੂਰਬੀ ਭਾਰਤ ਦੇ ਕੁੱਝ ਹਿੱਸਿਆਂ ਵਿਚ ਸੋਕਾ ਪੈ ਸਕਦਾ ਹੈ। ਉਧਰ ਪ੍ਰਾਈਵੇਟ ਫਾਰਕਾਸਟਰ ਸਕਾਈਮੇਟ ਨੇ ਵੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਮੁਤਾਬਕ ਉਤਰ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਨਸੂਨ ਦੇ ਸੀਜ਼ਨ ਵਿਚ ਘੱਟ ਬਾਰਿਸ਼ ਹੋ ਸਕਦੀ ਹੈ। ਸਕਾਈਮੇਟ ਨੇ ਕਿਹਾ ਕਿ ਜੁਲਾਈ ਅਤੇ ਅਗੱਸਤ ਦੇ ਮਹੀਨੇ ਵਿਚ ਘੱਟ ਬਾਰਿਸ਼ ਹੋ ਸਕਦੀ ਹੈ। ਇੱਥੋਂ ਤਕ ਕਿ ਅਗੱਸਤ ਵਿਚ ਜੁਲਾਈ ਤੋਂ ਵੀ ਘੱਟ ਬਾਰਿਸ਼ ਦੇ ਆਸਾਰ ਹਨ। 

kerala monsoonkerala monsoon

ਦਸ ਦਈਏ ਕਿ ਭਾਰਤ ਦੀ ਸਾਲਾਨਾ ਬਾਰਿਸ਼ ਵਿਚ 73 ਫ਼ੀ ਸਦੀ ਹਿੱਸਾ ਮਾਨਸੂਨ ਦਾ ਹੈ। ਆਮ ਤੌਰ 'ਤੇ ਇਹ ਇਕ ਜੂਨ ਨੂੰ ਕੇਰਲ ਪਹੁੰਚਦਾ ਹੈ ਪਰ ਇਸ ਵਾਰ ਇਸ ਦੇ 3 ਦਿਨ ਪਹਿਲਾਂ ਦਸਤਕ ਦੇਣ ਦੀ ਉਮੀਦ ਹੈ। ਭਾਰਤ ਦੀ ਅਰਥਵਿਵਸਥ ਦੇ ਲਈ ਮਾਨਸੂਨ ਦਾ ਕਾਫ਼ੀ ਮਹੱਤਵ ਹੈ ਅਤੇ ਇਸ ਨਾਲ ਸਿੱਧੇ ਤੌਰ 'ਤੇ ਕਿਸਾਨ ਪ੍ਰਭਾਵਤ ਹੁੰਦੇ ਹਨ। ਉਧਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਇਸੇ ਸਾਲ ਚੋਣਾਂ ਵੀ ਹੋਣ ਵਾਲੀਆਂ ਹਨ। ਵੋਟਰਾਂ ਦੇ ਵੋਟਿੰਗ ਪੈਟਰਨ ਨੂੰ ਪ੍ਰਭਾਵਤ ਕਰਨ ਵਿਚ ਵੀ ਇਹ ਅਹਿਮ ਭੂਮਿਕਾ ਨਿਭਾਅ ਸਕਦਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM
Advertisement