
ਇਸ ਪੂਰੀ ਲੁੱਟ ਵਿਚ ਮੁਲਜ਼ਮਾਂ ਨੇ ਮੁਸ਼ਕਲ ਨਾਲ ਪੰਜ ਮਿੰਟ ਦਾ ਸਮਾਂ ਲਗਾਇਆ।
ਗਯਾ, ਬਿਹਾਰ, ਆਮਸ ਠਾਣਾ ਵਿਚ ਨੈਸ਼ਨਲ ਹਾਈਵੇ 2 ਕੰਡੇ ਭੀੜ ਵਾਲੇ PNB ਬੈਂਕ ਦੇ ਮੁਖ ਦਰਵਾਜ਼ੇ ਉੱਤੇ ਸ਼ੁੱਕਰਵਾਰ ਨੂੰ ਦਿਨ ਦਹਾੜੇ 2 ਬਾਈਕ ਸਵਾਰ ਹਥਿਆਰ ਨਾਲ ਲੈਸ 4 ਲੁਟੇਰਿਆਂ ਨੇ ਫਾਇਰਿੰਗ ਕਰਦੇ ਹੋਏ ਟਾਲ ਪਲਾਜ਼ਾ ਕਰਮੀਆਂ ਵਲੋਂ 25 ਲੱਖ ਰੁਪਏ ਦੀ ਲੁੱਟ ਕੀਤੀ। ਇਸ ਪੂਰੀ ਲੁੱਟ ਵਿਚ ਮੁਲਜ਼ਮਾਂ ਨੇ ਮੁਸ਼ਕਲ ਨਾਲ ਪੰਜ ਮਿੰਟ ਦਾ ਸਮਾਂ ਲਗਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਹਾਈਵੇ ਤੋਂ ਕੁੱਝ ਦੂਰੀ ਉੱਤੇ ਅੱਗੇ ਪਥਰਾ ਮੋੜ ਤੋਂ ਉੱਤਰ ਦਿਸ਼ਾ ਵਿਚ ਪਿੰਡ ਵੱਲ ਭੱਜ ਨਿਕਲੇ। ਜਿਹਨਾਂ ਦਾ ਲੋਕਾਂ ਵਲੋਂ ਪਿੱਛਾ ਕੀਤਾ ਗਿਆ।
Robberyਚੋਰਾਂ ਦੇ ਭੱਜਣ ਤੋਂ ਬਾਅਦ ਪੂਰੀ ਵਾਰਦਾਤ ਨੂੰ ਅਪਣੀਆਂ ਅੱਖਾਂ ਨਾਲ ਦੇਖ ਰਹੇ ਬੈਂਕ ਦੇ ਗਾਰਡ ਦੇਵਨੰਦਨ ਨੇ ਰੌਲਾ ਪਾਉਂਦੇ ਹੋਏ ਟਾਲ ਕਰਮੀਆਂ ਨੂੰ ਲੁਟੇਰੀਆਂ ਦਾ ਪਿੱਛਾ ਕਰਨ ਲਈ ਕਿਹਾ। ਇਸ ਤੋਂ ਬਾਅਦ ਟਾਲ ਕਰਮੀਆਂ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਇਸ ਭੱਜ ਦੌੜ ਵਿਚ ਪਿੰਡ ਵਾਲੇ ਵੀ ਲੁਟੇਰਿਆਂ ਦਾ ਪਿੱਛਾ ਕਰਨ ਲੱਗੇ। ਐਨੀ ਭੀੜ ਅਪਣੇ ਪਿਛੇ ਦੇਖ ਲੁਟੇਰੇ ਘਬਰਾ ਗਏ ਅਤੇ ਪਥਰਾ ਪਿੰਡ ਦੇ ਨੇੜੇ ਬਾਈਕ ਦੇ ਪਿਛੇ ਰੁਪਇਆਂ ਵਾਲਾ ਬੈਗ ਛੱਡਕੇ ਭੱਜ ਨਿਕਲੇ। ਹਾਲਾਂਕਿ ਕੁੱਝ ਦੇਰ ਬਾਅਦ ਭਾਰਤ ਗੈਸ ਏਜੰਸੀ ਨੇੜੇ 2 ਬਦਮਾਸ਼ਾਂ ਨੂੰ ਪਿੰਡ ਵਾਲਿਆਂ ਨੇ ਫੜਕੇ ਪੁਲਿਸ ਨੂੰ ਸੌਂਪ ਦਿੱਤਾ।
ਇਸ ਵਿੱਚ ਪਿੰਡ ਵਾਲਿਆਂ ਨੇ ਵੀ ਰੁਪਏ ਲੁੱਟ ਲਏ। ਲੁਟੇਰਿਆਂ ਨੇ ਇਹ ਬੈਗ ਜਾਣ ਬੁੱਝ ਕਿ ਸੀ। ਪਿੰਡ ਵਾਲੇ ਰਸਤੇ 'ਚ ਪੈਸਿਆਂ ਨਾਲ ਭਰਿਆ ਬੈਗ ਦੇਖ ਲਾਲਚ ਵਿਚ ਆ ਗਏ ਤੇ ਲੁਟੇਰਿਆਂ ਦਾ ਪਿੱਛਾ ਕਾਰਨ ਦੀ ਬਜਾਏ ਪੈਸਿਆਂ ਪਿੱਛੇ ਆਪਸ ਵਿਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਬੈਗ ਛੱਡਣ ਤੋਂ ਪਹਿਲਾਂ ਕੁਝ ਪੈਸੇ ਕੱਢ ਲਏ ਸਨ ਅਤੇ ਅੱਧੀ ਜ਼ਿਆਦਾ ਨਗਦੀ (ਤਕਰੀਬਨ10 ਲੱਖ ਰੁ) ਬੈਗ ਵਿਚ ਹੀ ਛੱਡਕੇ ਉਸਨੂੰ ਸੁੱਟ ਦਿੱਤਾ ਸੀ।
Robberyਇਸ ਤਰ੍ਹਾਂ ਲੁੱਟ ਦੀ ਘਟਨਾ ਵਿਚ ਵੀ ਪਿੰਡ ਵਾਲਿਆਂ ਨੇ ਲੁੱਟ ਮਚਾਉਂਦੇ ਹੋਏ ਵੱਡੀ ਰਾਸ਼ੀ ਰੱਖ ਲਈ। ਰਾਸ਼ੀ ਨੂੰ ਪਿੰਡ ਦੇ ਲੋਕਾਂ ਦੁਆਰਾ ਰੱਖੇ ਜਾਣ ਦੀ ਸੂਚਨਾ ਮਿਲਣ 'ਤੇ ਪੁਲਿਸ ਦੀ ਟੀਮ ਨੇ ਚਾਰੇ ਪਾਸੇ ਤੋਂ ਪਿੰਡ ਦੀ ਘੇਰਾਬੰਦੀ ਕੀਤੀ। ਇਸ ਕੰਮ ਵਿਚ 10 ਲੱਖ 36 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਛੇ ਪਿੰਡ ਵਾਲਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਪੁੱਛਗਿਛ ਕਰ ਰਹੀ ਹੈ।