
ਜਾਣੋ, ਕੀ ਪੂਰਾ ਮਾਮਲਾ
ਪੁਣੇ: ਸਮਾਜਿਕ ਵਰਕਰ ਨਰਿੰਦਰ ਦਭੋਲਕਰਕੀ ਦੀ ਹੱਤਿਆ ਦੇ ਮਾਮਲੇ ਵਿਚ ਸੀਬੀਆਈ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚ ਅਰੋਪੀਆਂ ਦਾ ਵਕੀਲ ਵੀ ਸ਼ਾਮਲ ਹੈ। ਇਹਨਾਂ ਨੂੰ ਐਤਵਾਰ ਨੂੰ ਪੁਣੇ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਚਿਨ ਪ੍ਰਕਾਸ਼ ਰਾਓ ਅੰਦੁਰੇ ਅਤੇ ਹਿੰਦੂ ਜਨ ਜਾਗਰੀਤੀ ਕਮੇਟੀ ਦੇ ਮੈਂਬਰ ਵਰਿੰਦਰ ਤਾਵੜੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
Narendra Dabholkar
ਇਹਨਾਂ ਤੋਂ ਪੁਛਗਿਛ ਕਰਨ ਤੋਂ ਬਾਅਦ ਸੀਬੀਆਈ ਨੇ ਪੁਨਾਲੇਕਰ ਅਤੇ ਭਵੇ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਨੂੰ ਅੱਗੇ ਵਧਾਇਆ ਹੈ। ਸੀਬੀਆਈ ਦੇ ਇਕ ਅਧਿਕਾਰੀ ਨੇ ਦਸਿਆ ਕਿ ਵਕੀਲ ਸੰਜੀਵ ਪੁਨਾਲੇਕਰ ਅਤੇ ਸਨਾਤਨ ਸੰਸਥਾ ਦੇ ਮੈਂਬਰ ਵਿਕਰਮ ਭਵੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੁਨੇਲਕਰ ਵਕੀਲਾਂ ਦੇ ਇਕ ਸੰਗਠਨ ਹਿੰਦੂਵਾਦ ਪਰਿਸ਼ਦ ਦੇ ਪ੍ਰਧਾਨ ਹਨ ਜੋ ਕਿ ਸਨਾਤਨ ਸੰਸਥਾ ਦਾ ਹੀ ਇਕ ਸੰਗਠਨ ਹੈ।
ਭਵੇ ਸਨਾਤਨ ਸੰਸਥਾ ਦਾ ਮੈਂਬਰ ਹੈ ਅਤੇ 2008 ਦੇ ਠਾਣੇ ਵਿਚ ਹੋਏ ਥਿਏਟਰ ਅਤੇ ਆਡਿਟੋਰੀਅਮ ਧਮਾਕੇ ਦਾ ਅਰੋਪੀ ਹੈ। ਹਾਲਾਂਕਿ ਸਾਲ 2013 ਵਿਚ ਬੰਬੇ ਹਾਈਕੋਰਟ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ। ਵਿਕਰਮ ਭਵੇ ਪੁਨੇਲਕਰ ਦੇ ਆਫਿਸ ਵਿਚ ਕੰਮ ਕਰਦਾ ਹੈ। ਇਹਨਾਂ ਦੋਵਾਂ ਦੀ ਗ੍ਰਿਫ਼ਤਾਰੀ ਨਾਲ ਹੀ ਇਸ ਮਾਮਲੇ ਵਿਚ ਹੁਣ ਤਕ 8 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ।
Mumbai: CBI team investigating Narendra Dabholkar murder case has arrested two more people, identified as Adv Sanjeev Punakekar and Vikram Bhave. Both have been arrested from Mumbai.
— ANI (@ANI) May 25, 2019
ਸੀਬੀਆਈ ਦੇ ਅਨੁਸਾਰ ਸਚਿਨ ਅੰਦੁਰੇ ਅਤੇ ਸ਼ਰਦ ਕਾਲਸਕਰ ਨੇ 20 ਅਗਸਤ 2013 ਨੂੰ ਅੰਧਵਿਸ਼ਵਾਸਾਂ ਦੇ ਵਿਰੁਧ ਆਵਾਜ਼ ਉਠਾਉਣ ਵਾਲੇ ਸਮਾਜਿਕ ਵਰਕਰ ਦਭੋਲਕਰ ਨੂੰ ਉਸ ਸਮੇਂ ਕਥਿਤ ਤੌਰ ਤੇ ਗੋਲੀ ਮਾਰੀ ਸੀ ਜਦੋਂ ਉਹ ਪੁਣੇ ਦੇ ਓਂਕਾਰੇਸ਼ਵਰ ਪੁਲ ਤੇ ਸੈਰ ਕਰ ਰਹੇ ਸਨ। ਸੀਬੀਆਈ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਦਭੋਲਕਰ ਅਤੇ ਭਾਕਪਾ ਦੇ ਸੀਨੀਅਰ ਆਗੂ ਅਤੇ ਤਰਕਵਾਦੀ ਗੋਵਿੰਦ ਪਨਸਰੇ ਦੀ ਹੱਤਿਆ ਦਾ ਮੁੱਖੀ ਤਾਵੜੇ ਹੈ।
ਪਾਨਸਰੇ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ਵਿਚ 6 ਫਰਵਰੀ 2015 ਵਿਚ ਅਣਜਾਣ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਚਾਰ ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ। ਸੀਬੀਆਈ ਨੇ ਤਾਵੜੇ, ਅੰਦੁਰੇ ਅਤੇ ਕਾਲਸਕਰ ਤੋਂ ਇਲਾਵਾ ਦਭੋਲਕਰ ਹੱਤਿਆ ਮਾਮਲੇ ਵਿਚ ਰਾਜੇਸ਼ ਬੰਗੇਰਾ, ਅਮੋਲ ਕਾਲੇ ਤੇ ਅਮਿਤ ਦਿਗਵੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬੰਗੇਰਾ ਅਤੇ ਕਾਲੇ ਪੱਤਰਕਾਰ ਅਤੇ ਵਰਕਰ ਗੌਰੀ ਲੰਕੇਸ਼ ਦੀ ਹੱਤਿਆ ਮਾਮਲੇ ਵਿਚ ਵੀ ਅਰੋਪੀ ਹਨ।
ਲੰਕੇਸ਼ ਦੀ ਪੰਜ ਸਤੰਬਰ 2017 ਨੂੰ ਬੈਂਗਲੁਰੂ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਦਭੋਲਕਰ ਦੀ ਹੱਤਿਆ ਮਾਮਲੇ ਵਿਚ ਸ਼ਿਵਸੈਨਾ ਦੇ ਸਾਬਕਾ ਪ੍ਰਸ਼ਾਦ ਸ਼੍ਰੀਕਾਂਤ ਪੰਗਾਰਕਰ ਨੂੰ ਮਹਾਂਰਾਸ਼ਟਰ ਅਤਿਵਾਦੀ ਏਟੀਐਮ ਨੇ ਰਾਜ ਦੇ ਵਿਭਿੰਨ ਹਿੱਸਿਆਂ ਤੋਂ 9 ਅਤੇ 11 ਅਗਸਤ ਨੂੰ ਦੇਸੀ ਬੰਬਾਂ ਅਤੇ ਹਥਿਆਰਾਂ ਦਾ ਬਰਾਮਦਗੀ ਦੇ ਸਿਲਸਿਲੇ ਵਿਚ ਬੀਤੀ 19 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕਥਿਤ ਮੁੱਖ ਸ਼ੂਟਰ ਸਚਿਨ ਪ੍ਰਕਾਸ਼ਰਾਓ ਅੰਦੁਰੇ ਤੋਂ ਪੁਛਗਿਛ ਤੋਂ ਬਾਅਦ ਪੰਗਾਰਕਰ ਨੂੰ ਫੜਿਆ ਗਿਆ। ਨਾਲ ਹੀ ਤਿੰਨ ਲੋਕਾਂ ਵੈਭਵ, ਰਾਉਤ, ਸ਼ਰਦ ਕਾਲਸਕਰ ਅਤੇ ਸੁਧਨਵਾ ਗਾਂਧੇਲਕਰ ਨੂੰ ਪਾਲਘਰ ਤੇ ਪੁਣੇ ਜ਼ਿਲ੍ਹੇ ਤੋਂ 10 ਅਗਸਤ ਨੂੰ ਬੰਬ ਅਤੇ ਹਥਿਆਰ ਬਰਾਮਦਗੀ ਕੀਤੇ ਜਾਣ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।