
ਆਮਦਨ ਤੋਂ ਵੱਧ ਸੰਪੱਤੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਕੀਤੀ ਗਈ ਅਰਜ਼ੀ ਦਾਖ਼ਲ
ਨਵੀਂ ਦਿੱਲੀ: ਆਮਦਨ ਤੋਂ ਵੱਧ ਸੰਪੱਤੀ ਦੇ ਮਾਮਲੇ ਵਿਚ ਸੀਬੀਆਈ ਨੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸੰਘ ਯਾਦਵ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੀਬੀਆਈ ਨੇ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕੀਤਾ ਹੈ। ਇਕ ਰਿਪੋਰਟ ਮੁਤਾਬਕ ਸੀਬੀਆਈ ਨੇ ਹਲਫ਼ਨਾਮੇ ਵਿਚ ਕਿਹਾ ਕਿ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਦੇ ਵਿਰੁਧ ਮਾਮਲਾ ਦਰਜ ਕਰਨ ਲਈ ਕੋਈ ਸਮੂਤ ਨਹੀਂ ਮਿਲੇ।
Supreme Court
ਦਸਿਆ ਜਾ ਰਿਹਾ ਹੈ ਕਿ ਅਪ੍ਰੈਲ ਵਿਚ ਮੁਲਾਇਮ ਯਾਦਵ, ਅਖਿਲੇਸ਼ ਅਤੇ ਪ੍ਰਤੀਕ ਯਾਦਵ ਵਿਰੁਧ ਆਮਦਨ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਜਵਾਬ ਦਾਖ਼ਲ ਕਰਕੇ ਦਸਿਆ ਗਿਆ ਸੀ ਕਿ ਉਹਨਾਂ ਵਿਰੁਧ ਜਾਂਚ 2013 ਵਿਚ ਬੰਦ ਕੀਤੀ ਜਾ ਚੁੱਕੀ ਹੈ। ਸੀਬੀਆਈ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਸੁਪਰੀਮ ਕੋਰਟ ਦੇ ਆਦੇਸ਼ ’ਤੇ ਦਰਜ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸੀਬੀਆਈ ਨੂੰ ਚਾਰ ਹਫ਼ਤਿਆਂ ਵਿਚ ਦਾਖਲ ਕਰਨ ਨੂੰ ਕਿਹਾ ਸੀ।
The CBI, in the affidavit, gives clean chit to Mulayam Singh Yadav and Akhilesh Yadav in the disproportionate assets case registered against them. CBI further said, it did not find any evidence to register a Regular Case (RC) against the father and son. https://t.co/UutZxpuSoi
— ANI (@ANI) May 21, 2019
ਸੀਬੀਆਈ ਨੇ ਕਿਹਾ ਕਿ ਇਸ ’ਤੇ ਉਹ ਜਵਾਬ ਦਾਖ਼ਲ ਕਰਨਗੇ ਅਤੇ ਕੋਰਟ ਨੂੰ ਦਸਣਗੇ ਕਿ ਉਹ ਅੱਗੇ ਕੀ ਕੰਮ ਕਰਨਗੇ। ਮੁਲਾਇਮ ਸਿੰਘ ਯਾਦਵ ਨੇ ਦਾਅਵਾ ਕੀਤਾ ਸੀ ਕਿ ਸੀਬੀਆਈ ਦੀ ਪ੍ਰਥਾਮਿਕ ਜਾਂਚ ਉਹਨਾਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਜਦਕਿ ਜਿਸ ਰਿਪੋਰਟ ਦਾ ਮੁਲਾਇਮ ਨੇ ਹਵਾਲਾ ਦਿੱਤਾ ਹੈ ਸੀਬੀਆਈ ਨੇ ਉਸ ਨੂੰ ਪਹਿਲਾਂ ਹੀ ਫ਼ਰਜ਼ੀ ਦਸ ਕੇ 2009 ਵਿਚ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਸੁਪਰੀਮ ਕੋਰਟ ਵਿਚ ਜਵਾਬ ਦਾਖਲ ਕੀਤਾ ਸੀ ਕਿ ਉਨ੍ਹਾਂ ਦੇ ਖਿਲਾਫ ਦਾਇਰ ਪਟੀਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ। ਮੁਲਾਇਮ ਸਿੰਘ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਰਕੇ ਉਹਨਾਂ ਵਿਰੁਧ ਜਾਣਬੁੱਝ ਕੇ ਅਰਜ਼ੀ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਪਟੀਸ਼ਨਰ ਨੇ ਸੁਪਰੀਮ ਕੋਰਟ ਤੋਂ ਕਈ ਗੱਲਾਂ ਛੁਪਾ ਲਈਆਂ ਹਨ।
ਉਹਨਾਂ ਨੇ ਕਿਹਾ ਸੀ ਕਿ ਵਿਭਾਗ ਨੇ ਉਹਨਾਂ ਦੀ ਅਤੇ ਉਹਨਾਂ ਦੇ ਪਰਵਾਰ ਦੀ ਸੰਪੱਤੀ ਦੀ ਜਾਂਚ ਕੀਤੀ ਸੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ। ਅਜਿਹੇ ਵਿਚ ਉਹਨਾਂ ਵਿਰੁਧ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।