
ਟੀਵੀ ਐਂਕਰ ਨੇ ਖ਼ਬਰਾਂ ਵਿਚ ਕੀਤਾ ਜ਼ਿਕਰ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਪ੍ਰਚੰਡ ਬਹੁਮਤ ਦੀ ਚਰਚਾ ਗੁਆਂਢੀ ਮੁਲਕ ਪਾਕਿਸਤਾਨ ਵਿਚ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਮਿਲੀ ਇਸ ਜਿੱਤ ਦਾ ਪਾਕਿਸਤਾਨ ਵਿਚ ਵਿਸ਼ਲੇਸ਼ਣ ਵੀ ਹੋ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਇਕ ਨਿਊਜ਼ ਚੈਨਲ ’ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ ਜੋ ਹੈਰਾਨ ਕਰ ਦੇਣ ਵਾਲਾ ਹੈ।
Wing Commander Abhinandan
ਇੰਨਾ ਹੀ ਨਹੀਂ ਲੋਕ ਇਸ ਵੀਡੀਉ ਨੂੰ ਦੇਖ ਕੇ ਪਾਕਿਸਤਾਨ ਦੇ ਮੀਡੀਆ ਦਾ ਮਜ਼ਾਕ ਉਡਾ ਰਹੇ ਹਨ। ARY ਨਿਊਜ਼ ਨੇ ਇਸ ਵੀਡੀਉ ਵਿਚ ਟੀਵੀ ਐਂਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਭਾਸ਼ਣ ਦਾ ਜ਼ਿਕਰ ਕਰ ਰਿਹਾ ਹੈ ਜੋ ਉਹਨਾਂ ਨੇ 23 ਮਈ ਨੂੰ ਭਾਜਪਾ ਦੇ ਕਾਰਜਕਾਲ ਵਿਚ ਦਿੱਤਾ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਜਿੱਤ ’ਤੇ ਭਾਜਪਾ ਦਾ ਹਰ ਕਰਮਚਾਰੀ ਸੰਬੋਧਨ ਦਾ ਅਧਿਕਾਰੀ ਹੈ। ਪਾਕ ਟੀਵੀ ਐਂਕਰ ਨੇ ਅਭਿਨੰਦਨ ਸ਼ਬਦ ਨੂੰ ਸੁਣ ਕੇ ਵਿੰਗ ਕਮਾਂਡਰ ਦਾ ਜ਼ਿਕਰ ਕਰ ਦਿੱਤਾ।
Dear @ARYNEWSOFFICIAL, Hindi word 'Abhinandan' means congratulations or to greet. So 'Abhinandan' always won't mean Wing Commander Abhinandan.
— Naila Inayat नायला इनायत (@nailainayat) May 25, 2019
If nothing else, look at the context of Modi's speech. Sensationalise karne k liyay bhi aqal chaiye.. ??♀️pic.twitter.com/pgwcpOucla
ਅਭਿਨੰਦਨ ਦਾ ਮਾਮਲਾ ਇਸ ਤਰ੍ਹਾਂ ਸੀ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਜੈਸ਼ ਅਤਿਵਾਦੀਆਂ ਨੇ ਸੀਆਰਪੀਐਫ ਦੇ ਕਾਫਲੇ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ 40 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੇ 13 ਦਿਨ ਬਾਅਦ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਵੜ ਕੇ ਜੈਸ਼ ਦੇ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ ਸੀ।
ਇਸ ਹਮਲੇ ਵਿਚ ਜੈਸ਼ ਦੇ ਕਈ ਅਤਿਵਾਦੀ ਦੇ ਟਿਕਾਣੇ ਤਬਾਹ ਹੋ ਗਏ ਸਨ। ਹਮਲੇ ਵਿਚ ਕਾਫੀ ਅਤਿਵਾਦੀ ਮਾਰੇ ਜਾਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਦੀ ਸਰਹੱਦ ’ਤੇ ਅਪਣਾ ਐਫ-16 ਜਹਾਜ਼ ਭੇਜਿਆ ਸੀ ਪਰ ਉਸ ਨੂੰ ਵਿੰਗ ਕਮਾਂਡਰ ਅਭਿਨੰਦਨ ਨੇ ਮਾਰ ਦਿੱਤਾ ਸੀ।