
ਕੋਵਿਡ-19 ਦੇ ਕਾਰਨ ਕੀਤੇ ਗਏ ਲਾਕਡਾਊਨ ਨਾਲ ਉਤਪੰਨ ਲੌਜਿਸਟਿਕਸ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਰਸਾਇਣ ਅਤੇ ਖਾਦ
ਨਵੀਂ ਦਿੱਲੀ, 25 ਮਈ : ਕੋਵਿਡ-19 ਦੇ ਕਾਰਨ ਕੀਤੇ ਗਏ ਲਾਕਡਾਊਨ ਨਾਲ ਉਤਪੰਨ ਲੌਜਿਸਟਿਕਸ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੇ ਅਧੀਨ ਪਬਲਿਕ ਸੈਕਟਰ ਅਦਾਰੇ (ਪੀਐਸਯੂ) ‘ਐਚਆਈਐੱਲ (ਇੰਡੀਆ) ਲਿਮਿਟਡ’ ਨੇ ਕਿਸਾਨ ਭਾਈਚਾਰੇ ਲਈ ਬਿਲਕੁਲ ਠੀਕ ਸਮੇਂ ’ਤੇ ਕੀਟਨਾਸ਼ਕਾਂ ਦਾ ਉਤਪਾਦਨ ਅਤੇ ਸਪਲਾਈ ਸੁਨਿਸ਼ਚਿਤ ਕੀਤੀ ਹੈ। ਐਚਆਈਐਲ ਹੁਣ ਭਾਰਤ ਅਤੇ ਇਰਾਨ ਦਰਮਿਆਨ ਸਰਕਾਰੀ ਪੱਧਰ ’ਤੇ ਹੋਈ ਵਿਵਸਥਾ ਦੇ ਤਹਿਤ ਇਰਾਨ ਨੂੰ ਟਿੱਡੀ ਦਲ ਕੰਟਰੋਲ ਪ੍ਰੋਗਰਾਮ ਲਈ 25 ਐਮਟੀ ਮੈਲਾਥੀਅਨ ਟੈਕਨੀਕਲ ਦਾ ਉਤਪਾਦਨ ਅਤੇ ਸਪਲਾਈ ਦੀ ਪ੍ਰਕਿਰਿਆ ਵਿਚ ਹੈ।
ਕੇਂਦਰੀ ਵਿਦੇਸ਼ ਮੰਤਰਾਲੇ ਨੇ ਇਸ ਕੀਟਨਾਸ਼ਕ ਦਾ ਉਤਪਾਦਨ ਕਰ ਕੇ ਇਸ ਦੀ ਸਪਲਾਈ ਇਰਾਨ ਨੂੰ ਕਰਨ ਲਈ ਐਚਆਈਐੱਲ ਨਾਲ ਸੰਪਰਕ ਕੀਤਾ ਹੈ। ਇਹੀ ਨਹੀਂ, ਇਸ ਸੈਂਟਰਲ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਦੀ ਕ੍ਰੈਡਿਟ ਰੇਟਿੰਗ ‘ਬੀ2’ ਨੂੰ ਵਧਾ ਕੇ ‘ਬੀ3’ ਕਰ ਦਿਤੀ ਗਈ ਹੈ, ਜੋ ਇਕ ‘ਸਥਿਰ ਨਿਵੇਸ਼ ਗ੍ਰੇਡ’ ਨੂੰ ਦਰਸਾਉਂਦੀ ਹੈ।
File photo
ਇਸ ਕੰਪਨੀ ਨੇ ਲੈਟਿਨ ਅਮਰੀਕੀ ਦੇਸ਼ ਪੇਰੂ ਨੂੰ 10 ਮੀਟਰਕ ਟਨ ਫਫੂੰਦ ਨਾਸ਼ਕ ‘ਮੈਂਕੋਜ਼ੇਬ’ ਦਾ ਨਿਰਯਾਤ ਕੀਤਾ ਹੈ। ਇੰਨਾ ਹੀ ਨਹੀਂ 12 ਮੀਟਰਕ ਟਨ ਹੋਰ ਮੈਂਕੋਜ਼ੇਬ ਦਾ ਨਿਰਯਾਤ ਅਗਲੇ ਇਕ ਹਫ਼ਤੇ ਵਿਚ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਚਆਈਐਲ ਨੇ ਟਿੱਡੀ ਦਲ ਕੰਟਰੋਲ ਪ੍ਰੋਗਰਾਮ ਲਈ ਰਾਜਸਥਾਨ ਅਤੇ ਗੁਜਰਾਤ ਨੂੰ ਮੈਲਾਥੀਅਨ ਟੈਕਨੀਕਲ ਦੀ ਸਪਲਾਈ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਨਾਲ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਐਚਆਈਐਲ ਨੇ ਪਿਛਲੇ ਹਫ਼ਤੇ ਤਕ 67 ਮੀਟਰਕ ਟਨ ਮੈਲਾਥੀਅਨ ਟੈਕਨੀਕਲ ਦਾ ਉਤਪਾਦਨ ਕਰ ਕੇ ਸਪਲਾਈ ਕੀਤਾ ਸੀ। ਇਸ ਦਾ ਅਰਥ ਹੈ ਕਿ ਭਾਰਤ ਆਉਣ ਵਾਲੇ ਦਿਨਾਂ ’ਚ ਟਿੱਡੀ ਦਲਾਂ ਦੇ ਖ਼ਾਤਮੇ ਲਈ ਗੰਭੀਰ ਹੋ ਜਾਵੇਗਾ ਤੇ ਈਰਾਨ ਦੀ ਮਦਦ ਕਰ ਕੇ ‘ਇਕ ਪੰਥ ਤੇ ਦੋ ਕਾਜ’ ਕਰ ਦੇਵੇਗਾ ਕਿਉਂਕਿ ਇਸ ਨਾਲ ਈਰਾਨ ਦੀ ਮਦਦ ਵੀ ਹੋ ਜਾਵੇਗੀ ਤੇ ਪਾਕਿਸਤਾਨ ਨਾਲ ਲਗਦੇ ਰਾਜਾਂ ਦੀ ਫ਼ਸਲ ਵੀ ਬਚ ਜਾਵੇਗੀ। (ਏਜੰਸੀ)