
ਸੋਸ਼ਲ ਮੀਡੀਆ 'ਤੇ ਹੈਰਾਨ ਕਰ ਦੇਣ ਵਾਲਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਹੈਰਾਨ ਕਰ ਦੇਣ ਵਾਲਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਵਿਅਕਤੀ ਕਿੰਗ ਕੋਬਰਾ ਨੂੰ ਨਵਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।
Photo
ਵਿਅਕਤੀ ਕੋਬਰਾ 'ਤੇ ਬਾਲਟੀ ਨਾਲ ਪਾਣੀ ਪਾ ਰਿਹਾ ਹੈ ਅਤੇ ਕੋਬਰਾ ਮਜ਼ੇ ਨਾਲ ਗਰਮੀ ਵਿਚ ਠੰਢੇ ਪਾਣੀ ਦਾ ਆਨੰਦ ਲੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਵਾਉਣ ਦੌਰਾਨ ਕੋਬਰਾ ਨੇ ਉਸ ਵਿਅਕਤੀ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਕੀਤਾ।
Photo
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਕੋਬਰਾ ਨੂੰ ਨਵਾਉਣ ਤੋਂ ਬਾਅਦ ਉਸ ਦੇ ਸਿਰ 'ਤੇ ਹੱਥ ਫੇਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚ ਕੋਬਰਾ ਨੂੰ ਨਵਾਉਣ ਵਾਲਾ ਵਿਅਕਤੀ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂਅ ਸੁਰੇਸ਼ ਹੈ ਜੋ ਕਿ ਇਕ ਟ੍ਰੈਂਡ ਸਨੇਕ ਐਕਸਪਰਟ ਹੈ।
Photo
ਇਸ ਵੀਡੀਓ ਨੂੰ ਸੁਸ਼ਾਂਤਾ ਨੰਦਾ ਨਾਂਅ ਦੇ ਟਵਿਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ। ਸ਼ੇਅਰ ਹੁੰਦੇ ਹੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਕੋਈ ਅਜਿਹਾ ਨਾ ਕਰੇ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ।