ਪੂਰੇ ਦੇਸ਼ ’ਚ 200 ਦੇ ਕਰੀਬ ਹੋਈ ਕੋਵਿਡ ਦੇ ਕੇਸਾਂ ਦੀ ਗਿਣਤੀ
Published : May 26, 2025, 10:32 pm IST
Updated : May 26, 2025, 10:32 pm IST
SHARE ARTICLE
Representative Image.
Representative Image.

ਦਿੱਲੀ ’ਚ ਕੋਵਿਡ ਦੇ ਕੇਸ 104  ਹੋਏ, ਲਾਗ ਦੀ ਤੀਬਰਤਾ ਵਾਇਰਲ ਬੁਖਾਰ ਵਰਗੀ ਹੈ, ਘਬਰਾਓ ਨਾ : ਸਿਹਤ ਮੰਤਰੀ 

ਨਵੀਂ ਦਿੱਲੀ : ਦਿੱਲੀ ਦੇ ਸਿਹਤ ਮੰਤਰੀ ਪੰਕਜ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਨਵੇਂ ਰੂਪ ਕਾਰਨ ਕੋਵਿਡ ਇਨਫੈਕਸ਼ਨ ਦੇ ਲੱਛਣ ਹੁਣ ਤਕ ਸਿਰਫ ਵਾਇਰਲ ਬੁਖਾਰ ਵਜੋਂ ਵਿਖਾਈ ਦਿਤੇ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦਿੱਲੀ ’ਚ ਕੋਵਿਡ-19 ਦੇ ਕੁਲ 104 ਸਰਗਰਮ ਮਾਮਲੇ ਹਨ। ਸਿਹਤ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਹਫ਼ਤੇ 24 ਮਰੀਜ਼ ਠੀਕ ਹੋਏ ਹਨ। 

ਉਨ੍ਹਾਂ ਕਿਹਾ, ‘‘ਸਰਕਾਰ ਨੇ ਹਸਪਤਾਲਾਂ ਨੂੰ ਸਿਹਤ ਸਲਾਹਕਾਰ ਭੇਜ ਕੇ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਹੈ ਪਰ ਇਹ ਸਿਰਫ ਸਾਵਧਾਨੀ ਦਾ ਕਦਮ ਹੈ ਨਾ ਕਿ ਚੇਤਾਵਨੀ ਦਾ ਸੰਕੇਤ।’’ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਹਸਪਤਾਲ ਅਤੇ ਡਾਕਟਰ 200 ਫੀ ਸਦੀ ਤਿਆਰ ਹਨ।

ਉਨ੍ਹਾਂ ਕਿਹਾ, ‘‘ਅਸੀਂ ਹਸਪਤਾਲਾਂ ਨੂੰ ਬੈੱਡ, ਆਕਸੀਜਨ, ਜ਼ਰੂਰੀ ਦਵਾਈਆਂ ਅਤੇ ਸਾਜ਼ੋ-ਸਾਮਾਨ ਨਾਲ ਤਿਆਰ ਰਹਿਣ ਦੀ ਸਲਾਹ ਦਿਤੀ ਹੈ। ਇਹ ਮਿਆਰੀ ਤਿਆਰੀਆਂ ਦਾ ਹਿੱਸਾ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਨਵੇਂ ਸਰੂਪ ਕਾਰਨ ਕੋਵਿਡ ਇਕ ਆਮ ਵਾਇਰਲ ਬਿਮਾਰੀ ਵਰਗਾ ਹੈ। ਹੁਣ ਤਕ ਆਏ ਮਰੀਜ਼ਾਂ ਨੂੰ ਬੁਖਾਰ, ਖੰਘ ਅਤੇ ਜ਼ੁਕਾਮ ਵਰਗੇ ਹਲਕੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ 

ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੇ ਕੋਵਿਡ-19 ਡੈਸ਼ਬੋਰਡ ਦੇ ਅਨੁਸਾਰ, ਪਿਛਲੇ ਹਫਤੇ, ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 99 ਸੀ। ਦਿੱਲੀ ਸਰਕਾਰ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਅੰਕੜਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਥਿਤੀ ਕੰਟਰੋਲ ’ਚ ਹੈ ਪਰ ਅਧਿਕਾਰੀ ਕਿਸੇ ਵੀ ਸੰਭਾਵਤ ਵਾਧੇ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਲੋਕਾਂ ਨੂੰ ਘਬਰਾਉਣ ਦੀ ਅਪੀਲ ਨਹੀਂ ਕੀਤੀ ਅਤੇ ਕਿਹਾ ਕਿ ਹਸਪਤਾਲ ਮਾਮਲਿਆਂ ’ਚ ਕਿਸੇ ਵੀ ਸੰਭਾਵਤ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਦੇ ਡਾਇਰੈਕਟਰ ਜਨਰਲ ਡਾ ਰਾਜੀਵ ਬਹਿਲ ਨੇ ਕਿਹਾ ਕਿ ਹੁਣ ਤਕ ਲਾਗ ਦੀ ਗੰਭੀਰਤਾ ਆਮ ਤੌਰ ’ਤੇ ਹਲਕੀ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। 

ਬਿਹਾਰ ’ਚ ਦੋ ਡਾਕਟਰਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ 

ਪਟਨਾ : ਬਿਹਾਰ ’ਚ ਏਮਜ਼ ਪਟਨਾ ਦੇ ਇਕ ਡਾਕਟਰ ਸਮੇਤ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦਸਿਆ ਕਿ ਪਟਨਾ ਦਾ 31 ਸਾਲ ਦਾ ਵਿਅਕਤੀ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ, ਜੋ ਲਾਗ ਦੀ ਮੌਜੂਦਾ ਲਹਿਰ ਵਿਚ ਰਾਜ ਦਾ ਪਹਿਲਾ ਮਾਮਲਾ ਹੈ। 

ਪਟਨਾ ਦਾ ਇਕ ਵਸਨੀਕ, ਜਿਸ ਦਾ ਹਾਲ ਹੀ ’ਚ ਰਾਜ ਤੋਂ ਬਾਹਰ ਯਾਤਰਾ ਕਰਨ ਦਾ ਕੋਈ ਇਤਿਹਾਸ ਨਹੀਂ ਹੈ, ਕੋਵਿਡ-19 ਲਈ ਸਕਾਰਾਤਮਕ ਪਾਇਆ ਗਿਆ ਹੈ। ਲਾਗ ਦਾ ਪੱਧਰ ਬਹੁਤ ਹਲਕਾ ਹੁੰਦਾ ਹੈ। ਪੀੜਤ ਮਰੀਜ਼ ਦਾ ਇਲਾਜ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ। ਪਟਨਾ ਦੇ ਸਿਵਲ ਸਰਜਨ ਅਵਿਨਾਸ਼ ਕੁਮਾਰ ਸਿੰਘ ਨੇ ਕਿਹਾ ਕਿ ਮਾਮਲੇ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। 

ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਦਸਿਆ ਕਿ ਏਮਜ਼ ਪਟਨਾ ਦਾ ਇਕ ਡਾਕਟਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਾ ਹੈ ਪਰ ਚਿੰਤਤ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। 

ਪਛਮੀ ਬੰਗਾਲ ’ਚ 4 ਹੋਰ ਕੋਵਿਡ ਦੇ ਮਾਮਲੇ ਸਾਹਮਣੇ ਆਏ, ਸਰਗਰਮ ਕੇਸ 11 

ਕੋਲਕਾਤਾ : ਪਛਮੀ ਬੰਗਾਲ ’ਚ 4 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਹ ਲੈਣ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਮਾਮਲੇ ਕੋਲਕਾਤਾ ਅਤੇ ਇਸ ਦੇ ਉਪਨਗਰਾਂ ’ਚ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਬੰਗਾਲ ’ਚ 19 ਮਈ ਤਕ ਕੋਵਿਡ-19 ਦਾ ਸਿਰਫ ਇਕ ਸਰਗਰਮ ਮਾਮਲਾ ਹੈ। ਅਧਿਕਾਰੀ ਨੇ ਕਿਹਾ ਕਿ ਸਿਹਤ ਵਿਭਾਗ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। 

ਕਰਨਾਟਕ ’ਚ ਕੋਰੋਨਾ ਦੇ 80 ਸਰਗਰਮ, ਸਿਰਫ਼ ਬੈਂਗਲੁਰੂ ’ਚ 73 ਮਾਮਲੇ ਸਾਹਮਣੇ ਆਏ ਹਨ। 

ਬੈਂਗਲੁਰੂ : ਕਰਨਾਟਕ ’ਚ ਕੋਰੋਨਾ ਵਾਇਰਸ ਦੇ 37 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 80 ਹੋ ਗਈ ਹੈ। ਇਨ੍ਹਾਂ 80 ਸਰਗਰਮ ਮਾਮਲਿਆਂ ਵਿਚੋਂ 73 ਬੈਂਗਲੁਰੂ ਤੋਂ ਸਨ। ਬੈਂਗਲੁਰੂ ਵਿਚ ਸੋਮਵਾਰ ਨੂੰ 37 ਨਵੇਂ ਮਾਮਲਿਆਂ ਵਿਚੋਂ 35 ਮਾਮਲੇ ਸਾਹਮਣੇ ਆਏ। ਬੁਲੇਟਿਨ ’ਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ’ਚ ਸੂਬੇ ’ਚ ਪਾਜ਼ੇਟਿਵ ਦਰ 19.37 ਫੀ ਸਦੀ ਰਹੀ ਹੈ। ਇਸ ਤੋਂ ਪਹਿਲਾਂ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਸੂਬੇ ’ਚ ਹਾਲ ਹੀ ’ਚ ਕੋਵਿਡ-19 ਦੇ ਸਿਰਫ ਹਲਕੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਉਨ੍ਹਾਂ ਨੇ ਲਗਾਤਾਰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ। 

Tags: covid-19

SHARE ARTICLE

ਏਜੰਸੀ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement