ਨੰਬਰ ਮਿਲਾਇਆ ਫਲਿਪਕਾਰਟ ਦਾ, ਜਾ ਲੱਗਿਆ ਭਾਜਪਾ ਨੂੰ
Published : Jun 26, 2018, 4:28 pm IST
Updated : Jun 26, 2018, 4:28 pm IST
SHARE ARTICLE
Number dialed to Flip-kart, connected to BJP
Number dialed to Flip-kart, connected to BJP

ਈ ਕਾਮਰਸ ਸਾਈਟ ਉੱਤੇ ਕੀਤੇ ਗਏ ਸਮਾਨ ਦੀ ਸਹੀ ਡਿਲੀਵਰੀ ਨਾ ਮਿਲਣ ਦੀਆਂ ਤੁਸੀਂ ਬਹੁਤ ਖਬਰਾਂ ਸੁਣੀਆਂ ਹੋਣਗੀਆਂ।

ਈ ਕਾਮਰਸ ਸਾਈਟ ਉੱਤੇ ਕੀਤੇ ਗਏ ਸਮਾਨ ਦੀ ਸਹੀ ਡਿਲੀਵਰੀ ਨਾ ਮਿਲਣ ਦੀਆਂ ਤੁਸੀਂ ਬਹੁਤ ਖਬਰਾਂ ਸੁਣੀਆਂ ਹੋਣਗੀਆਂ। ਅਜਿਹਾ ਹੀ ਕੁੱਝ ਕਲਕੱਤਾ ਦੇ ਇੱਕ ਨੌਜਵਾਨ ਦੇ ਨਾਲ ਹੋਇਆ। ਇੰਨਾ ਹੀ ਨਹੀਂ, ਸ਼ਿਕਾਇਤ ਲਈ ਕਾਲ ਕਰਨ 'ਤੇ ਈ-ਕਾਮਰਸ ਸਾਈਟ ਨੇ ਨੌਜਵਾਨ ਨੂੰ ਬੀਜੇਪੀ ਨਾਲ ਜੁੜਣ ਦਾ ਸੱਦਾ ਦਿੱਤਾ। ਅਸਲ ਵਿਚ ਇਨ੍ਹਾਂ ਦਿਨਾਂ ਵਿਚ ਸਾਰੀ ਦੁਨੀਆ ਦੇ ਲੋਕਾਂ ਵਿਚ ਫੀਫਾ ਵਿਸ਼ਵ ਕੱਪ ਬੁਖ਼ਾਰ ਫੈਲਿਆ ਹੋਇਆ ਹੈ। ਅਜਿਹੇ ਵਿਚ ਭਾਰਤ ਵਿਚ ਫੁਟਬਾਲ ਦੇ ਚਾਹਵਾਨ ਫੀਫਾ ਵਰਲਡ ਕਪ ਦਾ ਅਨੰਦ ਉਠਾ ਰਹੇ ਹਨ।

Flipkart Flipkart ਕੋਲਕਾਤਾ ਦਾ ਇਕ ਨੌਜਵਾਨ ਫੁਟਬਾਲ ਦਾ ਇੰਨਾ ਜ਼ਿਆਦਾ ਦੀਵਾਨਾ ਹੈ ਜੋ ਫੀਫਾ ਦਾ ਇਕ ਵੀ ਮੈਚ ਨਹੀਂ ਛੱਡਦਾ। ਦੇਰ ਰਾਤ ਤੱਕ ਫੀਫਾ ਵਰਲਡ ਕਪ ਦੇ ਮੈਚ ਦੇਖਣ ਲਈ ਉਸਨੇ ਈ-ਕਾਮਰਸ ਸਾਈਟ ਫਲਿਪਕਾਰਟ ਉੱਤੇ ਦੋ ਹੈਡਫੋਨ ਦਾ ਆਰਡਰ ਕੀਤਾ ਸੀ ਤਾਂਕਿ ਪਰਿਵਾਰਕ ਮੈਂਬਰਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।  
ਇਸ ਨੌਜਵਾਨ ਨੂੰ ਜਦੋਂ ਫਲਿਪਕਾਰਡ ਤੋਂ ਆਰਡਰ ਦੀ ਡਿਲੀਵਰੀ ਮਿਲੀ ਤਾਂ ਉਸਨੂੰ ਖੋਲ੍ਹਣ ਤੋਂ ਬਾਅਦ ਉਹ ਦੰਗ ਰਹਿ ਗਿਆ। ਕਿਉਂਕਿ ਪੈਕੇਟ ਵਿਚ ਹੈਡਫੋਨ ਦੀ ਜਗ੍ਹਾ ਤੇਲ ਦੀ ਬੋਤਲ ਨਿਕਲੀ।

Flipkart Flipkartਉਸ ਤੋਂ ਬਾਅਦ ਨੌਜਵਾਨ ਨੇ ਗ਼ੁੱਸੇ ਵਿਚ ਫਲਿਪਕਾਰਟ ਨੂੰ ਸ਼ਿਕਾਇਤ ਲਈ ਪੈਕੇਟ ਉੱਤੇ ਦਿੱਤੇ ਨੰਬਰ 'ਤੇ ਫੋਨ ਕੀਤਾ, ਪਰ ਫੋਨ ਇਕ ਰਿੰਗ ਜਾਣ ਤੋਂ ਬਾਅਦ ਕਟ ਗਿਆ। ਨੌਜਵਾਨ ਦੇ ਦੂਜੀ ਵਾਰ ਫੋਨ ਲਗਾਉਣ 'ਤੇ ਉਸ ਤੋਂ ਪਹਿਲਾਂ ਉਸਦੇ ਮੋਬਾਇਲ ਉੱਤੇ ਇੱਕ ਮੈਸੇਜ ਆਇਆ। ਜਿਸ ਦੀ ਸ਼ੁਰੂਆਤ ਵਿਚ ਲਿਖਿਆ ਸੀ 'ਵੈਲਕਮ ਟੂ ਬੀਜੇਪੀ' ਯਾਨੀ ਬੀਜੇਪੀ ਵਿਚ ਤੁਹਾਡਾ ਸਵਾਗਤ ਹੈ। ਇਸ ਮੈਸੇਜ ਵਿਚ ਅੱਗੇ ਪ੍ਰਾਇਮਰੀ ਮੈਂਬਰਸ਼ਿਪ ਨੰਬਰ (ਮੁਢਲੀ ਮੈਂਬਰੀ ਨੰਬਰ) ਵੀ ਲਿਖਿਆ ਸੀ ਅਤੇ ਅੱਗੇ ਦੀ ਪਰਿਕ੍ਰੀਆ ਪੂਰੀ ਕਰਨ ਲਈ ਅਗਲੇ ਸਟੈਪਸ ਨੂੰ ਫੌਲੋ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

bjpBJPਉਸ ਤੋਂ ਬਾਅਦ ਨੌਜਵਾਨ ਨੇ ਉਸ ਨੰਬਰ ਨੂੰ ਦੁਬਾਰਾ ਮਿਲਾਇਆ ਤਾਂ ਫਿਰ ਤੋਂ ਉਸ ਨੂੰ ਉਹੀ ਮੈਸੇਜ ਮਿਲਿਆ। ਇਸ ਤੋਂ ਬਾਅਦ ਉਸਨੇ ਆਪਣੇ ਦੋਸਤਾਂ ਨੂੰ ਵੀ ਨੰਬਰ ਦਿੱਤਾ ਅਤੇ ਉਨ੍ਹਾਂ ਨੂੰ ਵੀ ਫੋਨ ਕਰਨ ਉੱਤੇ ਓਹੀ ਮੈਸੇਜ ਮਿਲਿਆ। ਇਸ ਤੋਂ ਉਨ੍ਹਾਂ ਨੂੰ ਇਹ ਗੱਲ ਪੱਕੀ ਹੋ ਗਈ ਕਿ ਦਿੱਤਾ ਗਿਆ 1800 266 1001 ਨੰਬਰ ਬੀਜੇਪੀ ਦਾ ਹੈ। ਇਸ ਤੋਂ ਬਾਅਦ ਵਿਚ ਨੌਜਵਾਨ ਨੇ ਹੋਰ ਵਿਅਕਤੀ ਕੋਲੋਂ ਫਲਿਪਕਾਰਟ ਦਾ ਸਹੀ ਹੈਲਪਲਾਈਨ ਨੰਬਰ ਲਿਆ। ਜਿਸ ਉੱਤੇ ਉਸ ਨੇ ਆਪਣੀ ਸ਼ਿਕਾਇਤ ਦਰਜ ਕਾਰਵਾਈ।  (ਏਜੰਸੀ) 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement