
ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ।
ਕੋਲਕੱਤਾ : ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ। ਇਸ ਵਿਚ 26 ਸੰਸਦੀ ਸੀਟਾਂ 'ਤੇ ਜਿੱਤ ਦਾ ਟੀਚਾ ਰੱਖਿਆ ਗਿਆ ਹੈ। ਸ਼ਾਹ ਦਾ 27 ਜੂਨ ਤੋਂ ਪੱਛਮ ਬੰਗਾਲ ਦੇ ਦੋ ਦਿਨਾ ਦੌਰੇ ਦਾ ਪ੍ਰੋਗਰਾਮ ਹੈ। ਇਸ ਦੌਰਾਨ ਸ਼ਾਹ ਸੂਬੇ ਦੇ ਨੇਤਾਵਾਂ ਦੇ ਨਾਲ ਭਾਜਪਾ ਦੀ ਸਿਆਸੀ ਰਣਨੀਤੀ 'ਤੇ ਚਰਚਾ ਕਰਨਗੇ। ਭਗਵਾ ਪਾਰਟੀ ਅਗਾਮੀ ਆਮ ਚੋਣਾਂ ਵਿਚ ਪੱਛਮ ਬੰਗਾਲ ਵਿਚ ਅਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਦੀ ਜੁਗਤ ਵਿਚ ਲੱਗੀ ਹੋਈ ਹੈ।
west bengal bjpਭਾਜਪਾ ਪ੍ਰਧਾਨ ਨੇ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਵਿਚੋਂ 22 ਸੀਟਾਂ 'ਤੇ ਜਿੱਤਣ ਦਾ ਟੀਚਾ ਰੱਖਿਆ ਹੈ। ਪਾਰਟੀ ਦੇ ਕੋਲ ਰਾਜ ਵਿਚ ਦੋ ਲੋਕ ਸਭਾ ਸੀਟਾਂ ਆਸਨਸੋਲ ਅਤੇ ਦਾਰਜੀਲਿੰਗ ਹਨ। ਭਾਜਪਾ ਦੇ ਸੂਬਾ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਕਿ ਅਸੀਂ ਅਮਿਤ ਸ਼ਾਹ ਨੂ ਅਪਣੀ ਪੂਰੀ ਰਿਪੋਰਟ ਸੌਂਪਾਂਗੇ। ਉਨ੍ਹਾਂ ਸਾਨੂੰ 22 ਸੀਟਾਂ ਦਾ ਟੀਚਾ ਦਿਤਾ ਸੀ ਪਰ ਜੇਕਰ ਚੋਣਾਂ ਨਿਰਪੱਖ ਰੂਪ ਨਾਲ ਹੋਈਆਂ ਤਾਂ ਅਸੀਂ ਘੱਟ ਤੋਂ ਘੱਟ 26 ਸੀਟਾਂ ਜਿੱਤਣ ਦੀ ਸਥਿਤੀ ਵਿਚ ਹੋਵਾਂਗੇ।
bjp logoਉਨ੍ਹਾਂ ਕਿਹਾ ਕਿ ਅਸੀਂ ਅਪਣੀ ਰਣਨੀਤੀ ਰਿਪੋਰਟ ਉਨ੍ਹਾਂ ਨੂੰ ਸੌਂਪਾਂਗੇ ਅਤੇ ਉਨ੍ਹਾਂ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਸ ਵਿਚ ਸੁਧਾਰ ਕਰਾਂਗੇ। ਘੋਸ਼ ਅਨੁਸਾਰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਅਤਿਵਾਦ ਦੇ ਰਾਜ ਦੇ ਬਾਵਜੂਦ ਪੰਚਾਇਤੀ ਚੋਣਾਂ ਵਿਚ ਪਿਛਲੇ ਮਹੀਨੇ ਭਾਜਪਾ ਦੇ ਪ੍ਰਦਰਸ਼ਨ ਨੇ ਰਾਜ ਵਿਚ ਜ਼ਮੀਨੀ ਪੱਧਰ 'ਤੇ ਉਸ ਦੀ ਰਾਜਨੀਤਕ ਸਥਿਤੀ ਮਜ਼ਬੂਤ ਕੀਤੀ ਹੈ।
amit shahਪਾਰਟੀ ਨੇ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਜ ਦੀਆਂ ਸਾਰੀਆਂ ਵਿਧਾਨ ਸਭਾ ਸੀਟਾ ਦੇ ਨਾਲ-ਨਾਲ 42 ਲੋਕ ਸਭਾ ਸੀਟਾਂ ਲਈ ਵੀ ਅਬਜ਼ਰਵਰ ਨਿਯੁਕਤ ਕੀਤਾ ਹੈ। ਸੂਬਾਈ ਨੇਤਾਵਾਂ ਦੇ ਅਨੁਸਾਰ ਸ਼ਾਹ ਸਾਰੇ ਬੂਥਾਂ 'ਤੇ ਕਮੇਟੀਟਾਂ ਦੇ ਗਠਨ 'ਤੇ ਵੀ ਰਿਪੋਰਟ ਮੰਗਣਗੇ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿਚ ਅਪਣੇ ਦੌਰੇ ਦੌਰਾਨ ਇਹ ਟੀਚਾ ਤੈਅ ਕੀਤਾ ਸੀ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਬੰਗਾਲ ਦੇ ਇੰਚਾਰਜ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਅਸੀਂ 60 ਤੋਂ 70 ਫ਼ੀਸਦੀ ਬੂਥਾਂ ਤਕ ਪਹੁੰਚ ਚੁੱਕੇ ਹਾਂ। ਸਾਡਾ ਪਹਿਲਾ ਮਕਸਦ ਰਾਜ ਦੇ ਸਾਰੇ ਬੂਥਾਂ 'ਤੇ ਸਾਡੇ ਸੰਗਠਨ ਨੂੰ ਲਿਜਾਣਾ ਹੈ ਅਤੇ ਉਸ ਨੂੰ ਮਜ਼ਬੂਤ ਕਰਨਾ ਹੈ।
amit shahਘੋਸ਼ ਨੇ ਦਾਅਵਾ ਕੀਤਾ ਕਿ ਪੇਂਡੂ ਚੋਣਾਂ ਤੋਂ ਬਾਅਦ ਪਾਰਟੀ ਨੇ ਸੂਬੇ ਵਿਚ 85 ਫ਼ੀਸਦੀ ਬੂਥਾਂ ਤਾਂ ਪਹੁੰਚ ਬਣਾ ਲਈ ਹੈ। ਪਾਰਟੀ ਦੇ ਕੇਂਦਰੀ ਨੇਤਾਵਾਂ ਨੇ ਬੁੱਧੀਜੀਵੀਆਂ ਤਕ ਪਹੁੰਚਣ ਦੀ ਜ਼ਰੂਰਤ 'ਤੇ ਜ਼ੋਰ ਦਿਤਾ ਹੈ ਅਤੇ ਉਸ ਨੇ ਰਾਜ ਇਕਾਈ ਨੂੰ ਇਕ ਆਈਟੀ ਸੈੱਲ ਬਣਾਉਣ ਲਈ ਕਿਹਾ ਹੈ। ਸ਼ਾਹ ਦਾ ਬੁੱਧਜੀਵੀਆਂ ਦੇ ਸੰਮੇਲਨ ਨੂੰ ਵੀ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਸੂਬਾਈ ਭਾਜਪਾ ਦੇ ਜਨਰਲ ਸਕੱਤਰ ਸ਼ਯਾਂਤਨ ਬਾਸੂ ਨੇ ਕਿਹਾ ਕਿ ਪਾਰਟੀ ਕਈ ਬੁੱਧਜੀਵੀਆਂ ਦੇ ਸੰਪਰਕ ਵਿਚ ਹੈ ਪਰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।