
ਰਾਸ਼ਟਰੀ ਸ਼ਿਆ ਸਮਾਜ ( ਆਰਐਸਐਸ ) ਦੇ ਬੈਨਰ ਹੇਠਾਂ ਸ਼ਿਆ ਮੁਸਲਮਾਨ 2019 ਦੀਆ ਲੋਕ ਸਭਾ ਚੋਣ ਵਿਚ ਭਾਜਪਾ ਅਤੇ ਪ੍ਰਧਾਨ ਮੰਤਰੀ ਉਮੀਦਵਾਰ ਲਈ ਨਰੇਂਦਰ ਮੋਦੀ ਨੂੰ ਸਮਰਥਨ ਦੇਣਗੇ
ਨਵੀਂ ਦਿੱਲੀ . ਰਾਸ਼ਟਰੀ ਸ਼ਿਆ ਸਮਾਜ ( ਆਰਐਸਐਸ ) ਦੇ ਬੈਨਰ ਹੇਠਾਂ ਸ਼ਿਆ ਮੁਸਲਮਾਨ 2019 ਦੀਆ ਲੋਕ ਸਭਾ ਚੋਣ ਵਿਚ ਭਾਜਪਾ ਅਤੇ ਪ੍ਰਧਾਨ ਮੰਤਰੀ ਉਮੀਦਵਾਰ ਲਈ ਨਰੇਂਦਰ ਮੋਦੀ ਨੂੰ ਸਮਰਥਨ ਦੇਣਗੇ। ਸੰਗਠਨ ਦੇ ਪ੍ਰਮੁੱਖ ਅਤੇ ਭਾਜਪਾ ਐਮਐਲਸੀ ਬੁੱਕਲ ਨਵਾਬ ਨੇ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਿਆ ਮੁਸਲਮਾਨ ਅਯੋਧਿਆ ਵਿਚ ਰਾਮ ਮੰਦਰ ਉਸਾਰੀ ਦੇ ਪੱਖ ਵਿਚ ਹਨ।
PM Modi
ਉਧਰ, ਆਲ ਇੰਡੀਆ ਸ਼ਿਆ ਪਰਸਨਲ ਲਾਅ ਬੋਰਡ ਦੇ ਬੁਲਾਰੇ ਮੌਲਾਨਾ ਯਸੂਬ ਅੱਬਾਸ ਨੇ ਕਿਹਾ ਕਿ ਸਾਨੂੰ ਸੰਗਠਨ ਦੇ ਇਸ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਗੰਭੀਰ ਮੁੱਦਾ ਹੈ। ਉੱਤਰ ਪ੍ਰਦੇਸ਼ ਵਿਚ ਯੋਗੀ ਆਦਿਤਿਅਨਾਥ ਦੀ ਸਰਕਾਰ ਬਨਾਉਣ ਤੇ ਨਵਾਬ ਸਪਾ ਦੇ ਐਮਐਲਸੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
Bukkal Nawab
ਸਮਰਥਨ ਦੀ ਵਜ੍ਹਾ ਦੱਸਦੇ ਹੋਏ ਨਵਾਬ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲਖਨਊ ਵਿਚ ਸ਼ਿਆ ਮੁਸਲਮਾਨਾਂ ਉੱਤੇ ਲੱਗੀਆਂ ਰੋਕਾਂ ਨੂੰ ਖਤਮ ਕਰਾਉਣ ਵਿਚ ਕਾਫ਼ੀ ਮਦਦ ਕੀਤੀ ਸੀ। ਉਨ੍ਹਾਂ ਨੇ ਕਈ ਸ਼ਿਆ ਨੇਤਾਵਾਂ ਨੂੰ ਪਾਰਟੀ ਨਾਲ ਜੋੜਿਆ। ਭਾਜਪਾ ਇਕਲੌਤੀ ਪਾਰਟੀ ਹੈ, ਜਿਸ ਨੇ ਸ਼ਿਆ ਮੁਸਲਮਾਨਾਂ ਦਾ ਖਿਆਲ ਰੱਖਿਆ। ਅੱਜ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਉਪ੍ਰ ਦੇ ਮੰਤਰੀ ਮੋਹਸਿਨ ਰਜਾ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸੈਯਦ ਘਯੋਰੁਲ ਹਸਨ ਰਿਜਵੀ ਆਦਿ ਕਈ ਸ਼ਿਆ ਨੇਤਾ ਭਾਜਪਾ ਸਰਕਾਰ ਵਿਚ ਸਨਮਾਨਿਤ ਅਹੁਦਿਆਂ ਉੱਤੇ ਹਨ।
Shia Leader
ਉਨ੍ਹਾਂ ਨੇ ਕਿਹਾ ਕਿ ਬਸਪਾ ਅਤੇ ਸਪਾ ਸਰਕਾਰਾਂ ਵੱਲੋਂ ਸ਼ਿਆ ਮੁਸਲਮਾਨਾਂ ਨੂੰ ਤੰਗ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਮਾਇਆਵਤੀ ਸਰਕਾਰ ਵਿਚ ਜੇਲ੍ਹ ਭੇਜਿਆ ਗਿਆ ਸੀ। ਸਪਾ ਸਰਕਾਰ ਦੇ ਮੰਤਰੀ ਆਜ਼ਮ ਖਾਨ ਸ਼ਿਆ ਨੂੰ ਦਬਾਉਣ ਲਈ ਕੀ ਕੁਝ ਨਹੀਂ ਕੀਤਾ । ਪਿਛਲੀਆਂ ਚੋਣ ਵਿਚ ਵੀ ਮੋਦੀ ਦੇ ਨਾਲ ਸੀ ਸ਼ਿਆ ਸਮੁਦਾਇ: 2011 ਦੀ ਜਨਗਣਨਾ ਦੇ ਮੁਤਾਬਕ, ਭਾਰਤ ਵਿਚ ਮੁਸਲਮਾਨਾਂ ਦੀ ਆਬਾਦੀ 14.23 %