ਰਮਜ਼ਾਨ ਦੇ ਮਹੀਨੇ, ਮੁਸਲਮਾਨ ਬੱਚੇ ਵਲੋਂ ਦੁਨੀਆਂ ਨੂੰ ਇਕ ਸਵਾਲ
Published : Jun 2, 2018, 5:10 am IST
Updated : Jun 2, 2018, 5:10 am IST
SHARE ARTICLE
M
M

ਰਮਜ਼ਾਨ ਦੇ ਮਹੀਨੇ ਸਰਹੱਦਾਂ ਤੇ ਗੋਲੀਬਾਰੀ ਉਤੇ ਰੋਕ ਲਾ ਦਿਤੀ ਗਈ ਹੈ ਪਰ ਸਰਹੱਦਾਂ ਦੇ ਅੰਦਰ ਨਫ਼ਰਤ ਵੱਧ ਰਹੀ ਹੈ। ਜਦੋਂ ਭੜਕੀ ਹੋਈ ਭੀੜ ਦੀ ਸੋਚ ਨੂੰ ਇਕ ਵਾਰੀ ...

ਰਮਜ਼ਾਨ ਦੇ ਮਹੀਨੇ ਸਰਹੱਦਾਂ ਤੇ ਗੋਲੀਬਾਰੀ ਉਤੇ ਰੋਕ ਲਾ ਦਿਤੀ ਗਈ ਹੈ ਪਰ ਸਰਹੱਦਾਂ ਦੇ ਅੰਦਰ ਨਫ਼ਰਤ ਵੱਧ ਰਹੀ ਹੈ। ਜਦੋਂ ਭੜਕੀ ਹੋਈ ਭੀੜ ਦੀ ਸੋਚ ਨੂੰ ਇਕ ਵਾਰੀ ਸਾਡੇ ਸਮਾਜ ਵਿਚ ਪੈਰ ਧਰਨ ਦਿਤੇ ਗਏ, ਫਿਰ ਸਮਾਂ ਇਸ ਤਰ੍ਹਾਂ ਦਾ ਆਵੇਗਾ ਜਿਥੇ ਜਿਸ ਨੂੰ ਮੌਕਾ ਮਿਲੇਗਾ, ਉਹ ਦੂਜੇ ਤੇ ਹਾਵੀ ਹੋ ਜਾਵੇਗਾ ਅਰਥਾਤ ਵੋਟ ਰਾਹੀਂ ਨਹੀਂ, ਧੱਕੇ ਅਤੇ ਤਾਕਤ ਨਾਲ ਫਿਰ ਤੋਂ ਫ਼ੈਸਲੇ ਲਏ ਜਾਣੇ ਸ਼ੁਰੂ ਹੋ ਜਾਣਗੇ।

ਰਮਜ਼ਾਨ ਦੇ ਮਹੀਨੇ ਮੁਸਲਮਾਨ ਧਰਮ ਵਲੋਂ ਇਕ ਕੋਮਾਂਤਰੀ ਪੱਧਰ ਤੇ ਇਸ਼ਤਿਹਾਰੀ ਵੀਡੀਉ ਜਾਰੀ ਕੀਤੀ ਗਈ ਹੈ ਜਿਸ ਵਿਚ ਇਕ ਮੁਸਲਮਾਨ ਬੱਚਾ ਦੁਨੀਆਂ ਦੇ ਵੱਡੇ ਆਗੂਆਂ ਨੂੰ ਮੁਸਲਮਾਨ ਧਰਮ ਵਿਰੁਧ ਨਫ਼ਰਤ ਭਰੀ ਸੋਚ ਰੱਖਣ ਬਾਰੇ ਸਵਾਲ ਪੁਛਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਆਜ਼ਾਦ ਹਵਾ ਦਾ ਅਨੰਦ ਹੀ ਨਹੀਂ ਮਾਣਿਆ, ਉਨ੍ਹਾਂ ਨੂੰ ਅਤਿਵਾਦੀ ਆਖਿਆ ਜਾ ਰਿਹਾ ਹੈ। ਇਹੀ ਗਿਲਾ ਹੈ ਮੁਸਲਮਾਨਾਂ ਦਾ।

ਸਿਆਸਤਦਾਨਾਂ ਨੂੰ ਜ਼ਿੰਮੇਵਾਰ ਕਰਾਰ ਦੇਣਾ ਬੜਾ ਆਸਾਨ ਹੋ ਪਰ ਉਨ੍ਹਾਂ ਨੇ ਤਾਂ ਬਸ ਸਮਾਜ ਦੀ ਕਮਜ਼ੋਰੀ ਦਾ ਲਾਭ ਹੀ ਉਠਾਇਆ ਹੈ ਪਰ ਕਮਜ਼ੋਰੀ ਤਾਂ ਸਮਾਜ ਦੀ ਹੀ ਹੈ। ਸਮਾਜ ਨੂੰ ਵੰਡਣਾ ਇਸ ਕਦਰ ਆਸਾਨ ਕਿਉਂ ਹੈ? ਗਗਨਦੀਪ ਸਿੰਘ ਵਰਗੇ ਲੋਕ ਘਟਦੇ ਕਿਉਂ ਜਾ ਰਹੇ ਹਨ? 120 ਕਰੋੜ ਦੀ ਆਬਾਦੀ ਵਿਚ ਕੀ ਨਫ਼ਰਤ ਪੈਦਾ ਕਰਨ ਵਾਲੇ ਵੱਧ ਗਏ ਹਨ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement