
ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਕ ਮੁਸਲਮਾਨ ਨੌਜਵਾਨ ਨੂੰ ਬਚਾਉਣ ਵਾਲੇ ਪੁਲਿਸ ਅਫਸਰ ਗਗਨਦੀਪ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ
ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਕ ਮੁਸਲਮਾਨ ਨੌਜਵਾਨ ਨੂੰ ਬਚਾਉਣ ਵਾਲੇ ਪੁਲਿਸ ਅਫਸਰ ਗਗਨਦੀਪ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ| ਦੱਸ ਦਈਏ ਕਿ ਗਗਨਦੀਪ ਸਿੰਘ ਨੇ ਬੀਤੇ ਦਿਨੀ ਇਕ ਮੁਸਲਿਮ ਨੌਜਵਾਨ ਨੂੰ ਹਿੰਦੂ ਭੀੜ ਤੋਂ ਬਚਾਇਆ ਸੀ| ਉਹ ਮੁਸਲਿਮ ਲੜਕਾ ਅਪਣੀ ਇਕ ਦੋਸਤ ਨਾਲ ਮੰਦਿਰ ਵਿਚ ਗਿਆ ਸੀ|
Tweet for Gagandeepਜਿਸ ਦੌਰਾਨ ਕੁਝ ਹਿੰਦੂ ਲੋਕਾਂ ਨੇ ਧਰਮ ਦੇ ਮੁੱਦੇ ਨੂੰ ਭੜਕਾਉਂਦੇ ਹੋਏ ਉਸ ਮੁਸਲਿਮ ਨੌਜਵਾਨ ਨੂੰ ਘੇਰ ਲਿਆ| ਹਿੰਦੂ ਭੀੜ ਵੱਲੋਂ ਉਸ ਮੁਸਲਿਮ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਗਗਨਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਇਕੱਲੇ ਹੀ ਉਸ ਭੀੜ ਦਾ ਸਾਹਮਣਾ ਕੀਤਾ ਅਤੇ ਉਸ ਮੁਸਲਿਮ ਨੌਜਵਾਨ ਨੂੰ ਬਚਾ ਲਿਆ| ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਗਨਦੀਪ ਸਿੰਘ ਨੂੰ ਕਾਫੀ ਪ੍ਰਸਿੱਧੀ ਮਿਲਣ ਲੱਗੀ ਅਤੇ ਮੁੱਦੇ ਦੀ ਅਸਲੀਅਤ ਸਾਹਮਣੇ ਆਉਣ ਤੇ ਬਹੁਤ ਸਾਰੇ ਲੋਕਾਂ ਨੇ ਹਿੰਦੂ ਭੀੜ ਦੀ ਨਿਖੇਧੀ ਕੀਤੀ|
Gagandeep Singhਇਸ ਵੀਡੀਓ ਤੋਂ ਬਾਅਦ ਗਗਨਦੀਪ ਸਿੰਘ ਨੇ ਸਥਾਨਕ ਮੀਡੀਆ ਨੂੰ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਸਿਰਫ ਆਪਣੀ ਡਿਊਟੀ ਕੀਤੀ ਹੈ ਅਤੇ ਹਰ ਭਾਰਤੀ ਨੂੰ ਅਜਿਹਾ ਕਰਨਾ ਚਾਹੀਦਾ ਹੈ| ਇਸ ਵੀਡੀਓ ਤੋਂ ਬਾਅਦ ਗਗਨਦੀਪ ਸਿੰਘ ਇਕ ਤਰਾਂ ਅੰਡਰਗਰਾਊਂਡ ਹੋ ਚੁਕਾ ਹੈ ਅਤੇ ਸਾਹਮਣੇ ਨਹੀਂ ਆ ਰਿਹਾ| ਜਿਸਦੇ ਚਲਦੇ ਗਗਨਦੀਪ ਦੇ ਸਹਿਕਰਮੀਆਂ ਨੇ ਦੱਸਿਆ ਹੈ ਕਿ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਗਈਆਂ ਹਨ ਜਿਸਦੇ ਚਲਦੇ ਗਗਨਦੀਪ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸਨੂੰ ਛੁੱਟੀ ਤੇ ਭੇਜ ਦਿੱਤਾ ਗਿਆ|
Gagandeep Tweetਇਸ ਘਟਨਾ ਤੋਂ ਬਾਅਦ ਕੁਝ ਨੇਤਾਵਾਂ ਨੇ ਭੀੜ ਦੀ ਕਾਰਵਾਈ ਨੂੰ ਜਨਤਕ ਤੌਰ 'ਤੇ ਜਾਇਜ਼ ਠਹਿਰਾਇਆ ਹੈ| ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਨੇਤਾ ਰਾਕੇਸ਼ ਨੈਨਵਾਲ ਨੇ ਕਿਹਾ ਕਿ ਜਦੋਂ ਇਹ ਕੋਈ ਮੁਸਲਿਮ ਹਿੰਦੂ ਲੜਕੀ ਨੂੰ ਪੂਜਾ ਦੇ ਸਥਾਨਾਂ 'ਤੇ ਲੈ ਜਾਂਦੇ ਹਨ ਤਾਂ ਇਹ ਗਲਤ ਹੈ| ਇਸ ਤੋਂ ਇਲਾਵਾ ਭਾਜਪਾ ਦੇ ਵਿਧਾਇਕ ਰਾਜਕੁਮਾਰ ਠਕਰਾਲ ਨੇ ਇਸ ਮਾਮਲੇ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਮੁਸਲਿਮ ਨੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਹੈ|
Tweet for Gagandeepਰਾਜ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਮਸਜਿਦਾਂ ਤੇ ਨਹੀਂ ਜਾਂਦੇ ਕਿਉਂਕਿ ਸਾਨੂੰ ਉੱਥੇ ਜਾਣ ਦਾ ਅਧਿਕਾਰ ਨਹੀਂ ਹੈ| ਫਿਰ ਇਹ ਆਦਮੀ ਹਿੰਦੂ ਸੱਭਿਆਚਾਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਸਾਡੇ ਮੰਦਰ ਵਿਚ ਕਿਉਂ ਗਿਆ ਸੀ? ਜਿਥੇ ਭਾਜਪਾ ਨੇਤਾਵਾਂ ਨੇ ਇਸ ਘਟਨਾ ਦੇ ਮੁੱਦੇ 'ਤੇ ਮੁਸਲਿਮ ਨੌਜਵਾਨ ਨੂੰ ਜਿੰਮੇਵਾਰ ਠਹਿਰਾਇਆ ਹੈ ਉਥੇ ਹੀ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਕ ਮੁੰਡੇ-ਕੁੜੀ ਇਕ-ਦੂਜੇ ਨੂੰ ਪਸੰਦ ਕਰਦੇ ਹਨ, ਤਾਂ ਇਸ ਤਰ੍ਹਾਂ ਦੇ ਸਮੂਹ ਇਸਨੂੰ "ਲਵ ਜੇਹਾਦ" ਦਾ ਮਾਮਲਾ ਕਿਵੇਂ ਕਹਿੰਦੇ ਹਨ ਅਤੇ ਉਹਨਾਂ 'ਤੇ ਹਮਲਾ ਕਿਵੇਂ ਕਰ ਸਕਦੇ ਹਨ?