
ਬਲਾਤਕਾਰ ਤੋਂ ਬਾਅਦ ਕੀਤੀ ਗਈ ਹੱਤਿਆ
ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਨਰੇਲਾ ਵਿਚ 10 ਦਿਨ ਪਹਿਲਾਂ ਅਪਣੇ ਘਰ ਤੋਂ ਲਾਪਤਾ ਹੋਈ 7 ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਦਿੱਲੀ ਪੁਲਿਸ ਦੀ ਜਾਂਚ ਨੇ ਇਹ ਜਾਣਕਾਰੀ ਦਿੱਤੀ ਹੈ। ਮੁਹੰਮਦ ਇਮਰਾਨ ਨਾਮ ਦੇ ਇਕ ਗੁਆਂਢੀ ਨੂੰ ਇਸ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇਮਰਾਨ ਇਕ ਦੋਹਰਾ ਅਪਰਾਧੀ ਹੈ ਅਤੇ ਇਸ ਤੋਂ ਪਹਿਲਾਂ ਉਸ ਨੂੰ 2011 ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
Rape Case
ਉਸ ਨੂੰ ਇਕ ਸਾਲ ਦੀ ਜੇਲ੍ਹ ਤੋਂ ਬਾਅਦ ਜ਼ਮਾਨਤ ਮਿਲੀ ਸੀ। ਪੁਲਿਸ ਨੇ 16 ਜੂਨ ਨੂੰ ਇਕ ਲਾਵਾਰਸ ਸੀਵੇਜ ਪਲਾਂਟ ਵਿਚ ਲੜਕੀ ਦੀ ਲਾਸ਼ ਦੀ ਖੋਜ ਕੀਤੀ ਸੀ। ਹੱਤਿਆ ਦੀ ਜਾਂਚ ਦੇ ਸ਼ੁਰੂਆਤੀ ਪੜਾਅ ਵਿਚ ਇਮਰਾਨ ਦੇ ਭਰਾ 'ਤੇ ਸ਼ੱਕ ਕੀਤਾ ਗਿਆ ਕਿਉਂ ਕਿ ਉਸ ਨੂੰ ਕੁੱਝ ਮਹੀਨੇ ਪਹਿਲਾਂ ਲੜਕੀ ਨਾਲ ਬਜ਼ਾਰ ਵਿਚ ਦੇਖਿਆ ਗਿਆ ਸੀ। ਪਰ ਬਾਅਦ ਵਿਚ ਪਤਾ ਚੱਲਿਆ ਕਿ ਉਹ ਆਦਮੀ ਉਸ ਫੈਕਟਰੀ ਵਿਚ ਸੀ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
Arrested
ਸਥਾਨਕ ਗਵਾਹਾਂ ਨੇ ਪੁਲਿਸ ਨੂੰ ਦਸਿਆ ਕਿ 15 ਜੂਨ ਦੀ ਸ਼ਾਮ ਨੂੰ ਇਮਰਾਨ ਨੂੰ ਲੜਕੀ ਨਾਲ ਦੇਖਿਆ ਗਿਆ ਸੀ। ਇਮਰਾਨ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਪਰ ਉਸ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਪਰ ਜਾਂਚਕਾਰਾਂ ਨੇ ਦਸਿਆ ਕਿ ਉਸ ਨੇ ਫੈਕਟਰੀ 'ਚੋਂ 5 ਵਜੇ ਜਾ ਚੁੱਕਿਆ ਸੀ। ਉਸ ਦੇ ਫ਼ੋਨ ਰਿਕਾਰਡਸ ਚੈੱਕ ਕੀਤੇ ਗਏ ਉਸ ਵਿਚ ਵੀ ਉਸ ਦੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ।
ਸਾਰੀ ਜਾਂਚ ਤੋਂ ਬਾਅਦ ਇਮਰਾਨ ਨੇ ਆਪਣਾ ਜੁਰਮ ਕਬੂਲ ਲਿਆ। ਪੁਲਿਸ ਅਨੁਸਾਰ ਇਮਰਾਨ ਲੜਕੀ ਦੇ ਪਿਤਾ ਤੋਂ ਗੁੱਸੇ ਸੀ ਕਿਉਂ ਕਿ ਉਸ ਨੂੰ ਲਗਦਾ ਸੀ ਕਿ ਲੜਕੀ ਦੇ ਪਿਤਾ ਦੇ ਉਸ ਦੀ ਭੈਣ ਨਾਲ ਨਾਜਾਇਜ਼ ਸਬੰਧ ਸਨ। ਬਦਲਾ ਲੈਣ ਲਈ ਉਸ ਨੇ ਲੜਕੀ ਨੂੰ ਮਿਠਾਈ ਦਾ ਲਾਲਚ ਦਿੱਤਾ ਅਤੇ ਉਸ ਨੂੰ ਇਕ ਪਾਰਕ ਵਿਚ ਲੈ ਗਿਆ। ਉਹ ਲੜਕੀ ਵੀ ਉਸ ਨਾਲ ਚਲੀ ਗਈ ਕਿਉਂ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਉਸ ਨੂੰ ਮਾਮਾ ਕਹਿੰਦੀ ਸੀ।
ਉਸ ਨੇ ਉਸ ਲੜਕੀ ਦਾ ਬਲਾਤਕਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਮਰਾਨ ਨੂੰ ਅਗਵਾ, ਬਲਾਤਕਾਰ ਅਤੇ ਕਤਲ ਲਈ ਭਾਰਤੀ ਪੈਨਲ ਕੋਡ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਿਸਮੀ ਅਪਰਾਧ ਐਕਟ ਦੇ ਬੱਚਿਆਂ ਦੀ ਸੁਰੱਖਿਆ ਦੇ ਨਿਯਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤਿਹਾੜ ਜੇਲ੍ਹ ਭੇਜਣ ਤੋਂ ਪਹਿਲਾਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Rape Case
ਅਗਵਾ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਜਦੋਂ ਲੜਕੀ ਦੇ ਮਾਪਿਆਂ ਨੇ ਉਸ ਦੀ ਗੁਮਸ਼ੁਦਾ ਦੀ ਰਿਪੋਰਟ ਦਿੱਤੀ ਤਾਂ ਨਰੇਲਾ ਪੁਲਿਸ ਸਟੇਸ਼ਨ ਦੇ ਐਸਐਚਓ ਅਰਵਿੰਦ ਕੁਮਾਰ ਨੇ ਇਕ ਜਾਂਚ ਦਲ ਦਾ ਗਠਨ ਕੀਤਾ। ਡੀਸੀਪੀ ਗੌਰਵ ਸ਼ਰਮਾ ਨੇ ਕਿਹਾ ਕਿ ਸਾਰੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਉਹਨਾਂ 'ਤੇ ਤਕਨੀਕੀ ਨਿਗਰਾਨੀ ਰੱਖੀ ਗਈ ਹੈ।
ਖੇਤਰ ਦੇ ਹਾਵਕਰਸ ਦਾ ਵੀ ਸੁਰਾਗ ਲਗਾਉਣ ਲਈ ਇੰਟਰਵਿਊ ਲਿਆ ਗਿਆ। ਸ਼ਰਮਾ ਨੇ ਕਿਹਾ ਕਿ ਲਾਪਤਾ ਲੜਕੀ ਬਾਰੇ ਐਲਾਨ ਸਥਾਨਕ ਮਸਜਿਦਾਂ ਵਿਚ ਕੀਤਾ ਗਿਆ ਅਤੇ ਇਲਾਕੇ ਗੁਮਸ਼ੁਦਾ ਹੋਏ ਬੱਚਿਆਂ ਲਈ ਜ਼ਿਪਨੈਟ ਵੈਬਸਾਈਟ ਨੂੰ ਵੀ ਅਪਡੇਟ ਕੀਤਾ ਗਿਆ ਹੈ।