
ਪੁਲਿਸ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ
ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ 'ਚ ਢਾਈ ਸਾਲਾ ਬੱਚੀ ਦੀ ਹੱਤਿਆ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਸ਼ਹਿਰ 'ਚ ਇਕ 4 ਸਾਲਾ ਬੱਚੀ ਨਾਲ ਬਲਾਤਕਾਰ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਘਟਨਾ ਸ਼ੁਕਰਵਾਰ ਰਾਤ ਜਾਕਿਰ ਨਗਰ ਇਲਾਕੇ 'ਚ ਵਾਪਰੀ। ਮੁਲਜ਼ਮ 10 ਰੁਪਏ ਦਾ ਨੋਟ ਵਿਖਾ ਕੇ ਬੱਚੀ ਨੂੰ ਵਰਗਲਾ ਕੇ ਸੁਨਸਾਨ ਥਾਂ 'ਤੇ ਲੈ ਗਿਆ ਅਤੇ ਫਿਰ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ।
4-year-old raped in Aligarh
ਪਰਵਾਰ ਨੇ ਜਦੋਂ ਬੱਚੀ ਨੂੰ ਗੰਭੀਰ ਹਾਲਤ 'ਚ ਵੇਖਿਆ ਤਾਂ ਉਸ ਨੂੰ ਦੀਨਦਿਆਲ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਿਸ ਦੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਸਮੇਂ ਬੱਚੀ ਆਪਣੇ ਘਰ ਦੀ ਛੱਤ 'ਤੇ ਖੇਡ ਰਹੀ ਸੀ। ਇਸ ਦੌਰਾਨ ਮੁਲਜ਼ਮ ਉੱਥੇ ਆਇਆ ਅਤੇ ਬੱਚੀ ਨੂੰ 10 ਰੁਪਏ ਦੇ ਕੇ ਟੌਫ਼ੀ ਖ਼ਰੀਦਣ ਲਈ ਆਪਣੇ ਨਾਲ ਦੁਕਾਨ ਲੈ ਗਿਆ। ਉਸ ਨੇ ਬੱਚੀ ਨੂੰ ਸੁਨਸਾਨ ਥਾਂ 'ਤੇ ਲਿਜਾ ਕੇ ਉਸ ਨਾਲ ਗੰਦੀ ਕਰਤੂਤ ਨੂੰ ਅੰਜਾਮ ਦਿੱਤਾ।
4-year-old raped in Aligarh
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਢਾਈ ਸਾਲਾ ਬੱਚੀ ਦੀ ਲਾਸ਼ ਕੂੜੇ ਦੇ ਢੇਰ 'ਚੋਂ ਮਿਲੀ ਸੀ। ਬੱਚੀ ਦੀ ਗਰਦਨ ਨੇੜੇ ਸੱਟ ਦੇ ਨਿਸ਼ਾਨ ਸਨ ਅਤੇ ਉਸ ਦੀਆਂ ਅੱਖਾਂ ਵੀ ਕੱਢੀਆਂ ਹੋਈਆਂ ਸਨ। ਪੁਲਿਸ ਨੇ ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।