
ਮੁਲਜ਼ਮਾਂ ਨੇ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਦੋਹਾਂ ਭੈਣਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ
ਮੁਜੱਫ਼ਰਨਗਰ : ਉੱਤਰ ਪ੍ਰਦੇਸ਼ 'ਚ ਦੋ ਨਾਬਾਲਗ਼ ਭੈਣਾਂ ਨਾਲ ਬੰਦੂਕ ਦੇ ਜ਼ੋਰ 'ਤੇ 4 ਲੋਕਾਂ ਵੱਲੋਂ ਕਥਿਤ ਤੌਰ 'ਤੇ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਦੋਹਾਂ ਭੈਣਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਚਾਰ 'ਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Rape
ਪੁਲਿਸ ਮੁਖੀ (ਪੇਂਡੂ) ਆਲੋਕ ਸ਼ਰਮਾ ਨੇ ਦੱਸਿਆ ਕਿ ਬੀਤੇ ਮੰਗਲਵਾਨ ਨੂੰ 13 ਅਤੇ 15 ਸਾਲ ਦੀਆਂ ਦੋਵੇਂ ਭੈਣਾਂ ਆਪਣੀ ਮਾਂ ਨੂੰ ਲੱਭਣ ਲਈ ਖੇਤ ਵੱਲ ਗਈਆਂ ਸਨ। ਇਨ੍ਹਾਂ ਚਾਰਾਂ ਲੜਕਿਆਂ ਨੇ ਦੋਹਾਂ ਭੈਣਾਂ ਨੂੰ ਇਕੱਲਾ ਵੇਖ ਜ਼ਬਰੀ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਨ੍ਹਾਂ ਨਾਲ ਸਮੂਹਕ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਮਦਦ ਲਈ ਰੌਲਾ ਪਾਉਣ ਜਾਂ ਕਿਸੇ ਨੂੰ ਘਟਨਾ ਬਾਰੇ ਦੱਸਿਆ ਤਾਂ ਗੋਲੀ ਮਾਰ ਦਿੱਤੀ ਜਾਵੇਗੀ।
Rape
ਘਟਨਾ ਦੀ ਜਾਣਕਾਰੀ ਮਿਲਦੇ ਹੀ ਲੜਕੀ ਦੇ ਪਰਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਪਹਿਲਾਂ ਇਸ ਨੂੰ ਛੇੜਛਾੜ ਅਤੇ ਧਮਕੀ ਦੇਣ ਦਾ ਮਾਮਲਾ ਦੱਸ ਰਹੀ ਸੀ। ਪਿੰਡ ਵਾਸੀਆਂ ਦੇ ਦਬਾਅ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ।