
ਪਟਿਆਲਾ ਦੇ ਮੋਚੀ ਮੁਹੱਲਾ ਨੇੜੇ ਅਨਾਰਦਾਣਾ ਚੌਕ 'ਚ ਵਾਪਰੀ ਘਟਨਾ
ਪਟਿਆਲਾ : ਸ੍ਰੀ ਮੁਕਤਸਰ ਸਾਹਿਬ 'ਚ ਕਾਂਗਰਸੀ ਕੌਂਸਲਰ ਦੇ ਭਰਾ ਅਤੇ ਉਸ ਦੇ ਸਾਥੀਆਂ ਵਲੋਂ ਇਕ ਮਹਿਲਾ ਦੀ ਕੁੱਟਮਾਰ ਦਾ ਮਾਮਲਾ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹਾ ਹੀ ਇਕ ਨਵਾਂ ਮਾਮਲਾ ਪਟਿਆਲਾ 'ਚ ਸਾਹਮਣੇ ਆਇਆ ਹੈ। ਕਾਂਗਰਸੀ ਮਹਿਲਾ ਕੌਂਸਲਰ ਦੇ ਦਿਓਰ ਦੀ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Pic-1
ਘਟਨਾ ਪਟਿਆਲਾ ਦੇ ਮੋਚੀ ਮੁਹੱਲਾ ਨੇੜੇ ਅਨਾਰਦਾਣਾ ਚੌਕ ਦੇ ਕੋਲ ਦੀ ਦੱਸੀ ਜਾ ਰਹੀ ਹੈ। ਝਗੜੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕੌਂਸਲਰ ਦਾ ਦਿਓਰ ਪਵਨ ਕੁਮਾਰ ਅਪਣੇ ਸਾਥੀਆਂ ਨਾਲ ਨੌਜਵਾਨ ਨੂੰ ਤਲਵਾਰ ਤੇ ਡੰਡਿਆਂ ਨਾਲ ਕੁੱਟਦਾ ਵਿਖਾਈ ਦੇ ਰਿਹਾ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
Pic-2
ਇਕ ਨੌਜਵਾਨ ਆਪਣੇ ਸਾਥੀਆਂ ਨਾਲ ਤਲਵਾਰ ਲੈ ਕੇ ਆਉਂਦਾ ਹੈ ਅਤੇ ਇਕ ਵਿਅਕਤੀ ਦੀ ਕੁੱਟਮਾਰ ਕਰਦੇ ਹਨ। ਇਸ ਦੌਰਾਨ ਨੇੜੇ-ਤੇੜੇ ਦੇ ਲੋਕਾਂ ਨੇ ਗੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੇ ਕੁਟਾਪਾ ਜਾਰੀ ਰੱਖਿਆ।