
ਭਾਰਤੀ ਮਹਿਲਾ ਹਾਕੀ ਟੀਮ ਦੀ 19 ਸਾਲਾ ਖਿਡਾਰਨ ਲਾਲਰੇਮਸਿਆਮੀ ਨੂੰ ਲੋਕ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਦੇ ਰਹੇ ਹਨ।
ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀ 19 ਸਾਲਾ ਖਿਡਾਰਨ ਲਾਲਰੇਮਸਿਆਮੀ ਨੂੰ ਲੋਕ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਦੇ ਰਹੇ ਹਨ। ਹਿਰੋਸ਼ਿਮਾ ਵਿਚ ਐਫਆਈਐਚ ਵੂਮੈਨ ਸੀਰੀਜ਼ ਫਾਈਨਲ ਵਿਚ ਖੇਡਣ ਦੌਰਾਨ ਮਿਜ਼ੋਰਮ ਦੀ ਰਹਿਣ ਵਾਲੀ ਇਸ ਖਿਡਾਰਨ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਅਪਣੇ ਪਿਤਾ ਦੇ ਅੰਤਿਮ ਸਸਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕੀ। ਭਾਰਤ ਨੇ ਪਹਿਲਾਂ 4-2 ਨਾਲ ਚਿੱਲੀ ਨੂੰ ਹਰਾਇਆ ਅਤੇ ਫਿਰ ਫਾਈਨਲ ਵਿਚ ਜਪਾਨ ਨੂੰ 3-1 ਨਾਲ ਮਾਤ ਦੇ ਕੇ ਜਿੱਤ ਦਰਜ ਕੀਤੀ।
Lalremsiami
ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਨਾ ਹੋ ਕੇ ਲਾਲਰੇਮਸਿਆਮੀ ਦਾ ਫਾਈਨਲ ਮੈਚ ਖੇਡਣਾ ਇਕ ਮਿਸਾਲ ਬਣ ਗਿਆ ਹੈ। ਲਾਲਰੇਮਸਿਆਮੀ ਮੰਗਲਵਾਰ ਨੂੰ ਜਦੋਂ ਅਪਣੇ ਘਰ ਪਹੁੰਚੀ ਤਾਂ ਉਸ ਦੇ ਘਰ ਦਾ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ। ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਲਾਲਰੇਮਸਿਆਮੀ ਦੇ ਪਿਤਾ ਦੀ ਮੌਤ ਹੋ ਗਈ ਸੀ। ਅਜਿਹੇ ਮੁਸ਼ਕਲ ਸਮੇਂ ਵਿਚ ਲਾਲਰੇਮਸਿਆਮੀ ਨੇ ਅਪਣੇ ਪਿਤਾ ਦੇ ਸਸਕਾਰ ‘ਤੇ ਨਾ ਜਾਣ ਦਾ ਫੈਸਲਾ ਕੀਤਾ ਅਤੇ ਉਹ ਦੇਸ਼ ਲਈ ਬਹੁਤ ਬਹਾਦਰੀ ਨਾਲ ਖੇਡੀ।
Mizoram: Lalremsiami, a member of Indian women's team which won FIH Series Finals hockey tournament in Hiroshima on Sunday, was received at her village in Kolasib dist, y'day. Lalremsiami lost her father to heart attack on Friday but stayed with her team to play finals on Sunday. pic.twitter.com/fTcvyN8ToX
— ANI (@ANI) June 26, 2019
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਮੈਚ ਦੀ ਜਿੱਤ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤੀ ਹੈ। ਲਾਲਰੇਮਸਿਆਮੀ ਮੰਗਲਵਾਰ ਨੂੰ ਜਦੋਂ ਅਪਣੇ ਘਰ ਪਹੁੰਚੀ ਤਾਂ ਉਹ ਖੁਦ ਨੂੰ ਰੋਕ ਨਾ ਸਕੀ ਅਤੇ ਅਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗੀ। ਉਸ ਸਮੇਂ ਮਿਜ਼ੋਰਮ ਸਰਕਾਰ ਦੇ ਅਧਿਕਾਰੀ ਅਤੇ ਪਿੰਡ ਦੇ ਸਾਰੇ ਲੋਕ ਉਥੇ ਮੌਜੂਦ ਸਨ। ਲਾਲਰੇਮਸਿਆਮੀ ਨੂੰ ਉਸ ਦੇ ਸਾਥੀ ਸਿਆਮੀ ਨਾਂਅ ਨਾਲ ਬੁਲਾਉਂਦੇ ਹਨ।
Indian women hockey player Lalremsiami's father expired when India was to play a crucial semifinal at Hiroshima that would determine if India's Olympics dream would be alive. She told coach, 'I want to make my father proud. I want to stay, play and make sure India qualifies??? pic.twitter.com/V9tlE84z4K
— Kiren Rijiju (@KirenRijiju) June 23, 2019
ਲਾਲਰੇਮਸਿਆਮੀ ਦੀ ਖੇਡ ਪ੍ਰਤੀ ਲਗਨ ਨੂੰ ਦੇਖਦੇ ਹੋਏ ਕੇਂਦਰੀ ਖੇਡ ਮੰਤਰੀ ਕਿਰਣ ਰਿਜਿਜੂ ਨੇ ਟਵਿਟਰ ‘ਤੇ ਕਿਹਾ ਕਿ ਲਾਲਰੇਮਸਿਆਮੀ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਹਿਰੋਸ਼ਿਮਾ ਵਿਚ ਸੈਮੀਫਾਈਨਲ ਖੇਡ ਰਹੀ ਸੀ। ਉਹਨਾਂ ਦੇ ਕੋਚ ਨੇ ਪ੍ਰੈੱਸ ਨੂੰ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਘਾਟੇ ਦਾ ਸਾਹਮਣਾ ਕਰਨਾ ਅਸਾਨ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਲਾਲਰੇਮਸਿਆਮੀ ਨੇ ਬਹੁਤ ਹੌਂਸਲਾ ਦਿਖਾਇਆ। ਉਹਨਾਂ ਨੇ ਇਹ ਜਿੱਤ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤੀ।