
ਵਿੱਤ ਮੰਤਰੀ ਦਾ ਇਹ ਬਿਆਨ ਚੀਨ ਤੋਂ ਦਰਾਮਦ ‘ਤੇ ਰੋਕ ਲਗਾਉਣ ਦੀ ਵਧਦੀ ਮੰਗ ਦੇ ਵਿਚਕਾਰ ਦੇਸ਼ ਵਿਚ ਬਹੁਤ ਮਹੱਤਵਪੂਰਨ ਹੈ।
ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜੇਕਰ ਦੇਸ਼ ਦੀ ਤਰੱਕੀ ਲਈ ਕਿਸੇ ਵੀ ਦੇਸ਼ ਤੋਂ ਆਯਾਤ ਹੁੰਦਾ ਹੈ ਤਾਂ ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਵਿੱਤ ਮੰਤਰੀ ਦਾ ਇਹ ਬਿਆਨ ਚੀਨ ਤੋਂ ਦਰਾਮਦ ‘ਤੇ ਰੋਕ ਲਗਾਉਣ ਦੀ ਵਧਦੀ ਮੰਗ ਦੇ ਵਿਚਕਾਰ ਦੇਸ਼ ਵਿਚ ਬਹੁਤ ਮਹੱਤਵਪੂਰਨ ਹੈ। ਖਾਸ ਗੱਲ ਇਹ ਹੈ ਕਿ ਭਾਰਤ-ਚੀਨ ਲਾਈਨ ਆਫ ਕੰਟਰੋਲ 'ਤੇ ਹਾਲ ਹੀ ਵਿਚ ਹੋਈ ਹਿੰਸਕ ਝੜਪ ਵਿਚ ਭਾਰਤ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਦੇਸ਼ ਵਿਚ ਚੀਨ ਵਿਰੋਧੀ ਰਾਸ਼ਟਰਵਾਦ ਸਿਖਰਾਂ' ਤੇ ਹੈ।
Chinas goods
ਕਈ ਸੰਗਠਨਾਂ ਨੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਭਾਰਤ-ਚੀਨ ਵਪਾਰ ਵਿੱਚ ਪਲੜਾ ਚੀਨ ਦੇ ਪੱਖ ਵਿਚ ਝੁਕਿਆ ਹੋਇਆ ਹੈ। ਸਾਲ 2018-19 ਵਿਚ ਭਾਰਤ ਨੇ ਚੀਨ ਤੋਂ 70 ਬਿਲੀਅਨ ਡਾਲਰ ਦੀ ਦਰਾਮਦ ਕੀਤੀ ਸੀ। ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਜੋ ਕੱਚਾ ਮਾਲ ਦੇਸ਼ ਵਿਚ ਉਪਲੱਬਧ ਨਹੀਂ ਹੈ ਅਤੇ ਉਸ ਦੀ ਸਾਡੀ ਕਿਸੇ ਵੀ ਇੰਡਸਟਰੀ ਨੂੰ ਲੋੜ ਹੈ ਤਾਂ ਉਸ ਦੀ ਦਰਾਮਦ ਕਰਨਾ ਕੋਈ ਗਲਤ ਗੱਲ ਨਹੀਂ ਹੈ।
Nirmala Sitaraman
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਕੇਂਦਰ ਸਰਕਾਰ ਦੀ ਸਵੈ-ਨਿਰਭਰਤਾ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ, “ਆਪਣੇ ਉਤਪਾਦਨ ਨੂੰ ਵਧਾਉਣ ਅਤੇ ਰੁਜ਼ਗਾਰ ਦੇ ਮੌਕੇ ਤਿਆਰ ਕਰਨ ਲਈ ਦਰਾਮਦ ਕਰਨ ਵਿੱਚ ਕੁੱਝ ਵੀ ਗਲਤ ਨਹੀਂ ਹੈ ਅਤੇ ਅਜਿਹਾ ਜ਼ਰੂਰ ਹੋਣਾ ਚਾਹੀਦਾ ਹੈ। ਪਰ ਆਯਾਤ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ
China
ਜਦੋਂ ਇਹ ਰੁਜ਼ਗਾਰ ਦੇ ਅਵਸਰ ਪੈਦਾ ਕਰੇ, ਵਿਕਾਸ ਨੂੰ ਉਤਸ਼ਾਹਤ ਕਰੇ ਅਤੇ ਭਾਰਤੀ ਆਰਥਿਕਤਾ ਵਿਚ ਸਵੈ-ਨਿਰਭਰਤਾ ਪੈਦਾ ਕਰੇ। ਵਿੱਤ ਮੰਤਰੀ ਨੇ ਕਿਹਾ ਕਿ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਭਗਵਾਨ ਗਣੇਸ਼ ਦੀ ਮੂਰਤੀ ਨੂੰ ਵੀ ਚੀਨ ਤੋਂ ਆਯਾਤ ਕੀਤਾ ਜਾਂਦਾ ਹੈ। ਕੀ ਚੀਨ ਤੋਂ ਮਿੱਟੀ ਦਾ ਬੁੱਤ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ? ਨਿਰਮਲਾ ਸੀਤਾਰਮਨ ਨੇ ਇਹ ਗੱਲਾਂ ਤਾਮਿਲਨਾਡੂ ਦੇ ਭਾਜਪਾ ਵਰਕਰਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕਰਦਿਆਂ ਕਹੀ।
Import
ਉਨ੍ਹਾਂ ਕਿਹਾ ਕਿ ਹਰ ਸਾਲ ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਮਿੱਟੀ ਦੀਆਂ ਬਣੀਆਂ ਗਣੇਸ਼ ਦੀਆਂ ਮੂਰਤੀਆਂ ਸਥਾਨਕ ਘੁਮਿਆਰਾਂ ਤੋਂ ਖਰੀਦੀਆਂ ਜਾਂਦੀਆਂ ਹਨ। ਪਰ ਹੁਣ ਵੇਖਿਆ ਗਿਆ ਹੈ ਕਿ ਗਣੇਸ਼ ਦੀਆਂ ਮੂਰਤੀਆਂ ਵੀ ਚੀਨ ਤੋਂ ਆਯਾਤ ਕੀਤੀਆਂ ਜਾਂਦੀਆਂ ਹਨ। ਅਜਿਹਾ ਕਿਉਂ? ਉਸਨੇ ਪੁੱਛਿਆ ਕਿ ਕੀ ਅਸੀਂ ਗਣੇਸ਼ ਦੀ ਮੂਰਤੀ ਬਣਾਉਣ ਦੀ ਸਥਿਤੀ ਵਿਚ ਨਹੀਂ ਹਾਂ?
Nirmala Sitaraman
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦੇ ਆਯਾਤ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਪੂਜਾ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ, ਸਾਬਣ ਦੇ ਬਕਸੇ, ਪਲਾਸਟਿਕ ਦੀਆਂ ਚੀਜ਼ਾਂ। ਇਹ ਸਾਰੇ ਉਤਪਾਦ ਦੇਸ਼ ਵਿਚ ਵੀ ਬਣਦੇ ਹਨ, ਇਸ ਲਈ ਸਾਨੂੰ ਇਸਨੂੰ ਕਿਉਂ ਆਯਾਤ ਕਰਨਾ ਚਾਹੀਦਾ ਹੈ, ਸਾਨੂੰ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿਚ ਛੋਟੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।