
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਅਯੁੱਧਿਆ ਵਿਕਾਸ ਮਾਡਲ ਦੀ ਸਮੀਖਿਆ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath), ਉੱਪ ਮੁੱਖ ਮੰਤਰੀ ਅਤੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਅਯੁੱਧਿਆ ਵਿਕਾਸ ਮਾਡਲ (Ayodhya development project) ਦੀ ਸਮੀਖਿਆ ਕੀਤੀ। ਸਰਕਾਰ ਦੇ ਅਧਿਕਾਰੀਆਂ ਨੇ ਬੈਠਕ ਵਿਚ ਇਕ ਪੇਸ਼ਕਾਰੀ ਦਿੱਤੀ ਜਿਸ ਵਿਚ ਅਯੁੱਧਿਆ (Ayodhya) ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ।
Narendra Modi
ਹੋਰ ਪੜ੍ਹੋ: ਜਦੋਂ ਕੇਜਰੀਵਾਲ ਆਕਸੀਜਨ ਲਈ ਲੜ ਰਹੇ ਸਨ ਤਾਂ ਕੈਪਟਨ ਫਾਰਮ ਹਾਊਸ 'ਚ ਆਰਾਮ ਫਰਮਾ ਰਹੇ ਸਨ-ਆਪ
ਸਮੀਖਿਆ ਬੈਠਕ (Review meeting) ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਦਾ ਵਿਕਾਸ ਮਾਡਲ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਨੌਜਵਾਨਾਂ ਵਿਚ ਰੂਹਾਨੀਅਤ ਪੈਦਾ ਹੋਵੇ, ਉਹ ਸੰਸਕਾਰ ਨਾਲ ਅਧਿਆਤਮਿਕਤਾ ਦੀ ਸਿੱਖਿਆ ਪ੍ਰਾਪਤ ਕਰ ਸਕਣ। ਉਹਨਾਂ ਨੇ ਵਿਕਾਸ ਮਾਡਲ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਾਡਲ ਨੂੰ ਤਿਆਰ ਕਰਨ ਲਈ 6 ਮਹੀਨਿਆਂ ਤੋਂ ਮਿਹਨਤ ਕਰ ਰਹੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ।
Ayodhya
ਇਹ ਵੀ ਪੜ੍ਹੋ - ਰਾਜ ਭਵਨ ਵੱਲ ਵੱਧ ਰਹੇ ਕਿਸਾਨਾਂ 'ਤੇ ਛੱਡੀਆਂ ਪਾਣੀ ਦੀਆਂ ਬੁਛਾੜਾਂ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਯੁੱਧਿਆ (Ayodhya) ਵਿਚ ਵਿਕਾਸ ਕਾਰਜ ਜਾਰੀ ਰਹਿਣਗੇ। ਉਹਨਾਂ ਕਿਹਾ, “ਅਯੁੱਧਿਆ ਨੂੰ ਅਗਾਂਹਵਧੂ ਤਰੱਕੀ ਦੀ ਲੀਹ ਵੱਲ ਲਿਜਾਉਣ ਦੀ ਗਤੀ ਹੁਣ ਤੋਂ ਹੀ ਸ਼ੁਰੂ ਕਰੋ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਜੀਵਨ ਵਿਚ ਘੱਟੋ ਘੱਟ ਇਕ ਵਾਰ ਅਯੁੱਧਿਆ ਜਾਣ ਦੀ ਇੱਛਾ ਮਹਿਸੂਸ ਕਰਨੀ ਚਾਹੀਦੀ ਹੈ।
Yogi Adityanath
ਹੋਰ ਪੜ੍ਹੋ: ਸੁਖਬੀਰ ਬਾਦਲ ਤੋਂ ਪੁੱਛਗਿੱਛ ਖ਼ਤਮ, ਲਗਾਤਾਰ 4 ਘੰਟੇ ਹੋਏ ਸਵਾਲ
ਇਸ ਦੌਰਾਨ ਯੋਗੀ ਆਦਿੱਤਿਆਨਾਥ ਨੇ ਪੀਐਮ ਮੋਦੀ ਦੀਆਂ ਇੱਛਾਵਾਂ ਅਨੁਸਾਰ ਅਯੁੱਧਿਆ ਦੇ ਵਿਸ਼ਵ ਪੱਧਰੀ ਵਿਕਾਸ ਨੂੰ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਅਗਲੇ 30 ਸਾਲਾਂ ਵਿਚ ਅਯੁੱਧਿਆ ਵਿਚ ਰੋਜ਼ਾਨਾ ਤਿੰਨ ਲੱਖ ਸ਼ਰਧਾਲੂਆਂ ਲਈ ਸਹੂਲਤਾਂ ਉਪਲਬਧ ਕਰਵਾਉਣ ਸਬੰਧੀ ਚਰਚਾ ਕੀਤੀ ਜਾ ਰਹੀ ਹੈ। ਇਕ ਸਰਵੇ ਰਿਪੋਰਟ ਮੁਤਾਬਕ 2024 ਤੱਕ ਰਾਮ ਮੰਦਿਰ ਨਿਰਮਾਣ ਪੂਰਾ ਹੋਣ ਤੋਂ ਬਾਅਦ ਰੋਜ਼ਾਨਾ 1 ਲੱਖ ਸ਼ਰਧਾਲੂ ਅਯੁੱਧਿਆ ਆਉਣਗੇ।