ਦਿਆਲੂ ਲੁਟੇਰੇ! ਜੋੜੇ ਨੂੰ ਲੁੱਟਣ ਵਕਤ ਮਿਲੇ ਮਹਿਜ਼ 20 ਰੁਪਏ ਤਾਂ ਪੱਲਿਉਂ 100 ਰੁਪਏ ਦੇ ਕੇ ਹੋਏ ਫ਼ਰਾਰ

By : KOMALJEET

Published : Jun 26, 2023, 1:18 pm IST
Updated : Jun 26, 2023, 1:18 pm IST
SHARE ARTICLE
A still of viral CCTV footage
A still of viral CCTV footage

ਪੁਲਿਸ ਨੇ CCTV ਤਸਵੀਰਾਂ ਦੇ ਅਧਾਰ 'ਤੇ ਲੁਟੇਰੇ ਕੀਤੇ ਗ੍ਰਿਫ਼ਤਾਰ

ਪਿਸਤੌਲ, ਸਕੂਟਰ ਅਤੇ 30 ਮੋਬਾਈਲ ਫ਼ੋਨ ਵੀ ਹੋਏ ਬਰਾਮਦ 
 
ਨਵੀਂ ਦਿੱਲੀ :
ਸਥਾਨਕ ਸ਼ਾਹਦਰਾ ਇਲਾਕੇ ਤੋਂ ਲੁੱਟ ਦਾ ਇਕ ਅਜੀਬੋ-ਗਰੀਬ ਵੀਡੀਉ ਸਾਹਮਣੇ ਆਇਆ ਹੈ। ਜਿਸ ਵਿਚ ਦੋ ਲੁਟੇਰੇ ਇਕ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੁੱਟ ਕਰਨ ਤੋਂ ਬਗ਼ੈਰ ਹੀ ਉਥੋਂ ਫ਼ਰਾਰ ਹੋ ਗਏ। ਇਸ ਦਾ ਇਕ ਸੀ.ਸੀ.ਟੀ.ਵੀ. ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਦਸਿਆ ਜਾ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਲੁਟੇਰੇ ਜਦੋਂ ਇਕ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋੜੇ ਤੋਂ ਮਹਿਜ਼ ਵੀਹ ਰੁਪਏ ਹੀ ਬਰਾਮਦ ਹੋਏ ਜਿਸ 'ਤੇ ਉਨ੍ਹਾਂ ਦਾ ਦਿਲ ਪਿਘਲ ਗਿਆ ਅਤੇ ਤਰਸ ਖਾ ਕੇ ਉਹ ਅਪਣੇ ਪੱਲਿਉਂ ਜੋੜੇ ਨੂੰ 100 ਰੁਪਇਆ ਦੇ ਕੇ ਉਥੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਵਿਚ ਮਾਨਸੂਨ ਦੀ ਦਸਤਕ, ਤਾਪਮਾਨ ਵਿਚ ਆਈ 3.3 ਡਿਗਰੀ ਸੈਲਸੀਅਸ ਦੀ ਗਿਰਾਵਟ

ਜਾਣਕਾਰੀ ਮਿਲਦਿਆਂ ਹੀ ਪੁਲਿਸ ਵਲੋਂ ਤਫ਼ਤੀਸ਼ ਕੀਤੀ ਗਈ ਅਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਡੀ.ਸੀ.ਪੀ. ਰੋਹਿਤ ਮੀਨਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਮੌਕੇ ਦੋਵੇਂ ਲੁਟੇਰੇ ਨਸ਼ੇ ਵਿਚ ਸਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਕਈ ਹੋਰ ਇਲਾਕਿਆਂ ਵਿਚ ਕੰਮ ਕਰ ਰਹੇ ਸਨ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਪਿਸਤੌਲ, ਸਕੂਟਰ ਅਤੇ 30 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਫ਼ਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Delhi

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement