ਕੁਵੈਤ ‘ਚ ਫ਼ਸੀ ਪੰਜਾਬੀ ਔਰਤ ਪੁੱਜੀ ਭਾਰਤ
Published : Jul 26, 2019, 6:52 pm IST
Updated : Jul 26, 2019, 6:52 pm IST
SHARE ARTICLE
Veena
Veena

ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਕੁਵੈਤ ਗਈ ਧਾਰੀਵਾਲ ਦੀ ਔਰਤ ਵੀਨਾ 26 ਜੁਲਾਈ ਨੂੰ ਪਾਕਿਸਤਾਨ ਤੋਂ ਵਾਪਸ...

ਨਵੀਂ ਦਿੱਲੀ: ਕੁਵੈਤ ਗਈ ਪੰਜਾਬੀ ਔਰਤ ਨੂੰ ਭਾਰਤੀ ਦੂਤਘਰ ਨੇ ਤਕਰੀਬਨ ਢਾਈ ਲੱਖ ਰੁਪਏ ਦੇ ਕੇ ਛੁਡਵਾ ਲਿਆ ਹੈ। ਅੱਜ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਵੀਨਾ ਬੇਦੀ ਪਤਨੀ ਮਰਹੂਮ ਸੁਰਿੰਦਰ ਕੁਮਾਰ ਬੇਦੀ ਵਤਨ ਵਾਪਸ ਪਰਤ ਆਈ ਹੈ। ਔਰਤ ਦੀ ਵਤਨ ਵਾਪਸੀ ਲਈ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਚਾਰਾਜੋਈ ਕੀਤੀ। ਦਰਅਸਲ ਘਰ ਦੀ ਮੰਦੀ ਮਾਲੀ ਹਾਲਤ ਕਾਰਨ ਵੀਨਾ ਬੇਦੀ ਹਾਊਸਕੀਪਿੰਗ ਦਾ ਕੰਮ ਕਰਨ ਲਈ ਅੰਮ੍ਰਿਤਸਰ ਦੇ ਪਿੰਡ ਖਿਲਚੀਆਂ ਦੇ ਏਜੰਟ ਮੁਖ਼ਤਿਆਰ ਸਿੰਘ ਰਾਹੀਂ ਪਿਛਲੇ ਸਾਲ ਜੁਲਾਈ ਵਿੱਚ ਕੁਵੈਤ ਚਲੀ ਗਈ ਸੀ।

ਉਸ ਨੇ ਪਹਿਲੇ ਮਹੀਨੇ ਦੀ ਤਨਖ਼ਾਹ ਵਿੱਚੋਂ ਕੁਝ ਪੈਸੇ ਆਪਣੀ ਮਾਂ ਨੂੰ ਭੇਜੇ ਸਨ, ਪਰ ਫਿਰ ਉਸ ਦਾ ਸੰਪਰਕ ਹੀ ਟੁੱਟ ਗਿਆ ਸੀ। ਇੱਕ ਵਾਰ ਉਸ ਦਾ ਫ਼ੋਨ ਆਇਆ ਤੇ ਦੋ ਮਿੰਟ ਗੱਲ ਹੋਈ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੂੰ 1200 ਦਿਨਾਰ ਵਿੱਚ ਕਿਸੇ ਨੂੰ ਵੇਚ ਦਿੱਤਾ ਗਿਆ ਹੈ ਤੇ ਕਿਹਾ ਕਿ ਉਸ ਨੂੰ ਵਾਪਸ ਭਾਰਤ ਬੁਲਾ ਲਓ। ਵੀਨਾ ਦੇ ਪਰਿਵਾਰ ਨੇ ਏਜੰਟ ਨਾਲ ਗੱਲ ਕੀਤੀ ਪਰ ਉਸ ਨੇ ਵੀਨਾ ਨੂੰ ਵਾਪਸ ਬੁਲਾਉਣ ਲਈ ਪੈਸੇ ਤਾਂ ਲੈ ਲਏ ਪਰ ਭਾਰਤ ਵਾਪਸ ਨਹੀਂ ਬੁਲਾਇਆ। ਮਾਮਲਾ ਭਖਣ ਮਗਰੋਂ ਪੁਲਿਸ ਨੇ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਮਾਮਲਾ ਉਜਾਗਰ ਹੋਣ 'ਤੇ ਐਡਵੋਕੇਟ ਕਮਲ ਕਿਸ਼ੋਰ ਅੱਤਰੀ ਤੇ ਰਣਯੋਧ ਸਿੰਘ ਬੱਲ ਨੇ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸ਼ਹੀਦ ਭਗਤ ਸਿੰਘ ਕਲੱਬ ਕੁਵੈਤ ਤੇ ਉੱਥੇ ਸਥਿਤ ਭਾਰਤੀ ਅੰਬੈਸੀ ਨਾਲ ਗੱਲਬਾਤ ਕੀਤੀ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਵੀ ਵੀਨਾ ਲਈ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਭਾਰਤੀ ਅੰਬੈਸੀ ਨੇ 1200 ਦਿਨਾਰ ਯਾਨੀ ਤਕਰੀਬਨ ਪੌਣੇ ਤਿੰਨ ਲੱਖ ਰੁਪਏ ਦੇ ਕੇ ਵੀਨਾ ਨੂੰ ਛੁਡਵਾਇਆ ਤੇ ਅੱਜ ਉਹ ਸਹੀ ਸਲਾਮਤ ਭਾਰਤ ਪਰਤ ਆਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement