ਕੁਵੈਤ 'ਚ ਵੇਚ ਦਿੱਤੀ ਗਈ ਸੀ ਗੁਰਦਾਸਪੁਰ ਦੀ ਵੀਨਾ, ਅੱਜ ਹੋਵੇਗੀ ਭਾਰਤ ਵਾਪਸੀ
Published : Jul 26, 2019, 12:18 pm IST
Updated : Jul 26, 2019, 12:18 pm IST
SHARE ARTICLE
Gurdaspur woman will return home
Gurdaspur woman will return home

ਕੁਵੈਤ 'ਚ ਬੰਧਕ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਵੀਨਾ ਬੇਦੀ ਅੱਜ ਯਾਨੀਕਿ 26 ਜੁਲਾਈ ਨੂੰ ਭਾਰਤ ਵਾਪਸ ਆ ਜਾਵੇਗੀ।

ਗੁਰਦਾਸਪੁਰ : ਕੁਵੈਤ 'ਚ ਬੰਦੀ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਵੀਨਾ ਬੇਦੀ ਅੱਜ ਯਾਨੀਕਿ 26 ਜੁਲਾਈ ਨੂੰ ਭਾਰਤ ਵਾਪਸ ਆ ਜਾਵੇਗੀ। ਵੀਨਾ ਬੇਦੀ ਕੁਵੈਤ 'ਚ ਕਫਾਲਾ ਸਿਸਟਮ ਦੀ ਸ਼ਿਕਾਰ ਹੋਈ ਅਤੇ ਉਸਨੂੰ ਏਜੰਟ ਨੇ 1200 ਕੁਵੈਤੀ ਦਿਨਾਰ ( 2.70 ਲੱਖ)  ਦੇ ਬਦਲੇ ਪਾਕਿਸਤਾਨੀ ਨਾਗਰਿਕ ਨੂੰ ਵੇਚ ਦਿੱਤਾ ਸੀ।  ਭਾਰਤੀ ਦੂਤਾਵਾਸ ਨੇ ਪਾਕਿਸਤਾਨੀ ਨਾਗਰਿਕ ਨੂੰ ਉਕਤ ਰਕਮ ਚੁਕਾਈ, ਜਿਸਦੇ ਨਾਲ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾਉਣ ਦਾ ਰਸਤਾ ਸਾਫ਼ ਹੋ ਗਿਆ। ਇਸ ਸੰਬੰਧ 'ਚ ਗੁਰਦਾਸਪੁਰ ਦੇ ਸਾਂਸਦ ਸਨੀ ਦਿਓਲ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਸੀ। 

Gurdaspur woman will return homeGurdaspur woman will return home

ਇਸ ਰਿਹਾਈ 'ਚ ਪੰਜਾਬ ਰਾਜ ਲੀਗਲ ਸਰਵਿਸ ਅਥਾਰਿਟੀ ਦੇ ਵਾਲੰਟੀਅਰਾਂ ਨੇ ਵੀ ਵੀਨਾ ਬੇਦੀ ਦੇ ਪੁੱਤਰ ਰੋਹਿਤ ਬੇਦੀ ਦੇ ਨਾਲ ਸੰਪਰਕ ਕਾਇਮ ਕੀਤਾ। ਰੋਹਿਤ ਬੰਦੀ ਬਣਾਉਣ ਸਬੰਧੀ ਗੱਲ ਦਾ ਪਤਾ ਚਲਦੇ ਹੀ ਮੈਂਬਰ ਸਕੱਤਰ ਰੁਪਿੰਦਰ ਚਾਹਲ ਨੇ ਜ਼ਿਲ੍ਹਾ ਅਥਾਰਿਟੀ ਨੂੰ ਮਦਦ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਬੰਧ ਵਿੱਚ ਐਡਵੋਕੇਟ ਕਮਲ ਕਿਸ਼ੋਰ ਅਤੇ ਪੀਐਲਵੀ ਰਨਜੋਧ ਸਿੰਘ ਬਲ ਤਿੰਨੋਂ ਬੱਚਿਆਂ ਰੋਹਿਤ, ਮੋਹਿਤ ਅਤੇ ਸਿਮਰਤੀ ਨਾਲ ਮਿਲਣ ਅਤੇ ਮਦਦ ਦਾ ਭਰੋਸਾ ਦਿੱਤਾ।  ਜਿਲ੍ਹਾ ਅਥਾਰਿਟੀ ਦੇ ਵੱਲੋਂ ਭਾਰਤੀ ਦੂਤਾਵਾਸ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਨਾਮਕ ਕੁਵੈਤੀ ਐਨਜੀਓ ਨਾਲ ਸੰਪਰਕ ਕੀਤਾ ਗਿਆ।

ਅਥਾਰਿਟੀ ਨੇ ਦੱਸਿਆ ਕਿ ਸਾਰਿਆਂ ਨੇ ਮਿਲ ਜੁਲ ਕੇ ਕੰਮ ਕੀਤਾ ਅਤੇ ਵੀਨਾ ਨੂੰ ਵਾਪਸ ਲਿਆਉਣ ਦਾ ਰਸਤਾ ਸਾਫ਼ ਹੋਇਆ। ਇਸ ਸਬੰਧੀ ਭਾਰਤੀ ਦੂਤਾਵਾਸ ਦੇ ਦੂਜੇ ਸਕੱਤਰ ਸੀਬੀ ਯੂਐਸ ਨੇ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਨੂੰ ਦੱਸਿਆ ਕਿ 26 ਜੁਲਾਈ ਨੂੰ ਵੀਨਾ ਬੇਦੀ ਵਾਪਸ ਭਾਰਤ ਆ ਜਾਵੇਗੀ। ਜਿਲ੍ਹਾ ਅਥਾਰਿਟੀ ਵੀਨਾ ਬੇਦੀ  ਲਈ ਇੱਕ ਕਾਊਂਸਲਰ,ਸੋਸ਼ਲ ਸਕਿਓਰਟੀ ਦੇ ਲਾਭ,  ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਅਤੇ ਪੰਜਾਬ ਸਟੇਟ ਸਕੀਮ ਦੇ ਤਹਿਤ ਵਿਕਾਸ ਦਾ ਮੁਨਾਫ਼ਾ ਦੇਵੇਗੀ।

  Gurdaspur woman will return homeGurdaspur woman will return home

ਕੀ ਹੈ ਕਫਾਲਾ ਸਿਸਟਮ
ਕਫਾਲਾ ਸਿਸਟਮ ਇੱਕ ਸਪਾਂਸਰਸ਼ਿਪ ਸਿਸਟਮ ਹੈ, ਜਿਸਦੇ ਤਹਿਤ ਪਰਵਾਸੀ ਮਜ਼ਦੂਰਾਂ ਨੂੰ ਬਹਰੀਨ, ਇਰਾਕ, ਜਾਰਡਨ, ਲੇਬਨਾਨ ,  ਕੁਵੈਤ, ਓਮਾਨ, ਕਤਰ , ਸਾਊਦੀ ਅਰਬ ਅਤੇ ਯੂਏਈ ਜਾਂਦੇ ਹਨ ਅਤੇ ਕੰਮ ਤੇ ਨਜ਼ਰ ਰੱਖਣ ਲਈ ਲਗਾਇਆ ਜਾਂਦਾ ਹੈ। ਇਸ ਵਿੱਚ ਘਰੇਲੂ ਵਰਕਰਾਂ ਨੂੰ ਮਾਲਕ ਬੰਦੀ ਬਣਾ ਲੈਂਦੇ ਹਨ ਕਿਉਂਕਿ ਉਹ ਨਾ ਤਾਂ ਨੌਕਰੀ ਛੱਡ ਸੱਕਦੇ ਹਨ ਨਾ ਨੌਕਰੀ ਬਦਲ ਸਕਦੇ ਹਨ ਅਤੇ ਨਾ ਹੀ ਆਪਣੇ ਮਾਲਕ ਦੀ ਮਰਜ਼ੀ ਦੇ ਬਿਨ੍ਹਾ ਵਾਪਸ ਆ ਸਕਦੇ ਹਨ। ਪਾਕਿਸਤਾਨੀ ਨਾਗਰਿਕ ਨੇ ਵੀ ਵੀਨਾ ਬੇਦੀ  ਨੂੰ ਕਫਾਲਾ ਸਿਸਟਮ ਦੇ ਤਹਿਤ 1200 ਦੀਨਾਰ ਵਿੱਚ ਖਰੀਦਿਆ ਸੀ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement