
ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ-ਅਹਿਮਦ ਅਲ-ਜਾਬੇਰ ਅਲ ਸਬਾਹ ਨੇ ਵੱਖ-ਵੱਖ ਦੋਸ਼ਾਂ ਵਿਚ ਜੇਲ 'ਚ ਬੰਦ 161 ਕੈਦੀਆਂ ਦੀ ਰਿਹਾਈ ਦੇ ਆਦੇਸ਼ ਦਿਤੇ ਹਨ
ਕੁਵੈਤ ਸਿਟੀ : ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ-ਅਹਿਮਦ ਅਲ-ਜਾਬੇਰ ਅਲ ਸਬਾਹ ਨੇ ਵੱਖ-ਵੱਖ ਦੋਸ਼ਾਂ ਵਿਚ ਜੇਲ 'ਚ ਬੰਦ 161 ਕੈਦੀਆਂ ਦੀ ਰਿਹਾਈ ਦੇ ਆਦੇਸ਼ ਦਿਤੇ ਹਨ। ਗ੍ਰਹਿ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ 58ਵੇਂ ਨੈਸ਼ਨਲ ਡੇਅ ਅਤੇ 28ਵੇਂ ਲਿਬਰੇਸ਼ਨ ਡੇਅ ਦੇ ਮੌਕੇ 'ਤੇ ਅਲ ਸਬਾਹ ਨੇ ਕੈਦੀਆਂ ਦੀ ਰਿਹਾਈ ਦੇ ਸਬੰਧ ਵਿਚ ਇਕ ਆਦੇਸ਼ ਪੱਤਰ ਜਾਰੀ ਕੀਤਾ।
ਇਸ ਆਦੇਸ਼ ਪੱਤਰ ਮੁਤਾਬਕ 161 ਕੈਦੀਆਂ ਨੂੰ 25 ਫ਼ਰਵਰੀ ਨੂੰ ਰਿਹਾਅ ਕੀਤਾ ਜਾਵੇਗਾ। ਇਸ ਦੇ ਇਲਾਵਾ 545 ਹੋਰ ਕੈਦੀਆਂ ਦੀ ਸਜ਼ਾ ਵਿਚ ਕਮੀ ਕੀਤੀ ਜਾਵੇਗੀ। ਇਸ ਆਦੇਸ਼ ਦਾ ਉਦੇਸ਼ ਜੇਲ ਵਿਚ ਬੰਦ ਲੋਕਾਂ ਨੂੰ ਇਕ ਮੌਕਾ ਦੇਣਾ ਹੈ ਤਾਂ ਜੋ ਉਹ ਲੋਕ ਸਮਾਜ ਲਈ ਲਾਭਕਾਰੀ ਸਿੱਧ ਹੋਣ। (ਪੀਟੀਆਈ)